ਗੁਰਦਾਸਪੁਰ, 4 ਮਾਰਚ (ਸਰਬਜੀਤ ਸਿੰਘ)– ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਵੱਲੋਂ ਸ਼ੇਅਰ ਮਨੀ ਦੀ ਕਟੌਤੀ ਅਤੇ ਹੋਰ ਮੁਸ਼ਕਿਲਾਂ ਸਬੰਧੀ ਜਨਰਲ ਮੈਨੇਜਰ ਸ਼ੂਗਰ ਮਿੱਲ ਬਟਾਲਾ ਨੂੰ ਮੰਗ ਪੱਤਰ ਸੌਂਪਿਆ ਗਿਆ | ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਤੋਂ 10 ਰੁਪਏ ਪ੍ਰਤੀ ਕੁਵਿੰਟਲ ਸ਼ੇਅਰ ਮਨੀ ਲੈਣ ਦਾ ਫੈਸਲਾ ਰੱਦ ਕੀਤਾ ਜਾਵੇ | ਗੰਨੇ ਉਪਰ ਕੱਟ ਲਗਾਉਣਾ ਬੰਦ ਕੀਤਾ ਜਾਵੇ | ਕਿਸਾਨ ਵੈਲਫੇਅਰ ਫੰਡ ਵਿੱਚੋਂ ਕਿਸਾਨਾਂ ਨੂੰ ਲੋੜੀਆਂ ਸਹੂਲਤਾਂ ਮੁਹੱਈਆ ਕਰਾਈਆਂ ਜਾਣ | ਵੱਡੀ ਹੋ ਰਹੀ ਸ਼ੂਗਰ ਮਿੱਲ ਅਤੇ ਕੋ ਜੈਨਰੇਸ਼ਨ ਪਲਾਟਾਂ ਵਿੱਚ ਇਸ ਮਿੱਲ ਦੇ ਗੰਨਾਂ ਉਤਪਾਦਕਾਂ ਦੇ ਬੱਚਿਆਂ ਨੂੰ ਪਹਿਲ ਦੇ ਆਧਾਰ ‘ਤੇ ਨੌਕਰੀਆਂ ਦਿੱਤੀਆਂ ਜਾਣ | ਇਸ ਮੌਕੇ ਸੁਖਦੇਵ ਰਾਜ ਭੋਜਰਾਜ, ਸੂਬਾ ਸਕੱਤਰ ਦਲਜੀਤ ਸਿੰਘ, ਨੰਬਰਦਾਰ ਦਵਿੰਦਰ ਸਿੰਹ, ਲਖਬੀਰ ਸਿੰਘ, ਮਨੀ, ਹਰਜੀਤ ਸਿੰਘ, ਬਲਵਿੰਦਰ ਸਿੰਘ, ਸੁਲੱਖਣ ਸਿੰਘ, ਨਾਜਰ ਸਿੰਘ, ਸੁਖਦੇਵ ਸਿੰਘ, ਪਿ੍ਤਪਾਲ ਸਿੰਘ ਆਦਿ ਹਾਜਰ ਸਨ |


