ਗੁਰਦਾਸਪੁਰ ‘ਚ ਤਾਇਨਾਤ ਐਸ ਡੀ ਐਮ ਅਨੁਪ੍ਰੀਤ ਕੌਰ ਰੰਧਾਵਾ ਤੇ ਘਪਲਾ ਬਾਜ਼ੀ ਸਬੰਧੀ ਕਾਰਵਾਈ ਜ਼ਰੂਰੀ ! ਪਰ ਬਦਲਾਖੋਰੀ ਕਾਰਵਾਈ ਨਿੰਦਣਯੋਗ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 17 ਮਈ (ਸਰਬਜੀਤ ਸਿੰਘ)— ਐਸ ਡੀ ਐਮ ਗੁਰਦਾਸਪੁਰ ਵਜੋਂ ਸੇਵਾਵਾਂ ਨਿਭਾਹ ਰਹੀ ਪੀ ਸੀ ਐਸ ਅਧਿਕਾਰੀ ਅਨੁਪ੍ਰੀਤ ਰੰਧਾਵਾ ਨੂੰ ਅੱਜ ਸਵੇਰੇ 7 ਵਜੇ ਪੁਲਸ ਜ਼ਿਲ੍ਹਾ ਤਰਨਤਾਰਨ ਦੀ ਪੱਟੀ ਪੁਲਸ ਵਲੋਂ ਹਿਰਾਸਤ ਵਿਚ ਲੈ ਲਿਆ ਗਿਆ, ਮਾਮਲਾ ਕਸ਼ਮੀਰ – ਰਾਜਸਥਾਨ ਦਾ ਦੱਸਿਆ ਜਾ ਰਿਹਾ ਹੈ, ਸੂਤਰਾਂ ਮੁਤਾਬਕ ਮਾਮਲੇ ਨੂੰ ਜੰਮੂ ਕਸ਼ਮੀਰ – ਰਾਜਸਥਾਨ ਹਾਈਵੇ ਲਈ ਐਕੁਆਇਰ ਕੀਤੀ ਜ਼ਮੀਨ ਦੇ ਵਿਚ ਹੋਏ ਗਬਨ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ , ਇਹ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਐਸ ਡੀ ਐਮ ਵਲੋਂ ਕੀਤੇ ਗ਼ਬਨ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦਿਆਂ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਦੱਸਿਆ ਰੰਧਾਵਾ 2012 ਬੈਂਚ ਦੀ ਪੀ ਸੀ ਐਸ ਅਧਿਕਾਰੀ ਹੈ ਅਤੇ ਇਸ ਸਬੰਧੀ ਅਨੁਦੀਪ ਕੌਰ ਰੰਧਾਵਾ ਤੇ ਇੱਕ ਕਰੌੜ 63 ਲੱਖ ਰੁਪਏ ਦੇ ਗਬਨ ਦਾ ਕੇਸ ਚੱਲ ਰਿਹਾ ਸੀ, ਭਾਈ ਖਾਲਸਾ ਨੇ ਦੱਸਿਆ ਇਸ ਮਾਮਲੇ ਵਿੱਚ ਹੀ ਐਸ ਡੀ ਐਮ ਅਨਦੀਪ ਕੌਰ ਰੰਧਾਵਾ ਨੂੰ ਪੱਟੀ ‘ਚ ਪੁਲਸ ਵੱਲੋਂ ਸਵੇਰੇ ਉਨ੍ਹਾਂ ਦੇ ਘਰ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ,ਅਜ ਸਵੇਰੇ ਐਸ ਡੀ ਐਮ ਉਸ ਵੇਲੇ ਹੈਰਾਨ ਰਹਿ ਗਈ ਪੁਲਸ ਜੇਲ੍ਹ ਰੋਡ ਸਥਿਤ ਉਸ ਦੀ ਸਰਕਾਰੀ ਰਿਹਾਇਸ਼ ਵਿੱਚ ਦਾਖਲ ਹੋਈ, ਭਾਈ ਖਾਲਸਾ ਨੇ ਦੱਸਿਆ ਕਿ ਹਿਰਾਸਤ ਵਿੱਚ ਲੈਣ ਤੋਂ ਪਹਿਲਾਂ ਉਸ ਨੇ ਕਾਫੀ ਸਮਾਂ ਨੇ ਪੁਲਸ ਦੀ ਕਾਰਵਾਈ ਵਿਰੋਧ ਕੀਤਾ,ਪੀ ਸੀ ਐਸ ਅਧਿਕਾਰੀ ਅਨੁਪ੍ਰੀਤ ਕੌਰ ਨੂੰ 1 ਕਰੌੜ 63 ਲੱਖ ਰੁਪਏ ਦੇ ਧੋਖਾਧੜੀ ਮਾਮਲੇ ਵਿੱਚ ਫੜਿਆ ਗਿਆ ਹੈ, ਹਾਲਾਂਕਿ ਗੈਰ – ਸਰਕਾਰੀ ਸੂਤਰਾਂ ਦਾ ਦਾਅਵਾ ਹੈ ਕਿ ਇਹ ਰਕਮ ਇਸ ਤੋਂ ਜ਼ਿਆਦਾ ਹੋ ਸਕਦੀ ਹੈ ਅਤੇ ਇਸ ਦੁਰਵਰਤੋਂ ਦੇ ਹੋਰ ਵੇਰਵੇ ਜਲਦੀ ਸਹਾਮਣੇ ਆਉਣ ਦੀ ਉਮੀਦ ਹੈ, ਭਾਈ ਖਾਲਸਾ ਨੇ ਦੱਸਿਆ ਐਸ ਡੀ ਐਮ ਹੋਣ ਦੇ ਨਾਤੇ, ਉਹ 2018 ਦੇ ਸ਼ੁਰੂ ਤੋਂ ਫਰਵਰੀ 2019 ਤੱਕ ਸਮਰੱਥ ਅਥਾਰਟੀ ਲੈਂਡ ਇਨਕੁਵਾਰ (CALA) ਰਹੀ, ਇਹ ਉਹ ਸਮਾਂ ਸੀ ਜਦੋਂ ਉਸ ਨੇ ਆਪਣੀ ਸ਼ਕਤੀ ਦੀ ਦੁਰਵਰਤੋਂ ਕੀਤੀ ਅਤੇ ਮਾਲ ਰਿਕਾਰਡ ਦੀ ਪੜਤਾਲ ਕੀਤੇ ਬਿਨਾਂ ਆਪਣੇ ਰਿਸ਼ਤੇਦਾਰਾਂ ਦੇ ਖਾਤਿਆਂ ਵਿੱਚ ਪੈਸੇ ਜਮ੍ਹਾਂ ਕਰਵਾ ਦਿੱਤੇ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ, ਭਾਈ ਖਾਲਸਾ ਨੇ ਦੱਸਿਆ ਐਸ ਡੀ ਐਮ ਵਜੋਂ ਗੁਰਦਾਸਪੁਰ ਵਿੱਚ ਦਾ ਕਾਰਜਕਾਲ ਵਿਵਾਦਪੂਰਨ ਰਿਹਾ ਹੈ, ਕਥਿਤ ਤੌਰ ਤੇ ਗੁਰਦਾਸਪੁਰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵਿੱਚ ਰੰਧਾਵਾ ਨੇ ਆਪ ਦੀਆਂ ਵਿਰੋਧੀ ਪਾਰਟੀਆਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਸਨ, ਇਸ ਘਟਨਾ ਕ੍ਰਮ ਨੇ ਸਿਆਸਤਦਾਨਾਂ ਨੂੰ ਗੁੱਸੇ ਵਿੱਚ ਲੈ ਆਂਦਾ ਸੀ,ਇਕ ਸੀਨੀਅਰ ਕਾਂਗਰਸੀ ਆਗੂ ਤੇ ਕਿਹਾ ਉਸ ਨੇ ਆਪਣੇ ਸਿਆਸੀ ਆਕਾਵਾਂ ਤੋਂ ਨਿਰਦੇਸ਼ ਲੈਣ ਤੋਂ ਬਾਅਦ ਸਾਡੇ ਕਾਗਜ਼ ਰੱਦ ਕਰਵਾਉਣ ‘ਚ ਅਹਿਮ ਭੂਮਿਕਾ ਨਿਭਾਈ, ਅਸੀਂ ਉਸ ਕੋਲ ਸਕਾਇਤ ਕੀਤੀ,ਪਰ ਉਹ ਸੁਣਨ ਨੂੰ ਤਿਆਰ ਨਹੀਂ ਸੀ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਐਸ ਡੀ ਐਮ ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ ਨਾ ਕਿ “ਬਦਲਾਖੋਰੀ ਦੀ ਭਾਵਨਾ” ਨੂੰ ਮੁੱਖ ਰੱਖ ਕੇ!

Leave a Reply

Your email address will not be published. Required fields are marked *