ਸਮਾਣਾ, ਗੁਰਦਾਸਪੁਰ, 26 ਮਈ ( ਸਰਬਜੀਤ ਸਿੰਘ)– ਪੰਜਾਬ ਦੀਆਂ ਅੱਠ ਨਗਰ ਨਿਗਮਾਂ,76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਦੀਆਂ ਸੀਟਾਂ ਲਈ ਚੋਣਾ ਹੋ ਰਹੀਆਂ ਹਨ। ਕੁਲ 7,555 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿਚੋਂ 79 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤੇ ਗਏ, ਪੁਲਿਸ ਅਤੇ ਲੋਕਾਂ ਦੇ ਹੋਏ ਟਕਰਾਅ ਤੋਂ ਲੋਕਾਂ ਨੇ ਚੋਣਾਂ ਰੱਦ ਕਰਕੇ ਦੁਬਾਰਾ ਚੋਣਾਂ ਕਰਵਾਉਣ ਦੀ ਕੀਤੀ ਮੰਗ,ਵਾਰਡ 19 ਦੇ ਉਮੀਦਵਾਰਾਂ ਨੇ ਆਰ ਓ ਨੂੰ ਲਿਖੀ ਚਿੱਠੀ , ਤਨਾਅਪੂਰਨ ਸਥਿਤੀ ਨੂੰ ਮੁੱਖ ਰੱਖਦਿਆਂ ਚੋਣਾਂ ਰੱਦ ਕਰਕੇ ਦੁਬਾਰਾ ਕਰਵਾਉਣ ਦੀ ਕੀਤੀ ਮੰਗ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਚੋਣਾਂ ਹੋਈਆਂ ਧਾਂਦਲੀਆਂ ਦੀ ਨਿੰਦਾ ਅਤੇ ਚੋਣਾਂ ਰੱਦ ਕਰਕੇ ਦੁਬਾਰਾ ਕਰਵਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ,ਉਹਨਾਂ ਦੋਸ਼ ਲਾਇਆ ਸਰਕਾਰ ਸ਼ਰੇਆਮ ਵਿਰੋਧੀ ਉਮੀਦਵਾਰਾਂ ਨਾਲ ਧੱਕੇਸ਼ਾਹੀ ਦਾ ਵਿਵਹਾਰ ਕਰ ਰਹੀ,ਇੱਕ ਦਾ ਕਹਿਣਾ ਸੀ ਕਿ ਉਸ ਦਾ ਮੋਬਾਈਲ ਫੋਨ ਖੋਹ ਕੇ ਲੈ ਗਏ, ਸਰਕਾਰ ਨੂੰ ਚੋਣਾਂ ‘ਚ ਹੋਈਆਂ ਧਾਂਦਲੀਆਂ ਨੂੰ ਮੁੱਖ ਰੱਖਦਿਆਂ ਚੋਣਾਂ ਦੁਬਾਰਾ ਕਰਵਾਉਣੀਆਂ ਸ਼ੁਰੂ ਹਨ ਕਿਉਂਕਿ ਇਨ੍ਹਾਂ ਚੋਣਾਂ ਵਿੱਚ ਲੋਕਤੰਤਰ ਦਾ ਸ਼ਰੇਆਮ ਘਾਂਣ ਹੋਇਆ ਹੈ ਅਤੇ ਲੋਕਾਂ ਵਿਚ ਸਰਕਾਰ ਵਿਰੋਧੀ ਪੂਰਾ ਰੋਸ ਪਾਇਆ ਜਾ ਰਿਹਾ ਹੈ, ਭਾਈ ਖਾਲਸਾ ਨੇ ਆਖਿਆ ਇਹ ਹਰ ਜਗ੍ਹਾ ਵੇਖਣ ਨੂੰ ਮਿਲਿਆ, ਰਾਏਕੋਟ ਵਿਚ ਕਾਂਗਰਸ ਉਮੀਦਵਾਰ ਨੂੰ ਵੱਡਿਆਂ ਗਿਆ, ਜੀਰਾ ਪਟਿਆਲਾ ਸਮਾਣਾ ਤੇ ਹੋਰ ਥਾਵਾਂ ਤੇ ਚੋਣਾਂ ਸਮੇਂ ਧਾਂਦਲੀਆਂ ਤੇ ਮਾਰਕੁਟਾਈ ਤੇ ਲੋਕ ਤੰਤਰ ਦੇ ਹੋਏ ਘਾਂਣ ਦੀਆਂ ਖਬਰਾਂ ਪ੍ਰਾਪਤ ਹੋ ਰਹੀਆਂ ਹਨ , ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਤੋਂ ਮੰਗ ਕਰਦੀ ਹੈ ਕਿ ਲੋਕਾਂ ਦੀ ਮੰਗ ਅਨੁਸਾਰ ਚੋਣਾਂ ਰੱਦ ਕਰ ਕੇ ਦੁਬਾਰਾ ਕਰਵਾਈਆਂ ਜਾਣ ।


