ਗੁਰਦਾਸਪੁਰ, 19 ਫਰਵਰੀ (ਸਰਬਜੀਤ ਸਿੰਘ)–ਪੰਜਾਬ ਪੁਲਸ ਦੇ ਉੱਚ ਅਧਿਕਾਰੀ ਤੋਂ ਮਿਲੀ ਜਾਣਕਾਰੀ ਮੁਤਾਬਕ ਐਸ.ਐਸ.ਪੀ ਗੁਰਦਾਸਪੁਰ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਬਹੁਤ ਹੀ ਇਮਾਨਦਾਰ ਅਫਸਰ ਵਜੋਂ ਜਾਣੇ ਜਾਂਦੇ ਹਨ | ਉਨ੍ਹਾਂ ਇਸ ਤੋਂ ਪਹਿਲਾਂ 3 ਐਸ.ਐਸ.ਪੀ ਸ਼ਿਪ ਕੱਟੀਆ ਹਨ | ਜਿਵੇਂ ਕਿ ਕਪੂਰਥਲਾ, ਖੰਨਾ, ਬਠਿੰਡਾ ਅਤੇ ਹੁਣ ਗੁਰਦਾਸਪੁਰ ਵਿੱਚ ਐਸ.ਐਸ.ਪੀ ਵਜੋਂ ਤੈਨਾਤ ਹੋਏ ਹਨ | ਪਹਿਲੇ ਜ਼ਿਲਿ੍ਆਂ ਵਿੱਚ ਉਨ੍ਹਾਂ ਦੀ ਕਾਰਜਸ਼ੈਲੀ ਬਹੁਤ ਹੀ ਵਧੀਆ ਰਹੀ ਹੈ | ਜਿਸ ਕਰਕੇ ਉਨ੍ਹਾਂ ਨੂੰ ਹੁਣ ਬਾਰਡਰ ਬੈਲਟ ਗੁਰਦਾਸਪੁਰ ਵਿਖੇ ਹੱਦਾਂ-ਸਰਹੱਦਾਂ ਦੀ ਰਾਖੀ ਲਈ ਅਤੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਗੁਰਦਾਸਪੁਰ ਵਿਖੇ ਤੈਨਾਤ ਕੀਤਾ ਹੈ |
ਉਮੀਦ ਕੀਤੀ ਜਾਂਦੀ ਹੈ ਕਿ ਉਚ ਅਧਿਕਾਰੀ ਦੀ ਜਾਣਕਾਰੀ ਮੁਤਾਬਕ ਐਸ.ਐਸ.ਪੀ ਗੁਰਦਾਸਪੁਰ ਹਰ ਫਰਿਆਦੀ ਦੀ ਗੱਲ੍ਹ ਬੜੀ ਧਿਆਨ ਨਾਲ ਸੁਣਨਗੇ ਅਤੇ ਉਸਦਾ ਤੁਰੰਤ ਹੱਲ ਕਰਨਗੇ | ਇਸ ਉਮੀਦ ਨਾਲ ਗੁਰਦਾਸਪੁਰ ਦੇ ਲੋਕਾਂ ਵਿੱਚ ਵੀ ਵਿਸ਼ਵਾਸ਼ ਪੈਦਾ ਹੋਇਆ ਹੈ ਕਿ ਉਹ ਲੋਕਾਂ ਨੂੰ ਚੋਰੀ ਦੀਆਂ ਵਾਰਦਾਤਾਂ ਨੂੰ ਨਿਜਾਤ ਮਿਲੇਗੀ |