ਜੇ ਈ ਈ ਤੇ ਨੀਟ ਦੀ ਕੋਚਿੰਗ ਸੰਬੰਧੀ ਸਕੂਲ ਮੁਖੀਆਂ ਤੇ ਵਿਸ਼ਾਵਾਰ ਲੈਕਚਰਾਰਾਂ ਦੀ ਟ੍ਰੇਨਿੰਗ ਕਰਵਾਈ-ਪੁਰੇਵਾਲ

ਗੁਰਦਾਸਪੁਰ

ਗੁਰਦਾਸਪੁਰ, 17 ਮਈ (ਸਰਬਜੀਤ ਸਿੰਘ)– ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਸ਼ਨ 2027-27 ਦੌਰਾਨ ਵੱਧ ਤੋ ਵੱਧ ਵਿਦਿਆਰਥੀਆਂ ਨੂੰ ਜੇ ਈ ਈ ਤੇ ਨੀਟ ਦੇ ਟੈਸਟ ਵਾਸਤੇ ਗਾਈਡ ਕਰਨ ਲਈ ਜ਼ਿਲੇ ਦੇ ਸਮੂਹ ਸਾਇੰਸ ਗਰੁੱਪ ਦੇ ਸਕੂਲ ਮੁਖੀਆਂ ਅਤੇ ਫਿਜ਼ਿਕਸ, ਕਮਿਸਟਰੀ, ਬਾਇਓਲੌਜੀ ਤੇ ਗਣਿਤ ਵਿਸਿਆਂ ਦੇ ਸਮੂਹ ਲੈਕਚਰਾਰ ਦੀ ਇੱਕ ਬਹੁਤ ਹੀ ਅਹਿਮ ਟ੍ਰੇਨਿੰਗ ਗੋਲਡਨ ਕਾਲਜ ਆਫ਼ ਇੰਜੀਨੀਅਰਿੰਗ ਤੇ ਟੈਕਨੋਲੋਜੀ ਗੁਰਦਾਸਪੁਰ ਵਿਖੇ ਜਿਲਾ ਸਿੱਖਿਆ ਅਫ਼ਸਰ  ਮੈਡਮ ਸ੍ਰੀਮਤੀ ਪਰਮਜੀਤ ਦੀ ਅਗਵਾਈ ਹੇਠ ਆਜੋਜਿਤ ਕਰਵਾਈ ਗਈ ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲਾ ਨੋਡਲ ਅਫਸਰ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਇਸ ਟ੍ਰੇਨਿੰਗ ਵਿੱਚ 51 ਸਕੂਲ ਮੁਖੀਆਂ ਤੋ ਇਲਾਵਾ 168 ਵੱਖ ਵੱਖ ਸਕੂਲਾਂ ਤੋਂ ਆਏ ਵਿਸ਼ਾਵਾਰ ਲੈਕਚਰਾਰਾਂ ਨੇ ਹਿੱਸਾ ਲਿਆ ।ਉਹਨਾਂ ਦੱਸਿਆ ਕਿ ਵਿਭਾਗ ਵਲੋ ਹਰੇਕ ਸਾਲ ਸਾਥੀ ਐਪ ਅਧੀਨ ਸਾਇੰਸ ਅਤੇ ਆਰਟਸ ਸਟਰੀਮ ਵਿੱਚ ਪੜਦੇ ਸਾਰੇ ਵਿਦਿਆਰਥੀਆਂ ਲਈ ਜੇ.ਈ.ਈ, ਨੀਟ ਅਤੇ ਕਲੈਟ ਪੀ੍ਰਖਿਆ ਲਈ ਸਪੈਸ਼ਲ ਆਨਲਾਈਨ ਅਤੇ ਆਫਲਾਈਨ ਕੋਚਿੰਗ ਦਿੱਤੀ ਜਾਂਦੀ ਹੈ ।ਸਾਥੀ ਐਪ ਮਨਿਸਟਰੀ ਆਫ ਐਜੂਕੇਸ਼ਨ ਦਿੱਲੀ ਵਲੋਂ ਇੱਕ ਪ੍ਰਮਾਨਿਤ ਐਪ ਹੈ ਜਿਸ ਉੱਪਰ ਵਿਦਿਆਰਥੀਆਂ ਦੀ ਸਹੂਲਤ ਲਈ ਰੈਡੀਮੇਡ ਮੈਟੀਰੀਅਲ਼ ਤੇ ਪਿਛਲੇ ਸਾਲਾਂ ਦੇ ਹੱਲ ਕੀਤੇ ਹੋਏ ਪ੍ਰਸ਼ਨ ਪੱਤਰਾਂ ਤੋਂ ਇਲਾਵਾ ਬਹੁਤ ਹੀ ਜਿਆਦਾ ਮਾਤਰਾ ਵਿੱਚ ਸਮੱਗਰੀ ਉੱਪਲਬਧ ਹੈ ।ਸਾਥੀ ਐਪ ਦੀ ਵਰਤੌਂ ਸੰਬੰਧੀ ਵਿਸਥਾਰ ਸਹਿਤ ਆਨਲਾਈਨ ਜਾਣਕਾਰੀ ਮੁਹੱਈਆ ਕਰਵਾਈ ਗਈ ਤਾਂ ਜੋ ਸਮੂਹ ਵਿਸ਼ਾਵਾਰ ਲੈਕਚਰਾਰ ਆਪਣੇ ਆਪਣੇ ਸਕੂਲ ਵਿੱਚ ਵਿਦਿਆਰਥੀਆਂ ਨੂੰ ਇਸ ਦੀ ਵੱਧ ਤੋਂ ਵੱਧ ਵਰਤੋਂ ਬਾਰੇ ਗਾਈਡ ਕਰ ਸਕਣ ।ਇਸ ਐਪ ਤੋਂ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਭਰਪੂਰ ਜਾਣਕਾਰੀ ਹਾਸਲ ਕਰ ਸਕਦੇ ਹਨ । ਸਮੂਹ ਲੈਕਚਰਾਰ ਨੂੰ ਪਾਬੰਧ ਕੀਤਾ ਗਿਆ ਕਿ ਸਾਰੇ ਵਿਦਿਆਰਥੀਆਂ ਦੀ ਇਸ ਐਪ ਤੇ ਰਜਿਟ੍ਰੇਸ਼ਨ ਕਰਵਾੳਣੀ ਯਕੀਨੀ ਬਣਾਈ ਜਾਵੇ ਤਾਂ ਜੋ ਵਿਦਿਆਰਥੀ ਇਸ ਦਾ ਵੱਧ ਤੋਂ ਵੱਧ ਲਾਭ ਲੈ ਕੇ ਆਪਣੇ ਸੁਪਨੇ ਸਾਕਾਰ ਕਰ ਸਕਣ । ਇਹ ਸਹੂਲਤ ਵਿਦਿਆਰਥੀਆਂ ਨੂੰ ਮੁਫਤ ਦਿੱਤੀ ਜਾਂਦੀ ਹੈ ।ਇਸ ਮੌਕੇ ਪੀਡੀਐਮ ਫਿਜ਼ਿਕਸ ਜਤਿੰਦਰ ਕੁਮਾਰ, ਪੀਡੀਐਮ ਕਮਿਸਟਰੀ ਰਵੀ ਕਾਂਤ, ਪੀਡੀਐਮ ਬਾਇਓਲੌਜੀ ਰਾਜਨ ਕੁਮਾਰ ਤੇ ਪੀਡੀਐਮ ਮੈਥ ਵੀਰਕੁਲਭੂਸ਼ਨ ਤੋਂ ਇਲਾਵਾ ਡੀਐਨਐਲ ਅਵਿਨਾਸ਼ ਕੁਮਾਰ, ਪਿੰਸੀਪਲ ਜਸਕਰਨ ਸਿੰਘ, ਬਲਜਿੰਦਰ ਕੌਰ, ਪੁਨੀਤਾ, ਗੁਰਪਾਲ ਸਿੰਘ, ਨੀਨਾ, ਰਾਕੇਸ਼ ਗੁਪਤਾ ਆਦਿ ਵੀ ਹਾਜਰ ਸਨ ।

Leave a Reply

Your email address will not be published. Required fields are marked *