ਮੇਲੇ ਵਿੱਚ ਨਕਲੀ ਬੁਰਜ ਖਲੀਫਾ ਟਾਵਰ ਡਿੱਗਣ ਕਾਰਨ 29 ਸਾਲਾ ਨੌਜਵਾਨ ਅਰਵਿੰਦਰ ਕੁਮਾਰ ਦੀ ਮੌਤ

ਗੁਰਦਾਸਪੁਰ

ਚਾਰ ਮਹੀਨੇ ਪਹਿਲੇ ਹੋਇਆ ਸੀ ਵਿਆਹ

ਗੁਰਦਾਸਪੁਰ, 20 ਅਪ੍ਰੈਲ (ਸਰਬਜੀਤ ਸਿੰਘ)– ਗੁਰਦਾਸਪੁਰ ਦੇ ਹਰਦੋਛੱਨੀ ਰੋਡ ਤੇ ਚੱਲ ਰਹੇ ਦੁਬਈ ਮੇਲੇ ਵਿੱਚ ਚੱਲ ਰਹੀ ਤੇਜ਼ ਹਵਾ ਕਾਰਨ ਮੇਲੇ ਵਿੱਚ ਦੁਬਈ ਦੀ ਬਣਾਈ ਨਕਲੀ ਬੁਰਜ ਖਿਲੇਫਾ ਇਮਾਰਤ ਡਿੱਗਣ ਕਾਰਨ ਇੱਕ 29 ਸਾਲਾ ਨੌਜਵਾਨ ਰਵਿੰਦਰ ਕੁਮਾਰ ਦੀ ਇਮਾਰਤ ਹੇਠਾਂ ਆਉਣ ਦੇ ਨਾਲ ਮੌਤ ਹੋ ਗਈ ਅਤੇ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ ਇਮਾਰਤ ਡਿੱਗਣ ਦੇ ਨਾਲ ਪੂਰੇ ਮੇਲੇ ਵਿੱਚ ਹਫੜਾ ਦਫੜੀ ਮੱਚ ਗਈ ਅਤੇ ਮੇਲੇ ਨੂੰ ਬੰਦ ਕਰਾ ਦਿੱਤਾ ਗਿਆ ਫਿਲਹਾਲ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। ਮ੍ਰਿਤਕ ਦੇ ਦੋਸਤ ਗਗਨ ਸ਼ਰਮਾਂ ਨੇ ਦੱਸਿਆ ਕਿ ਉਹ ਮੇਲਾ ਦੇਖਣ ਦੇ ਲਈ ਆਏ ਸਨ ਅਚਾਨਕ ਤੇਜ਼ ਹਵਾਵਾਂ ਚੱਲਣ ਦੇ ਨਾਲ ਬੁਰਜ ਖਲੀਫਾ ਟਾਵਰ ਡਿੱਗ ਗਿਆ ਜਿਸ ਕਾਰਨ ਰਵਿੰਦਰ ਕੁਮਾਰ ਨੌਜਵਾਨ ਉਸਦੇ ਹੇਠਾਂ ਆ ਗਿਆ ਜਿਸ ਨੂੰ ਬੜੀ ਮੁਸ਼ਕਿਲ ਦੇ ਨਾਲ ਬਾਹਰ ਕੱਢਿਆ ਗਿਆ ਜਦੋਂ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਉਸ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਚਾਰ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਇਹ ਪਿੰਡ ਕਲੀਜਪੁਰ ਦਾ ਰਹਿਣ ਵਾਲਾ ਸੀ।

ਮੌਕੇ ਤੇ ਖੜੇ ਇੱਕ ਮਜ਼ਦੂਰ ਮੋਨਿਸ਼ ਨੇ ਦੱਸਿਆ ਕਿ ਹਵਾ ਚੱਲਣ ਦੇ ਕਾਰਨ ਇਹ ਟਾਵਰ ਡਿੱਗਿਆ ਹੈ। ਜਿਸ ਦੇ ਨਾਲ ਮੇਲੇ ਵਿੱਚ ਹਫ਼ੜਾ ਦਫੜੀ ਮੱਚ ਗਈ ਅਤੇ ਟਾਵਰ ਹੇਠਾਂ ਇੱਕ ਨੌਜਵਾਨ ਬੁਰੀ ਤਰ੍ਹਾਂ ਦੇ ਨਾਲ ਫਸ ਗਿਆ ਅਤੇ ਇੱਕ ਨੌਜਵਾਨ ਮਾਮੂਲੀ ਜਖਮੀ ਹੋਇਆ ਹੈ। ਟਾਵਰ ਹੇਠਾਂ ਫਸੇ ਨੌਜਵਾਨ ਦੀ ਮੌਤ ਹੋ ਚੁੱਕੀ ਹੈ।

ਮੌਕੇ ਤੇ ਪਹੁੰਚੇ ਐਸਐਚਓ ਸਦਰ ਅਮਨਦੀਪ ਸਿੰਘ ਨੇ ਦੱਸਿਆ ਕਿ ਟਾਵਰ ਡਿੱਗਣ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋਈ ਹੈ ਅਤੇ ਇੱਕ ਜਖਮੀ ਹੋਇਆ ਹੈ। ਜ਼ਖਮੀ ਦਾ ਇਲਾਜ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੇਲਾ 5 ਵਜੇ ਤੋਂ ਬਾਅਦ ਸ਼ੁਰੂ ਹੁੰਦਾ ਹੈ ਪਰ ਇਹ ਕੁਝ ਨੌਜਵਾਨ ਪਹਿਲਾਂ ਹੀ ਮੇਲੇ ਅੰਦਰ ਦਾਖਲ ਹੋ ਗਏ ਸਨ। ਇਸ ਬਾਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਨੌਜਵਾਨ ਕੀ ਕਰਨ ਦੇ ਲਈ ਆਏ ਸਨ ਅਤੇ ਮੇਲੇ ਵਿੱਚ ਕੋਈ ਮੁੱਡਲੀ ਸਹਾਇਤਾ ਹੈ ਸੀ ਜਾ ਨਹੀ ਇਸ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਅਤੇ ਇਸ ਸਬੰਧੀ ਮੇਲੇ ਦੇ ਪ੍ਰਬੰਧਕ ਨਾਲ ਵੀ ਗੱਲ ਕੀਤੀ ਜਾਵੇਗੀ ਜੇਕਰ ਕੋਈ ਦੋਸ਼ੀ ਹੋਵੇਗਾ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *