ਐਸ.ਐਸ.ਪੀ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਕੀਤਾ ਵੱਡਾ ਖੁਲਾਸਾ
2 ਮੁਲਜ਼ਮ 12 ਚੋਰੀ ਦੇ ਮੋਟਰਸਾਈਕਲ ਸਪਲੈਂਡਰ ਅਤੇ ਇੱਕ ਸਕੂਟੀ ਸਮੇਤ ਕਾਬੂ
ਗੁਰਦਾਸਪੁਰ, 19 ਫਰਵਰੀ (ਸਰਬਜੀਤ ਸਿੰਘ)–ਪਿਛਲੇ ਕੁਝ ਸਮੇਂ ਤੋਂ ਗੁਰਦਾਸਪੁਰ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਹੋ ਰਹੀਆਂ ਵਾਹਨ ਚੋਰੀ ਦੀਆਂ ਵਾਰਦਾਤਾਂ ‘ਚ ਪੁਲਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ 12 ਚੋਰੀ ਦੇ ਮੋਟਰਸਾਈਕਲ ਸਪਲੈਂਡਰ ਅਤੇ ਇੱਕ ਸਕੂਟੀ ਸਮੇਤ ਦੋ ਮੁਲਜਮਾ ਨੂੰ ਕਾਬੂ ਕੀਤਾ ਹੈ |
ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ ਗੁਰਦਾਸਪੁਰ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਆਈ.ਪੀ.ਐਸ ਨੇ ਦੱਸਿਆ ਕਿ ਐਸਪੀ ਇਨਵੈਸਟੀਗੇਸ਼ਨ ਪ੍ਰਿਥੀ ਪਾਲ ਸਿੰਘ ਅਤੇ ਡੀਐੱਸਪੀ ਸੁਖਪਾਲ ਸਿੰਘ ਦੀ ਅਗਵਾਈ ਹੇਠ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸੀ.ਆਈ.ਏ ਸਟਾਫ ਗੁਰਦਾਸਪੁਰ ਅਤੇ ਥਾਣਾ ਸਿਟੀ ਪੁਲਿਸ ਵੱਲੋਂ ਸਾਂਝੇ ਤੌਰ ‘ਤੇ ਸ਼ਿਵ ਰਿਜ਼ੋਰਟ ਨੇੜੇ ਨਿਕਾਸੀ ਨਾਲੇ ‘ਤੇ ਨਾਕਾਬੰਦੀ ਕੀਤੀ ਗਈ ਸੀ। ਇਸੇ ਦੌਰਾਨ ਇੱਕ ਮੋਟਰਸਾਈਕਲ ਨੰਬਰ ਪੀਬੀ 18 ਐਲ 2372 ਨੂੰ ਰੋਕਿਆ ਗਿਆ ਤਾਂ ਡਰਾਈਵਰ ਰਵਿੰਦਰ ਸਿੰਘ ਉਰਫ ਜੱਸੀ ਪੁੱਤਰ ਜਗਦੇਵ ਸਿੰਘ ਵਾਸੀ ਸੰਗਲਪੁਰਾ ਰੋਡ ਗੁਰਦਾਸਪੁਰ ਨੂੰ ਜਦੋਂ ਕਾਗਜ਼ ਦਿਖਾਉਣ ਲਈ ਕਿਹਾ ਗਿਆ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ। ਸਖ਼ਤੀ ਨਾਲ ਪੁੱਛਗਿੱਛ ਕਰਨ ‘ਤੇ ਉਸ ਨੇ ਦੱਸਿਆ ਕਿ ਉਕਤ ਮੋਟਰਸਾਈਕਲ ਉਸ ਨੇ ਫਿਸ਼ ਪਾਰਕ ਤੋਂ ਚੋਰੀ ਕੀਤਾ ਸੀ, ਜੋ ਪਿਛਲੇ ਛੇ ਮਹੀਨਿਆਂ ਤੋਂ ਮੋਟਰਸਾਈਕਲ ਚੋਰੀ ਕਰ ਰਿਹਾ ਸੀ |
