ਅਗਸਤ ਮਹੀਨੇ ਵਿੱਚ ਵੱਖ-ਵੱਖ ਜਿਲ੍ਹਿਆਂ ਵਿੱਚ ਦਰਜਨ ਭਰ ਰਾਜਨੀਤਕ ਕਾਨਫਰੰਸਾਂ ਕੀਤੀਆਂ ਜਾਣਗੀਆਂ -ਕਾਮਰੇਡ ਬੱਖਤਪੁਰਾ

ਗੁਰਦਾਸਪੁਰ

ਗੁਰਦਾਸਪੁਰ, 27 ਜੁਲਾਈ (ਸਰਬਜੀਤ ਸਿੰਘ)– ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਜ਼ਿਲ੍ਹਾ ਕਮੇਟੀ ਅੰਮ੍ਰਿਤਸਰ ਤਰਨਤਾਰਨ ਦੀ ਮੀਟਿੰਗ ਲੁਹਾਰਕਾ ਰੋਡ ਪਾਰਟੀ ਦਫਤਰ ਵਿਚ ਮਨਜੀਤ ਸਿੰਘ ਗਹਿਰੀ‌ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਬਲਬੀਰ ਸਿੰਘ ਝਾਮਕਾ, ਬਲਬੀਰ ਸਿੰਘ ਮੂਧਲ ਅਤੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਦੱਸਿਆ ਕਿ ਸੂਬਾ ਕਮੇਟੀ ਦੇ ਰਾਜਨੀਤਕ ਕਾਨਫਰੰਸਾਂ ਕਰਨ ਦੇ‌ ਫ਼ੈਸਲੇ ਨੂੰ ਲਾਗੂ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਤਹਿ‌‌ ਕੀਤਾ ਗਿਆ ਕਿ ਮਜ਼ਦੂਰਾਂ ਦੀ ਰੋਟੀ,ਕਪੜਾ, ਮਕਾਨ, ਸਿਹਤ ਅਤੇ ਸਿਖਿਆ ਸਹੂਲਤਾਂ ਦੇ ਮੁੱਦੇ ਸਮੇਤ ਜਨਤਾ ਲਈ ਸਾਫ਼ ਪਾਣੀ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਨ ਸਥਾਪਤ ਕਰਨ ਲਈ, ਮਜ਼ਦੂਰਾਂ ਲਈ ਪਲਾਟ,ਘਰ, ਕਿਸਾਨਾਂ ਦੀਆਂ ਫਸਲਾਂ ਲਈ ਬੀਮਾ ਸਕੀਮ ਲਾਗੂ ਕਰਨ, ਮਜ਼ਦੂਰ ਅਤੇ ਗਰੀਬ ਕਿਸਾਨੀ ਪ੍ਰੀਵਾਰਾਂ ਲਈ 10000ਰੁਪਏ‌ ਰੋਜ਼ਗਾਰ ਸਹਾਇਤਾ, ਬੇਰੁਜ਼ਗਾਰ ਨੌਜਵਾਨਾਂ ਲਈ ਯੋਗ ਰੋਜ਼ਗਾਰ ਜਾਂ ਲਿਆਕਤ ਮੁਤਾਬਕ ਬੇਰੁਜ਼ਗਾਰੀ ਭੱਤਾ, ਨਸ਼ਾ, ਰੇਤਾ,ਭੌ ਮਾਫੀਆ , ਕਾਰਪੋਰੇਟ ਘਰਾਣਿਆਂ ਦੀ ਲੁੱਟ ਖ਼ਤਮ ਕਰਨ ਅਤੇ ਪੰਜਾਬ ਦੇ ਦਹਾਕਿਆ ਤੋ ਲਟਕੇ ਆ ਰਹੇ ਰਾਜਨੀਤਕ ਸੁਆਲਾਂ ਦੇ ਹੱਲ ਲਈ ਰਾਜਨੀਤਕ ਕਾਨਫਰੰਸਾਂ ਕਰਕੇ ਪਾਰਟੀ ਪਿੱਛੇ ਜਨਤਾ ਦੀ ਲਾਮਬੰਦੀ ਕੀਤੀ ਜਾਵੇਗੀ। ਅਗਸਤ ਮਹੀਨੇ ਵਿੱਚ ਅਜਨਾਲਾ, ਅਟਾਰੀ, ਅਮ੍ਰਿਤਸਰ, ਟਾਂਗਰਾ ਅਤੇ ਤਰਨਤਾਰਨ ਜ਼ਿਲ੍ਹੇ ਦੇ ਵੱਖ ਵੱਖ ਹਿੱਸਿਆਂ ਵਿਚ ਦਰਜਨ ਭਰ ਰਾਜਨੀਤਕ ਕਾਨਫਰੰਸਾਂ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਸਮੇਂ ਜਸਬੀਰ ਕੌਰ ਹੇਰ, ਮੰਗਲ ਸਿੰਘ ਧਰਮਕੋਟ, ਲਖਬੀਰ ਸਿੰਘ ਤੇੜਾ, ਸ਼ਮਸ਼ੇਰ ਸਿੰਘ ਹੇਰ, ਨਿਰਮਲ ਸਿੰਘ ਛੱਜਲਵੱਡੀ ਅਤੇ ਦਲਵਿੰਦਰ ਸਿੰਘ ਪੰਨੂ ਹਾਜ਼ਰ ਸਨ

Leave a Reply

Your email address will not be published. Required fields are marked *