ਗੁਰਦਾਸਪੁਰ, 19 ਜਨਵਰੀ (ਸਰਬਜੀਤ ਸਿੰਘ)– ਦਸਮੇਸ ਕਿਸਾਨ ਮਜਦੂਰ ਯੁਨੀਆਨ (ਰਜਿ) ਲੁਧਿਆਣਾ ਦੀ ਅਗਵਾਈ ਹੇਠ ,ਕਿਸਾਨ ਮਜਦੂਰ ਲੌਕ ਅੰਦੋਲਨ ,ਮਨਰੇਗਾ ਅਧਿਕਾਰ ਅੰਦੋਲਨ ਪੰਜਾਬ,ਜਬਰ ਵਿਰੋਧੀ ਤਾਲਮੇਲ ਕਮੇਟੀ ,ਕੌਮਾਗਾਟਾਮਾਰੂ ਯਾਦਗਰ ਕਮੇਟੀ,ਬੀ ਕੇ ਯੂ (ਡਕੌਦਾ) ਦੇ ਸਹਿਯੋਗ ਨਾਲ ਅੱਜ ਡੀ ਐਸ ਪੀ ਦਫਤਰ ਮੁਲਾਪੁਰ ਦੇ ਸਾਹਮਣੇ ਦਾਣਾ ਮੰਡੀ ਵਿਚ ਵਿਸਾਲ ਤੇ ਰੋਹ ਭਰਪੂਰ ਜਕਤਕ ਰੈਲੀ ,ਮੁਲਾਪੁਰ ਪੁਲਿਸ ਜਬਰ ਕਾਂਡ ਦੇ ਭਖਦੇ ਤੇ ਨਾਜੁਕ ਮੁੱਦੇ ਉਪੱਰ ਕੇਦਰਤ ਕੀਤੀ ਗਈ।
ਵਰਨਣਯੋਗ ਹੈ ਕਿ 16ਜਨਵਰੀ ਦੀ ਰਾਤ ਨੂੰ ਮੋਟਰ ਸਾਈਕਲ ਸਵਾਰਾ ਤੇ ਇਕ ਕਾਰ ਨੂੰ ਫੇਟ ਮਾਰ ਕੇ ਭੱਜੀ ਗੱਡੀ ਦੇ ਪੁਲਿਸ ਮੁਲਾਜਮਾਂ ਨੇ ਕਿਸਾਨ ਆਗੂ ਸ਼ ਤਜਿੰਦਰ ਸਿੰਘ ਬਿਰਕ ਅਤੇ ਸੁਖਚੇਨ ਸਿੰਘ ਨੂੰ ਬੁਰੀ ਤਰਾ ਕੁਟਿਆ ,ਗਾਲਾ ਕੱਡੀਆ,ਆਗੂ ਦੀ ਪੱਗ ਲਾਹੀ ,ਕਾਰ ਦੀ ਚਾਬੀ ਖੋਹੀ, ਫਰੰਟ ਸੀਸਾਂ ਭੰਨਿਆ ਅਤੇ ਗੈਰ ਕਾਨੂੰਨੀ ਤੋਰ ਤੇ ਫੜ ਕੇ ਮੁਲਾਪੁਰ ਥਾਣੇ ਵਿਚ ਬੰਦ ਕਰ ਦਿੱਤਾ ਸੀ ,ਇਸ ਤੋ ਇਲਾਵਾ ਪਿੱਛੇ ਪਤਾ ਕਰਨ ਗਏ ਦੋ ਐਨ ਆਰ ਆਈ ਨੌਜਵਾਨਾ ਹਰਕੀਰਤ ਸਿੰਘ ਤੇ ਰੁਪਿੰਦਰ ਸਿੰਘ ਨੂੰ ਵੀ ਬੁਰੀ ਤਰਾ ਜਲੀਲ ਕੀਤਾ ,ਗਾਲਾ ਕੱਡੀਆ ਤੇ ਕੁੱਟਿਆ ਮਾਰਿਆ ਸੀ ।
ਅੱਜ ਦੀ ਪੁਲਿਸ ਜਬਰ ਵਿਰੋਧੀ ਰੈਲੀ ਨੂੰ ਸੰਬੋਧਨ ਕਰਦਿਆ ਵੱਖ ਵੱਖ ਜਨਤਕ ਆਗੂਆਂ ਪ੍ਰਧਾਨ ਕਾਮਰੇਡ ਤਰਸੇਮ ਜੋਧਾਂ ਸਾਬਕਾ ਐਮ ਐਲ ਏ ,ਚਰਨਜੀਤ ਸਿੰਘ ਹਿਮਾਯੂਪੁਰਾ ,ਪ੍ਰਕਾਸ ਸਿੰਘ ਹਿਸੋਵਾਲ , ਸਿੰਦਰ ਸਿੰਘ ਜਵੱਦੀ,ਮਨਜਿੰਦਰ ਸਿੰਘ ਮੋਰਕਰੀਮਾ ,ਹਰਦੇਵ ਸਿੰਘ ਮੁਲਾਪੁਰ ,ਹਰਦੇਵ ਸਿੰਘ ਸੁਨੇਤ ,ਬਲਦੇਵ ਸਿੰਘ ਪਮਾਲ ,ਗੁਰਦੇਵ ਸਿੰਘ ਮੁਲਾਪੁਰ,ਉਜਾਗਰ ਸਿੰਘ ਬੱਦੋਵਾਲ ਨੇ ਕਿਹਾ ਕਿ ਇਕ ਕਿਸਾਨ ਆਗੂ ਇੱਕ ਕਿਸਾਨ ਵਰਕਰ ਅਤੇ 2 ਐਨ ਆਰ ਆਈ ਨੌਜਵਾਨਾ ਸਾਰੇ ਬੇਕਸੂਰ ਉਪੱਰ ਪੁਲਿਸ ਜਬਰ ਸਰੇਆਮ ਗੁੰਡਾ ਗਰਦੀ ਦੀ ਨੰਗੀ ਚਿੱਟੀ ਮਿਸਾਲ ਹੈ ,ਜਿਸ ਨੂੰ ਅਣਖੀ ਕਿਸਾਨ ਮਜਦੂਰ ,ਨੌਜਵਾਨ ਕਲਾਚਿਤ ਸਹਿਣ ਨਹੀ ਕਰਨ ਗਏ ਸਾਰੇ ਆਗੂਆ ਨੇ ਇਕ ਮੱਤ ਤੇ ਇਕ ਮੁੱਠ ਹੋ ਕਿ ਡੀ ਐਸ ਪੀ ਮੁਲਾਪੁਰ ਦਾਖਾਂ ਤੇ ਐਸ ਐਸ ਪੀ ਜਗਰਾਓ ਪਾਸੋ ਸਾਰੇ ਦੋਸੀ ਪੁਲਿਸ ਅਧਿਕਾਰੀ ਤੇ ਕਰਮਚਾਰੀਆ ਵਿਰੱਧ ਬਣਦੀ ਸਖਤ ਵਿਭਾਗੀ ਤੇ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਬੁਲੰਦ ਕੀਤਾ ।
ਦੋਸੀ ਪੁਲਿਸ ਅਧਿਕਾਰੀਆ ਐਸ ਐਚ ਓ ਦਲਜੀਤ ਸਿੰਘ ਗਿੱਲ,ਤੇ ਐਸ ਆਈ ਸਰਨਜੀਤ ਸਿੰਘ ਦੀ ਹਾਜਰੀ ਸਮੇਤ ਏ ਐਸ ਆਈ ਹਮੀਰ ਸਿੰਘ ਵਲੋ ਡੀ ਐਸ ਪੀ ਨੇ ਦੋਸੀਆ ਵਲੋ ਗਲਤੀਆ ਦੀ ਮੁਆਫੀ ਮੰਗੀ ਤੇ ਬੇਹਤਰ ਰਵਈਏ ਦਾ ਯਕੀਨ ਦੁਆਇਆ। ਇਸ ਮੋਕੇ ਅਮਰਜੀਤ ਸਿੰਘ ਹਿਮਾਯੂਪੁਰਾ, ਪੰਮਾ ਜੱਸੋਵਾਲ,ਪਰਵਿੰਦਰ ਕੁਮਾਰ,ਲਵੀ ਹਿਸੋਵਾਲ ਆਦਿ ਆਗੂ ਵੀ ਹਾਜਿਰ ਸਨ।