ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ

ਦੋਆਬਾ

ਹੁਸ਼ਿਆਰਪੁਰ, ਗੁਰਦਾਸਪੁਰ, 3 ਜੂਨ (ਸਰਬਜੀਤ ਸਿੰਘ)– ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨ ਜਥੇਬੰਦੀਆਂ ਨੇ ਹੁਸ਼ਿਆਰਪੁਰ ਵਿਖੇ ਮਿਨੀ ਸੇਕਟਰੀਏਟ ਅੱਗੇ ਰੋਸ ਪ੍ਰਦਰਸ਼ਨ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਦਿੱਤਾ ਏ ਡੀ ਸੀ ਨੂੰ ਦਿਤਾ ਮੁਖ ਮੰਗਾਂ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿਚੋਂ ਪੰਜਾਬ ਨੂੰ ਬਾਹਰ ਕੱਢ ਕੇ ਪੰਜਾਬ ਨਾਲ ਧੱਕੇਸ਼ਾਹੀ ਬੰਦ ਕਰੇਪ
ਖੇਤੀਬਾੜੀ ਸੁਸਾਇਟੀ ਵਿਚ ਵਧੇ ਹੋਏ ਹੱਦ ਕਰਜ਼ੇ ਜਾਰੀ ਕੀਤੇ ਜਾਣ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਘਟਾਈਆਂ ਜਾਣ ਯੁਰੀਆ ਤੇ ਹੋਰ ਖਾਂਦਾ ਦੀ ਕੀਮਤ ਘਟਾਈ ਜਾਵੇ ਤੇ ਖਾਦ ਉਪਲਭਦ ਕਰਾਈ ਜਾਵੇ ਗੜੇ ਮਾਰੀ ਨਾਲ ਨੁਕਸਾਨ ਹੋਇਆ ਦਾ ਮੁਆਵਜ਼ਾ ਦਿੱਤਾ ਜਾਵੇ ਆਦੀ ਭਖਦੀਆਂ ਮੰਗਾਂ ਸਨ ਇਸ ਸਮੇਂ ਕਿਰਤੀ ਕਿਸਾਨ ਯੂਨੀਅਨ ਦੇ ਜਗਤਾਰ ਸਿੰਘ ਭਿੰਡਰ ਭੁਪਿੰਦਰ ਸਿੰਘ ਭੂੰਗਾ ਹਰਮੇਸ਼ ਸਿੰਘ ਢੇਸੀ ਕਲਵਿੰਦਰ ਸਿੰਘ ਚਾਹਲ ਕੁਲ ਹਿੰਦ ਕਿਸਾਨ ਸਭਾ ਦੇ ਹਰਨੇਕ ਸਿੰਘ ਭੱਜਲ ਗੁਰਮੇਸ਼ ਸਿੰਘ ਸੰਤੋਖ ਸਿੰਘ ਤੀਰਥ ਸਿੰਘ ਸਤੋਰ ਪੰਜਾਬ ਕਿਸਾਨ ਯੂਨੀਅਨ ਦੇ ਚਰਨਜੀਤ ਸਿੰਘ ਭਿੰਡਰ ਜੰਗ ਬਹਾਦਰ ਸਿੰਘ ਜੰਗੀਰ ਸਿੰਘ ਚਾਨਣ ਰਾਮ ਜਮਹੂਰੀ ਕਿਸਾਨ ਸਭਾ ਦੇ ਮਲਕੀਅਤ ਸਿੰਘ ਸਲੇਮਪੁਰ ਸੰਤੋਸ਼ ਕੁਮਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਰਜਿੰਦਰ ਸਿੰਘ ਸ਼ਿੰਗਾਰਾ ਸਿੰਘ ਹਕੀਮਪੁਰ ਤਲਵਿੰਦਰ ਸਿੰਘ ਹੀਰ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

Leave a Reply

Your email address will not be published. Required fields are marked *