ਮੁਲਜ਼ਮ ਨੇ ਦੱਸਿਆ ਕਿ ਉਸ ਨੇ ਜ਼ਿਆਦਾਤਰ ਮੋਟਰਸਾਈਕਲ ਫਿਸ਼ ਪਾਰਕ ਤੋਂ ਹੀ ਚੋਰੀ ਕੀਤੇ ਹਨ। ਉਸ ਨੇ ਦੱਸਿਆ ਕਿ ਨਸ਼ੇੜੀ ਹੋਣ ਕਾਰਨ ਉਹ ਆਪਣਾ ਨਸ਼ਾ ਪੂਰਾ ਕਰਨ ਲਈ ਮੋਟਰਸਾਈਕਲ ਚੋਰੀ ਕਰਦਾ ਸੀ। ਚੋਰੀ ਹੋਏ ਮੋਟਰਸਾਈਕਲਾਂ ‘ਚੋਂ ਉਸ ਨੇ ਕਰੀਬ 5 ਮੋਟਰਸਾਈਕਲ ਸਾਈਮਨ ਉਰਫ ਮੂਸਾ ਵਾਸੀ ਨਵਾਂ ਪਿੰਡ ਗੁਰਦਾਸ ਨੰਗਲ ਨੂੰ ਅਤੇ 20 ਦੇ ਕਰੀਬ ਮੋਟਰਸਾਈਕਲ ਅਭਿਸ਼ੇਕ ਉਰਫ ਅਭੀ ਵਾਸੀ ਵਡਾਲਾ ਗ੍ਰੰਥੀਆ ਬਟਾਲਾ ਨੂੰ ਸਿਰਫ ਦੋ ਹਜ਼ਾਰ ਰੁਪਏ ਪ੍ਰਤੀ ਮੋਟਰਸਾਈਕਲ ਦੇ ਹਿਸਾਬ ਨਾਲ ਵੇਚ ਦਿੱਤੇ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਉਨ੍ਹਾਂ ਕੋਲੋਂ ਅੱਠ ਮੋਟਰਸਾਈਕਲ ਅਤੇ ਇੱਕ ਸਕੂਟੀ ਬਰਾਮਦ ਕੀਤੀ ਗਈ। ਜਦਕਿ ਸਾਈਮਨ ਉਰਫ਼ ਮੂਸਾ ਨੂੰ ਕਾਬੂ ਕਰਕੇ ਉਸ ਪਾਸੋਂ ਚਾਰ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਮੁਲਜ਼ਮ ਅਭਿਸ਼ੇਕ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਪੁਲਿਸ ਨੇ ਹੁਣ ਤੱਕ ਕੁੱਲ 12 ਸਪਲੈਂਡਰ ਮੋਟਰਸਾਈਕਲ ਅਤੇ ਇੱਕ ਸਕੂਟੀ ਬਰਾਮਦ ਕੀਤੀ ਹੈ। ਐਫਆਈਆਰ ਨੰਬਰ 32 ਵਿੱਚ ਮੁਲਜ਼ਮਾਂ ਖ਼ਿਲਾਫ਼ ਧਾਰਾ 379,411 ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਕਤ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ‘ਤੇ ਲਿਆ ਜਾਵੇਗਾ। ਪੁਲੀਸ ਦਾ ਦਾਅਵਾ ਹੈ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਕੋਲੋਂ ਵੱਡੀ ਪੱਧਰ ’ਤੇ ਚੋਰੀ ਦੇ ਵਾਹਨ ਬਰਾਮਦ ਹੋਣ ਦੀ ਸੰਭਾਵਨਾ ਹੈ।
ਇਸੇ ਤਰਾਂ ਹੀ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੀ ਪੁਲਿਸ ਥਾਣਾ ਭੈਣੀ ਮੀਆਂ ਖਾਂ ਨੇ 12 ਚੋਰੀ ਦੇ ਮੋਟਰਸਾਈਕਲਾਂ ਸਮੇਤ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜਦਕਿ ਇੱਕ ਮੁਲਜ਼ਮ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ। ਮੁਲਜ਼ਮਾਂ ਖ਼ਿਲਾਫ਼ ਥਾਣਾ ਭੈਣੀ ਮੀਆਂ ਖਾਂ ਵਿੱਚ ਕੇਸ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਐੱਸਐੱਸਪੀ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਥਾਣਾ ਭੈਣੀ ਮੀਆਂ ਖਾਂ ਦੇ ਐਸਐਚਓ ਸੁਦੇਸ਼ ਕੁਮਾਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਾਜੂ ਬੇਲਾ ਵਾਸੀ ਹਰਪ੍ਰੀਤ ਸਿੰਘ, ਲਕਸ਼ਮਣ ਸਿੰਘ ਵਾਸੀ ਮੋਚਪੁਰ ਅਤੇ ਬੱਲੀ ਮਾਨ ਵਾਸੀ ਮੋਚਪੁਰ ਮੋਟਰਸਾਈਕਲ ਚੋਰੀ ਕਰਕੇ ਵੇਚਦੇ ਹਨ। ਜਿਸ ਨੂੰ ਲੈ ਕੇ ਅੱਜ ਤਿੰਨੋਂ ਨੌਜਵਾਨ ਵੱਖ-ਵੱਖ ਚੋਰੀ ਦੇ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਭੈਣੀ ਮੀਆਂ ਖਾਂ ਵੱਲ ਆ ਰਹੇ ਹਨ। ਜਿਸ ‘ਤੇ ਪੁਲਿਸ ਨੇ ਨਾਕਾਬੰਦੀ ਕਰ ਕੇ ਮੋਟਰਸਾਈਕਲ ਸਵਾਰਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਜਦੋਂ ਉਕਤ ਦੋਸ਼ੀ ਨਾਕੇ ਦੇ ਨੇੜੇ ਪਹੁੰਚੇ ਤਾਂ ਉਨ੍ਹਾਂ ਨੇ ਪਿੱਛੇ ਵੱਲ ਭੱਜਣ ਦੀ ਕੋਸ਼ਿਸ਼ ਕੀਤੀ। ਪਹਿਲੇ ਨੌਜਵਾਨ ਨੇ ਆਪਣਾ ਨਾਂ ਰਾਜੂ ਬੇਲਾ ਵਾਸੀ ਹਰਪ੍ਰੀਤ ਸਿੰਘ ਦੱਸਿਆ, ਜਿਸ ਕੋਲੋਂ ਮੋਟਰਸਾਈਕਲ ਸਪਲੈਂਡਰ ਨੰਬਰ ਪੀ.ਬੀ.02 ਡੀਏ 7616, ਦੂਜੇ ਨੌਜਵਾਨ ਨੇ ਆਪਣਾ ਨਾਮ ਲਕਸ਼ਮਣ ਸਿੰਘ ਵਾਸੀ ਮੋਚਪੁਰ ਦੱਸਿਆ, ਜਿਸ ਕੋਲੋਂ ਮੋਟਰਸਾਈਕਲ ਸਪਲੈਂਡਰ ਨੰਬਰ ਪੀਬੀ 2 ਜੀ 1672 ਬਰਾਮਦ ਹੋਇਆ ਜਦਕਿ ਉਸਦਾ ਤੀਜਾ ਸਾਥੀ ਬੱਲੀ ਮਾਨ ਮੋਟਰਸਾਈਕਲ ਬਿਨਾਂ ਨੰਬਰੀ ਸੜਕ ‘ਤੇ ਸੁੱਟ ਕੇ ਫਰਾਰ ਹੋ ਗਿਆ। ਐਫਆਈਆਰ ਨੰਬਰ 16 ਵਿੱਚ ਮੁਲਜ਼ਮਾਂ ਖ਼ਿਲਾਫ਼ ਧਾਰਾ 379,411 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ 9 ਹੋਰ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਹੋਰ ਵੀ ਚੋਰੀ ਦੇ ਵਾਹਨ ਬਰਾਮਦ ਹੋਣ ਦੀ ਸੰਭਾਵਨਾ ਹੈ।


