ਗੁਰਦਾਸਪੁਰ, 16 ਮਈ (ਸਰਬਜੀਤ ਸਿੰਘ)– ਤਕਨੀਕੀ ਦੌਰ ਵਿੱਚ ਜਿੱਥੇ ਹਰ ਵਿਦਿਆਰਥੀ ਆਪਣਾ ਭਵਿੱਖ ਸੁਰੱਖਿਅਤ ਕਰਨ ਦੀ ਭਾਲ ਵਿੱਚ ਹੈ, ਉੱਥੇ ਸੀਬੀਏ ਇੰਫੋਟੈਕ ਗੁਰਦਾਸਪੁਰ ਇੱਕ ਵਿਸ਼ਵਾਸਯੋਗ ਪਲੇਟਫਾਰਮ ਬਣ ਕੇ ਉਭਰ ਰਿਹਾ ਹੈ। ਇਹ ਸਿੱਖਿਆ ਸੰਸਥਾ ਸਿਰਫ਼ ਆਈਟੀ ਕੋਰਸ ਪੜ੍ਹਾਉਣ ਤੱਕ ਸੀਮਿਤ ਨਹੀਂ, ਸਗੋਂ ਨੌਜਵਾਨਾਂ ਨੂੰ ਮੋਟਿਵੇਟ ਕਰਕੇ ਉਨ੍ਹਾਂ ਦੀ ਕਾਬਲੀਅਤ ਨੂੰ ਨਿਖਾਰਣ ਵਿੱਚ ਭੀ ਅਹੰ ਭੂਮਿਕਾ ਨਿਭਾ ਰਹੀ ਹੈ।ਸੀਬੀਏ ਇੰਫੋਟੈਕ ਵਿਦਿਆਰਥੀਆਂ ਨੂੰ Python, Web Development, Digital Marketing, Graphic Designing, Tally, Video Editing ਵਰਗੇ ਕੋਰਸਾਂ ਰਾਹੀਂ ਰੋਜ਼ਗਾਰ ਯੋਗ ਬਨਾਉਂਦਾ ਹੈ। ਇੱਥੇ ਸਿੱਖਿਆ ਸਿਰਫ਼ ਕਲਾਸਰੂਮ ਤੱਕ ਸੀਮਿਤ ਨਹੀਂ ਰਹਿੰਦੀ, ਸਗੋਂ ਹਰੇਕ ਵਿਦਿਆਰਥੀ ਨੂੰ ਪ੍ਰੈਕਟੀਕਲ ਲਰਨਿੰਗ, ਲਾਈਵ ਪ੍ਰਾਜੈਕਟ ਅਤੇ ਰੀਅਲ ਇੰਡਸਟਰੀ ਅਨੁਭਵ ਦਿੱਤਾ ਜਾਂਦਾ ਹੈ।ਸੰਸਥਾ ਦੇ ਡਾਇਰੈਕਟਰ ਇੰਜੀ. ਸੰਦੀਪ ਕੁਮਾਰ ਨੇ ਦੱਸਿਆ, “ਸਾਡਾ ਮੁੱਖ ਉਦੇਸ਼ ਗੁਰਦਾਸਪੁਰ ਦੇ ਹਰ ਨੌਜਵਾਨ ਨੂੰ ਆਪਣੇ ਪੈਰਾਂ ‘ਤੇ ਖੜਾ ਕਰਨਾ ਹੈ। ਅਸੀਂ ਉਨ੍ਹਾਂ ਦੀ ਸਿੱਖਣ ਦੀ ਯਾਤਰਾ ਨੂੰ ਇੱਕ ਅਜਿਹੀ ਦਿਸ਼ਾ ਦਿੰਦੇ ਹਾਂ ਜਿੱਥੇ ਉਹ ਸਿਰਫ਼ ਕੋਰਸ ਪੂਰਾ ਨਹੀਂ ਕਰਦੇ, ਸਗੋਂ ਆਪਣੇ ਜੀਵਨ ਦਾ ਨਕਸ਼ਾ ਤਿਆਰ ਕਰਦੇ ਹਨ। ਸੀਬੀਏ ਇੰਫੋਟੈਕ ਵਿੱਚ ਨਿਯਮਤ ਮੋਟਿਵੇਸ਼ਨਲ ਲੈਕਚਰ, ਲੀਡਰਸ਼ਿਪ ਵਰਕਸ਼ਾਪ ਅਤੇ ਕਰੀਅਰ ਗਾਈਡੈਂਸ ਸੈਸ਼ਨ ਕਰਵਾਏ ਜਾਂਦੇ ਹਨ, ਜਿਸ ਨਾਲ ਵਿਦਿਆਰਥੀ ਨਾ ਸਿਰਫ਼ ਤਕਨੀਕੀ ਤੌਰ ਤੇ ਮਜ਼ਬੂਤ ਬਣਦੇ ਹਨ, ਸਗੋਂ ਮਨੋਬਲ ਅਤੇ ਆਤਮ ਵਿਸ਼ਵਾਸ ਵਿੱਚ ਵੀ ਅੱਗੇ ਵਧਦੇ ਹਨ।ਕਈ ਵਿਦਿਆਰਥੀਆਂ ਨੇ ਇੱਥੋਂ ਕੋਰਸ ਕਰਕੇ ਆਪਣੇ-ਆਪਣੇ ਸਟਾਰਟਅਪ ਸ਼ੁਰੂ ਕੀਤੇ ਹਨ, ਕੁਝ ਫ੍ਰੀਲਾਂਸਰ ਬਣੇ ਹਨ, ਅਤੇ ਕਈ Multinational Companies ਵਿੱਚ ਨੌਕਰੀਆਂ ਹਾਸਲ ਕਰ ਰਹੇ ਹਨ।ਇਹ ਸਭ ਸਫਲਤਾਵਾਂ ਇਸ ਗੱਲ ਦਾ ਸੁਬੂਤ ਹਨ ਕਿ ਸੀਬੀਏ ਇੰਫੋਟੈਕ ਗੁਰਦਾਸਪੁਰ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਕਿਉਂ ਬਣਦਾ ਜਾ ਰਿਹਾ ਹੈ – ਕਿਉਂਕਿ ਇੱਥੇ ਹੁਨਰ ਵੀ ਮਿਲਦਾ ਹੈ, ਮੋਟਿਵੇਸ਼ਨ ਵੀ, ਅਤੇ ਭਵਿੱਖ ਦੀ ਗਾਰੰਟੀ ਵੀ।


