ਮਾਮਲਾ-ਪੋਸਟਾਂ ਘੱਟ ਹੋਣ ਦਾ
ਗੁਰਦਾਸਪੁਰ, 30 ਮਈ (ਸਰਬਜੀਤ ਸਿੰਘ)- ਗੁਰਦਾਸਪੁਰ ਹਿੰਦ ਪਾਕਿ ਬਾਰਡਰ ਤੇ ਸਥਿਤ ਹੈ | ਇਸਦੇ ਇਰਧ ਗਿਰਧ ਥਾਣਾ ਕਲਾਨੌਰ ਤੋਂ ਲੈ ਕੇ ਦੋਰਾਂਗਲਾ ਸੈਕਟਰ ਤੱਕ ਪਾਕਿਸਤਾਨ ਵੱਲੋਂ ਅੱਤਵਾਦੀਆਂ ਦੀ ਗਤੀਵਿਧੀਆਂ ਲੰਬੇ ਅਰਸੇ ਤੋ ਜਾਰੀ ਰਹੀਆ ਸਨ | ਜਿਸਦੀ ਬਦੌਲਤ ਲੋਕਾਂ ਨੇ ਅੱਤਵਾਦ ਦੇ ਕਾਲੇ ਬੱਦਲਾ ਦਾ ਸੰਤਾਪ ਹੰਢਿਆ ਸੀ | ਜਦੋਂ ਪੁਲਸ ਨੂੰ ਲੋਕਾਂ ਦਾ ਸਾਥ ਮਿਲਿਆ ਤਾ ਅੱਤਵਾਦ ਖਤਮ ਹੋ ਗਿਆ | ਜਿਸਦਾ ਸਿਹਰਾ ਪੰਜਾਬ ਪੁਲਸ ਨੂੰ ਜਾਂਦਾ ਹੈ | ਪਰ ਹੁਣ ਵੇਖਣ ਨੂੰ ਮਿਲਿਆ ਕਿ ਗੁਰਦਾਸਪੁਰ ਵਿੱਚੋਂ 46 ਪੁਲਸ ਦੀਆਂ ਪੋਸਟਾਂ ਘੱਟ ਹੋ ਗਈਆ ਹਨ, ਜਦੋਂ ਕਿ ਬਟਾਲਾ ਵਿੱਚ 26 ਪੋਸਟਾਂ ਘੱਟ ਗਈਆ ਹਨ | ਇਸ ਤੋ ਬਾਅਦ ਫਿਰ ਸਰਕਾਰ ਨੇ ਕ੍ਰਮਵਾਰ ਤਕਰੀਬਨ 94 ਪੋਸਟਾਂ ਘਟਾ ਦਿੱਤੀਆ ਹਨ, ਜੋ ਕਿ ਵੱਖ-ਵੱਖ ਵਿੰਗਾਂ ਵਿੱਚ ਪੁਲਸ ਕਰਮਚਾਰੀ ਤੈਨਾਤ ਕੀਤੇ ਗਏ ਹਨ | ਜਿਸਦੇ ਫਲ ਸਵਰੂਪ ਬਟਾਲਾ ਦੇ ਕਰਮਚਾਰੀਆਂ ਨੇ ਹਾਈਕੋਰਟ ਵਿੱਚ ਰਿਟ ਕੀਤੀ ਕਿ ਸਾਨੂੰ ਲੰਬੇ ਅਰਸੇ ਤੋਂ ਤਨਖਾਹ ਨਹੀਂ ਮਿਲ ਰਹੀ | ਜਿਸ ਕਰਕੇ ਇੰਨਾ ਕਰਮਚਾਰੀਆਂ ਦੀਆਂ ਲੁਧਿਆਣਾ ਵਿਖੇ ਬਦਲੀਆਂ ਕਰ ਦਿੱਤੀਆ ਗਈਆ ਹਨ | ਇੰਨ੍ਹਾਂ ਮੁਲਾਜਮਾਂ ਨੂੰ ਤਨਖਾਹ ਨਾ ਮਿਲਣ ਕਰਕੇ ਇੰਨ੍ਹਾਂ ਗੁਜਾਰਾ ਮੁਸ਼ਕਿਲ ਸੀ | ਜਿਸ ਕਰਕੇ ਇੰਨ੍ਹਾਂ ਹੋਮ ਡਿਸਟਿ੍ਕ ਚੋਂ ਤਬਦੀਲ ਕਰਕੇ ਬਾਹਰੀ ਜਿਲਿਆ ਵਿੱਚ ਭੇਜਿਆ ਗਿਆ ਹੈ | ਗੁਰਦਾਸਪੁਰ ਵਿੱਚ ਪੋਸਟਾਂ ਘੱਟ ਹੋਣ ਕਰਕੇ ਇੰਨ੍ਹੀਂ ਦੀ ਤੈਨਾਤੀ ਮੁੜ ਗੁਰਦਾਸਪੁਰ ਨਹੀਂ ਹੋ ਸਕਦੀ | ਕਿਉਂਕਿ ਪੰਜਾਬ ਸਰਕਾਰ ਨੇ ਪੋਸਟਾਂ ਘਟਾ ਦਿੱਤੀਆ ਹਨ ਇਸ ਲਈ ਬਾਰਡਰ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਾਡੀ ਜਾਨ ਮਾਲ ਦੀ ਰਾਖੀ ਕਰਨ ਵਾਲੇ ਮੁਲਾਜਮ ਇੰਨਾਂ ਹਲਾਤਾਂ ਵਿੱਚ ਜਦੋਂ ਕਿ ਆਏ ਦਿਨ ਪਾਕਿ ਵੱਲੋਂ ਡਰੋਨ ਆ ਰਹੇ ਹਨ | ਨਫਰੀ ਨੂੰ ਘਟਾ ਕੇ ਬਾਹਰਲੇ ਜਿਲਿਆ ਵਿੱਚ ਭੇਜਿਆ ਗਿਆ ਹੈ | ਇਸ ਕਰਕੇ ਅਸੀ ਲੋਕ ਬਿਨ੍ਹਾਂ ਪੁਲਸ ਤੋਂ ਸੁਰਖਿਅਤ ਨਹੀਂ ਹਾਂ | ਇਸ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਇਹ ਹਿੰਦ ਪਾਕਿ ਬਾਰਡਰ ਨਾਲ ਲੱਗਦੇ ਗੁਰਦਾਸਪੁਰ ਅਤੇ ਬਟਾਲਾ ਵਿੱਚ ਬਾਹਰ ਭੇਜੇ ਗਏ ਪੁਲਸ ਕਰਮਚਾਰੀਆਂ ਨੂੰ ਮੁੜ ਵਾਪਸੀ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਜਾਨ ਮਾਲ ਦੀ ਰਾਖੀ ਵਿੱਚ ਕੋਈ ਦਿੱਕਤ ਨਾ ਆਵੇ |