ਭਾਈ ਬਲਵੰਤ ਸਿੰਘ ਰਾਜੋਆਣਾ ਨੇ ਬਾਦਲਾਂ ਦੇ ਇਸ਼ਾਰੇ ਕੌਮੀ ਇਨਸਾਫ ਮੋਰਚੇ ਵਿਰੁੱਧ ਬਿਆਨ ਦੇ ਕੇ ਕੌਮੀ ਗੰਧਾਰੀ ਕੀਤੀ– ਭਾਈ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 22 ਫਰਵਰੀ (ਸਰਬਜੀਤ ਸਿੰਘ)–ਬੰਦੀ ਸਿੰਘਾਂ ਦੀ ਰਿਹਾਈ, ਲਾ ਪਤਾ ਹੋਏ ਸਰੂਪਾਂ, ਗੁਰਬਾਣੀ ਬੇਅਦਬੀ ਤੇ ਬਾਇਬਲ ਕਲਾਂ ਗੋਲੀ ਕਾਂਡ ਦੇ ਇਨਸਾਫ ਲਈ ਜਥੇਦਾਰ ਅਕਾਲ ਤਖ਼ਤ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੀ ਅਗਵਾਈ’ਚ ਚੰਡੀਗੜ੍ਹ ਬਾਰਡਰ ਤੇ ਲੱਗੇ ਇਨਸਾਫ ਮੋਰਚੇ ਨੂੰ ਜਿਥੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਵੱਲੋਂ ਵੱਡਾ ਸੰਯੋਗ ਮਿਲ ਰਿਹਾ ਹੈ ਅਤੇ ਮੋਰਚਾ ਦਿਨੋਂ ਦਿਨ ਚੜ੍ਹਦੀ ਕਲ੍ਹਾ ਵੱਲ ਵਧ ਰਿਹਾ ਹੈ, ਉਥੇ ਬਾਦਲਕੇ ਅਸਮਾਨੋ-ਜਮੀਨ ਤੇ ਆਈ ਆਪਣੀ ਸਿਆਸੀ ਹੋਂਦ ਨੂੰ ਫਿਰ ਤੋਂ ਕਾਇਮ ਕਰਨ ਲਈ ਬੰਦੀ ਸਿੰਘਾਂ ਤੇ ਨਾਂ ਤੇ ਕੌਮੀ ਇਨਸਾਫ ਮੋਰਚੇ ਨੂੰ ਢਾਹ ਲਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹਨ ਅਤੇ ਇਸੇ ਹੀ ਕੜੀ ਤਹਿਤ ਬੀਤੇ ਦਿਨੀਂ ਬਾਦਲਕਿਆਂ ਵਲੋਂ ਆਪਣੇ ਹੱਥਠੋਕੇ ਭਾਈ ਬਲਵੰਤ ਸਿੰਘ ਰਾਜੋਆਣਾ ਤੋਂ ਕੌਮੀ ਇਨਸਾਫ ਮੋਰਚੇ ਵਿਰੁੱਧ ਬਿਆਨ ਦੁਵਾਕੇ ਦੇ ਕੇ ਕੌਮ ਨਾਲ ਵੱਡੀ ਗੰਧਾਰੀ ਕੀਤੀ ਹੈ ਜਿਸ ਦਾ ਸਮੂਹ ਸਿੱਖ ਪੰਥ ਤੇ ਲੋਕਾਂ ਵਲੋਂ ਵੱਡਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਜਿਥੇ ਲੋਕਾਂ ਵਲੋਂ ਮੰਗ ਕੀਤੀ ਜਾ ਰਹੀ ਹੈ, ਕਿ ਬਾਦਲਕੇ ਆਪਣੀ ਸਿਖਪੰਥ ਵਿਰੋਧੀ ਨੀਤੀ ਨੂੰ ਛੱਡਣ ,ਉਥੇ ਇਸ ਗੰਧਾਰੀ ਬਦਲੇ ਬਾਦਲਕਿਆਂ ਨੂੰ ਚੌਣਾਂ ਸਮੇਂ ਸਬਕ ਸਿਖਾਉਣ ਲਈ ਪੂਰੀ ਤਰ੍ਹਾਂ ਕਮਰਕੱਸੇ ਵੀ ਕਰੀਂ ਬੈਠੇ ਹਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਕੌਮੀ ਇਨਸਾਫ਼ ਮੋਰਚੇ ਵਿਰੁੱਧ ਦਿਤੇ ਬਿਆਨ ਦੇਣ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ ,ਉਥੇ ਭਾਈ ਰਾਜੋਆਣਾ ਨੂੰ ਬੇਨਤੀ ਕਰਦੀ ਹੈ ਕਿ ਉਹ ਗੁਰਬਾਣੀ ਬੇਅਦਬੀ ਦੋਸ਼ੀ ਬਾਦਲਕਿਆਂ ਨੂੰ ਛੱਡ ਕੇ ਅਕਾਲੀ ਫੂਲਾ ਸਿੰਘ ਵਰਗੇ ਅਕਾਲੀ ਬਣਨ ਦੀ ਲੋੜ ਤੇ ਜ਼ੋਰ ਦੇਣ, ਤਾਂ ਕਿ ਸਮੁੱਚੇ ਸਿੱਖ ਪੰਥ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਤੇ ਹੋਰ ਕੌਮੀ ਮਸਲਿਆਂ ਕਰਕੇ ਲਾਏ ਗਏ ਕੌਮੀ ਇਨਸਾਫ ਮੋਰਚੇ ਦੀ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ, ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸੰਯੁਕਤ ਅਕਾਲੀ ਦਲ ਜਨਰਲ ਸਕੱਤਰ ਭਾਈ ਵੱਸਣ ਸਿੰਘ ਜਫਰਵਾਲ, ਸੰਯੁਕਤ ਅਕਾਲੀ ਦਲ ਦੇ ਧਾਰਮਿਕ ਮਾਮਲਿਆਂ ਦੇ ਇੰਚਾਰਜ ਤੇ ਸਰਬੱਤ ਖਾਲਸਾ ਦੇ ਚੀਫ ਜਰਨੈਲ ਭਾਈ ਮੋਹਕਮ ਸਿੰਘ ਅਤੇ ਫੈਡਰੇਸ਼ਨ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਨੇ ਜਿਥੇ ਮੋਰਚੇ ਦੀ ਚੜਦੀ ਕਲਾ ਲਈ 31 ਕਿਸਾਨ ਜਥੇਬੰਦੀਆਂ ਵੱਲੋਂ ਮੋਰਚੇ’ਚ ਸਾਮਲ ਹੋਣ ਦੀ ਸ਼ਲਾਘਾ , ਭਾਈ ਰਾਜੋਆਣਾ ਵਲੋਂ ਬਾਦਲਕਿਆਂ ਦੀ ਸਹੇ ਤੇ ਕੌਮੀ ਇਨਸਾਫ ਮੋਰਚੇ ਨਾਲੋਂ ਸਬੰਧ ਤੋੜਨ ਵਾਲੇ ਬਿਆਨ ਦੀ ਨਿੰਦਾ ਤੇ ਰਾਜੋਆਣੇ ਨੂੰ ਅਕਾਲੀ ਫੂਲਾ ਵਰਗੇ ਅਕਾਲੀ ਬਣਨ ਦੀ ਅਪੀਲ ਕਰਦਿਆਂ ਇਕ ਸਾਂਝੇ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਭਾਈ ਖਾਲਸਾ ਤੇ ਭਾਈ ਜਫਰਵਾਲ ਨੇ ਸਪਸ਼ਟ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਬਾਦਲਕਿਆਂ ਦੀ ਨੀਤੀ ਸਟੈਂਡ ਸਬੰਧੀ ਲੋਕਾਂ ਨੂੰ ਸਾਫ਼ ਦੱਸ ਦਿੱਤਾ ਹੈ, ਕਿ ਅਗਰ ਉਹ ( ਬਾਦਲਕੇ ) ਬੰਦੀ ਸਿੰਘਾਂ ਦੀ ਸੱਚੇ ਮਨੋਂ( ਰਿਹਾਈ ਚਾਹੁੰਦੇ ),ਤਾਂ 10 ਸਾਲ ਕੇਂਦਰ ਸਰਕਾਰ ਨਾਲ ਭਾਈਵਾਲ ਰਹਿਣ ਸਮੇਂ ਬੰਦੀ ਸਿੰਘਾਂ ਨੂੰ ਰਿਹਾਅ ਕਿਉਂ ਨਾ ਕਰਵਾ ਸਕੇ ਤੇ ਹੁਣ ਦਸਤਖ਼ਤੀ ਮੁਹਿੰਮ ਚਲਾਕੇ ਜਿਥੇ ਮੋਰਚੇ ਨੂੰ ਢਾਹ ਲਾਉਣ ਲਈ ਯਤਨਸ਼ੀਲ ਹਨ, ਉਥੇ ਆਪਣੀ ਡਿੱਗ ਚੁੱਕੀ ਸਿਆਸੀ ਹੋਂਦ ਨੂੰ ਬਚਾਉਣ ਲਈ ਹੱਥ ਪੈਰ ਮਾਰ ਰਹੇ ਹਨ ,ਭਾਈ ਖਾਲਸਾ ਤੇ ਭਾਈ ਜਫਰਵਾਲ ਨੇ ਸਪਸ਼ਟ ਕੀਤਾ ? ਹੁਣ ਜਦੋਂ ਗੁਰਬਾਣੀ ਬੇਅਦਬੀ ਕਾਂਡ ਬਾਇਬਲ ਕਲਾਂ ਗੋਲੀ ਕਾਂਡ ਦੇ ਦੋਸ਼ਾਂ ਕਰਕੇ ਚੌਣਾਂ’ਚ ਲੋਕਾਂ ਵਲੋਂ ਮਿਲੀ ਲੱਕ ਤੋੜਵੀਂ ਹਾਰ ਤੋਂ ਉਪਰੰਤ ਆਪਣਾ ਸਿਆਸੀ ਵਜੂਦ ਬਣਾਉਣ ਲਈ ਬੰਦੀ ਸਿੰਘਾਂ ਦੇ ਨਾਂ ਤੇ ਡਰਾਮੇਬਾਜ਼ੀ ਰਾਹੀਂ ਦਸਤਖ਼ਤੀ ਮੁਹਿੰਮ ਚਲਾਕੇ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹਨਾਂ ਪੰਥਕ ਆਗੂਆਂ ਨੇ ਕਿਹਾ ਜਿਥੇ ਬਾਦਲਕਿਆਂ ਦੇ ਇਸ਼ਾਰੇ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਦਿਤਾ ਬਿਆਨ ਦਾ ਕੌਮੀ ਇਨਸਾਫ ਮੋਰਚੇ ਤੇ ਕੋਈ ਅਸਰ ਨਹੀਂ ਪੈਣ ਲੱਗਾ, ੳਥੇ ਬਾਦਲਕੇ ਕੌਮੀ ਇਨਸਾਫ਼ ਮੋਰਚੇ ਨੂੰ ਢਾਹ ਲਾ ਕੇ ਬੰਦੀ ਸਿੰਘਾਂ ਨੇ ਆਪਣਾ ਸਿਆਸੀ ਵਜੂਦ ਬਣਾਉਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਣਗੇ ,ਭਾਈ ਖਾਲਸਾ ਤੇ ਭਾਈ ਜਫਰਵਾਲ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਤੇ ਸੰਯੁਕਤ ਅਕਾਲੀਦਲ ਜਿਥੇ ਭਾਈ ਰਾਜੂਆਣਾ ਵਲੋਂ ਬਾਦਲਕਿਆਂ ਦੇ ਇਸ਼ਾਰੇ ਤੇ ਕੌਮੀ ਇਨਸਾਫ਼ ਮੋਰਚੇ ਵਿਰੁੱਧ ਦਿਤੇ ਬਿਆਨ ਦੀ ਨਿੰਦਾ ਕਰਦੀ ਹੈ,ਉਥੇ ਬਾਦਲਕਿਆਂ ਨੂੰ ਅਪੀਲ ਕਰਦੀ ਹੈ ਕਿ ਅਗਰ ਉਹ ਸੱਚੇ ਮਨੋਂ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਹਨ,ਤਾਂ ਆਪਣੇ ਗੁਨਾਹਾਂ ਦੀ ਮੁਵਾਫੀ ਮੰਗ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ, ਕਿਸਾਨ ਜਥੇਬੰਦੀਆਂ ਤੇ ਸਮੂਹ ਸਿਆਸੀ ਪਾਰਟੀਆਂ ਦੇ ਸਹਿਯੋਗ ਨਾਲ ਸਮੁੱਚੇ ਸਿੱਖ ਪੰਥ ਦੇ ਆਗੂਆਂ ਵਲੋਂ ਚੰਡੀਗੜ੍ਹ ਵਿਖੇ ਚਲਾਏ ਜਾ ਰਹੇ ਗਏ ਕੌਮੀ ਇਨਸਾਫ ਮੋਰਚੇ ਵਿਚ ਸ਼ਾਮਿਲ ਹੋਣ ਦੀ ਲੋੜ ਤੇ ਜ਼ੋਰ ਅਤੇ ਲੋਕਾਂ ਨੂੰ ਬੁੱਧੂ ਬਣਾਉਣ ਵਾਲੀ ਨੀਤੀ ਨੂੰ ਛੱਡ ਦੇਣ । ਤਾਂ ਕਿ ਸਮੁੱਚੇ ਸਿੱਖ ਪੰਥ ਦੀ ਇਕੱਤਰਤਾ ਰਾਹੀਂ ਸਰਕਾਰਾਂ ਤੇ ਦਬਾਅ ਬਣਾ ਕਿ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਦੇ ਨਾਲ ਨਾਲ ਗੁਰਬਾਣੀ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਵਰਗੇ ਕੌਮੀ ਮਸਲਿਆਂ ਨੂੰ ਸੁਲਝਾਇਆ ਜਾ ਸਕੇ ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਭਾਈ ਵਸਣ ਸਿੰਘ ਜਫਰਵਾਲ ਜਨਰਲ ਸਕੱਤਰ ਸੰਯੁਕਤ ਅਕਾਲੀ ਦਲ, ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਮਨਜਿੰਦਰ ਸਿੰਘ ਖਾਲਸਾ ਮੋਗਾ ਭਾਈ ਸਵਰਨਜੀਤ ਸਿੰਘ ਮਾਨੋਕੇ ਲੁਧਿਆਣਾ ਭਾਈ ਕੇਵਲ ਸਿੰਘ ਬਾਬਾ ਬਕਾਲਾ ਸਾਹਿਬ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਬਾਬਾ ਸ਼ਿੰਦਾ ਸਿੰਘ ਨਿਹੰਗ ਧਰਮ ਕੋਟ ਆਦਿ ਆਗੂ ਹਾਜਰ ਸਨ ।

Leave a Reply

Your email address will not be published. Required fields are marked *