ਗੁਰਦਾਸਪੁਰ, 15 ਮਈ (ਸਰਬਜੀਤ ਸਿੰਘ)– ਗੁਰਦਾਸਪੁਰ ਪੁਲਸ ਨੇ ਡਕੈਤੀ ਦੀ ਯੋਜਨਾ ਨਾਕਾਮ ਕਰਦਿਆਂ 6 ਦੋਸ਼ੀਆਂ ਨੂੰ ਇੱਕ 30 ਬੋਰ ਪਿਸਤਲ ਮੈਗਜ਼ੀਨ ਸਮੇਤ, 4 ਜ਼ਿੰਦਾ ਕਾਰਤੂਸ, ਅਤੇ ਹੋਰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਸ ਮੌਕੇ ਡੀ.ਐੱਸ.ਪੀ. ਦੀਨਾਨਗਰ ਰਜਿੰਦਰ ਸਿੰਘ ਮਿਨਹਾਸ ਵੀ ਮੌਜੂਦ ਸਨ।
ਐੱਸ.ਐੱਸ.ਪੀ. ਆਦਿੱਤਿਆ ਨੇ ਦੱਸਿਆ ਕਿ ਪੰਜਾਬ ਪੁਲਸ ਡਾਇਰੈਕਟਰ ਜਨਰਲ ਵੱਲੋਂ ਗੈਂਗਸਟਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਬਾਰਡਰ ਰੇਂਜ ਅੰਮ੍ਰਿਤਸਰ ਦੇ ਡਿਪਟੀ ਇੰਸਪੈਕਟਰ ਜਨਰਲ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਥਾਣਾ ਦੀਨਾਨਗਰ ਪੁਲਸ ਨੂੰ 14 ਮਈ 2026 ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਮੜੀਆ ਕੌਂਟਾ ਕੋਲ ਕਾਰ (ਨੰਬਰ PB 18 P 1700, ਮਾਰਕਾ ਵਰਨਾ) ‘ਤੇ ਸਵਾਰ ਵਿਅਕਤੀ ਡਕੈਤੀ ਦੀ ਯੋਜਨਾ ਬਣਾ ਰਹੇ ਹਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ 6 ਦੋਸ਼ੀਆਂ ਨੂੰ ਕਾਰ ਸਮੇਤ ਕਾਬੂ ਕਰ ਲਿਆ। ਯੂਸਫ ਮਸੀਹ ਉਰਫ ਐਮ.ਪੀ. ਪੁੱਤਰ ਗਫੂਰ ਮਸੀਹ, ਵਾਸੀ ਧਰਮਕੋਟ ਬੱਗਾ, ਬਟਾਲਾ, ਸੰਦੀਪ ਮਸੀਹ ਪੁੱਤਰ ਸਤਪਾਲ ਮਸੀਹ, ਵਾਸੀ ਕਲਿਆਣਪੁਰ, ਥਾਣਾ ਧਾਰੀਵਾਲ, ਕਮਲਜੀਤ ਉਰਫ ਰਾਹੁਲ ਉਰਫ ਦਾਤਰ ਪੁੱਤਰ ਗੁਰਜਿੰਦਰ ਸਿੰਘ, ਵਾਸੀ ਪ੍ਰੇਮ ਨਗਰ, ਬਟਾਲਾ, ਮਹਿਕਪ੍ਰੀਤ ਸਿੰਘ (ਪੁੱਤਰ ਬਲਦੇਵ ਸਿੰਘ, ਵਾਸੀ ਭੁੱਲਰ, ਬਟਾਲਾ) , ਹਨੀ ਪੁੱਤਰ ਯੂਨਸ ਮਸੀਹ, ਵਾਸੀ ਧੂਬੀਵਾਲ, ਬਟਾਲਾ ਅਤੇ ਮਲੂਕ ਮਸੀਹ ਪੁੱਤਰ ਇਸ਼ਾਨ ਮਸੀਹ, ਵਾਸੀ ਧਰਮਕੋਟ ਬੱਗਾ, ਬਟਾਲਾ ਵੱਜੋਂ ਹੋਈ ਹੈ। ਮੁਲਜ਼ਮਾਂ ਕੋਲੋਂ 1 ਪਿਸਤਲ 30 ਬੋਰ ਮੈਗਜ਼ੀਨ ਸਮੇਤ, 4 ਜ਼ਿੰਦਾ ਕਾਰਤੂਸ, ਕਾਰ ‘ਚੋਂ ਇੱਕ ਬੇਸਬਾਲ ਬੈਟ, ਇੱਕ ਕਿਰਪਾਨ ਅਤੇ ਇੱਕ ਦਾਤਰ ਬਰਾਮਦ ਹੋਈ। ਉਨ੍ਹਾਂ ਖ਼ਿਲਾਫ਼ ਥਾਣਾ ਦੀਨਾਨਗਰ ਵਿਖੇ ਦਰਜ ਕੀਤਾ ਗਿਆ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।


