ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੇ ਦਸਵੀਂ ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ ਸ਼ਾਨਦਾਰ
ਜਲੰਧਰ, ਗੁਰਦਾਸਪੁਰ, 11 ਮਈ ( ਸਰਬਜੀਤ ਸਿੰਘ)– ਚੇਅਰਮੈਨ ਸੰਤ ਕ੍ਰਿਸ਼ਨ ਨਾਥ ਜੀ ਮਹਾਰਾਜ ਜੀ ਚਹੇੜੂ ਵਾਲਿਆਂ ਦੀ ਅਗਵਾਈ ਹੇਠ ਚੱਲ ਰਹੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਜਲੰਧਰ ਦੇ ਵਿਦਿਆਰਥੀ ਪਹਿਲਾ ਸਥਾਨ ਤ੍ਰਿਸ਼ਾ ਜੱਸੀ ਸਪੁੱਤਰੀ ਸੰਦੀਪ ਕੁਮਾਰ 95.5% ਦੂਜਾ ਸਥਾਨ ਤਨੀਸ਼ਾ ਸਪੁੱਤਰੀ ਬਾਲ ਮੁਕੰਦ 92% ਤੀਜਾ ਸਥਾਨ ਰਮਨਦੀਪ ਕੌਰ ਸਪੁੱਤਰੀ ਸੁਖਵਿੰਦਰ ਲਾਲ 90% ਨੰਬਰ ਲੈ ਕੇ 10ਵੀਂ ਕਲਾਸ ਵਿੱਚ ਮੱਲਾਂ ਮਾਰੀਆਂ ਹਨ। ਪ੍ਰਿੰਸੀਪਲ ਹਰਦੀਪ ਕੌਰ ਨੇ ਦੱਸਿਆ ਕਿ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦਾ ਨਤੀਜਾ ਸੰਨ 2010 ਤੋਂ ਲੈ ਕੇ ਹੁਣ ਤੱਕ ਬੋਰਡ ਦੀਆਂ ਜਮਾਤਾਂ ਦਾ 100% ਰਿਹਾ ਹੈ । ਅੱਜ ਇਹਨਾਂ ਬੱਚਿਆਂ ਦਾ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ , ਸਕੂਲ ਮੈਨੇਜਮੈਂਟ ਕਮੇਟੀ ਅਤੇ ਗ੍ਰਾਮ ਪੰਚਾਇਤ ਅਤੇ ਸਕੂਲ ਸਟਾਫ ਵੱਲੋਂ ਸਨਮਾਨ ਕੀਤਾ ਗਿਆ ਇਸ ਮੌਕੇ ਚੇਅਰਮੈਨ ਸੰਤ ਕ੍ਰਿਸ਼ਨ ਨਾਥ ਜੀ, ਵਾਇਸ ਚੇਅਰਮੈਨ ਕੇਵਲ ਕ੍ਰਿਸ਼ਨ ਜੀ, ਪ੍ਰਧਾਨ ਬਖਸ਼ੀਸ਼ ਰਾਮ ਸਿੱਧੂ, ਪ੍ਰਧਾਨ ਜੀਤ ਰਾਮ, ਰਾਮ ਪ੍ਰਕਾਸ਼ ਸੁਆਣ, ਸਰਬਜੀਤ ਭੂਤਾਂ, ਸ਼੍ਰੀਮਤੀ ਸੁਮਿਤਰੀ ਦੇਵੀ ਸਰਪੰਚ , ਵਿਨੋਦ ਕੁਮਾਰ ਪੰਚ, ਸੁਖਵਿੰਦਰ ਲਾਲ ਪੰਚ, ਮੀਨਾ ਕੁਮਾਰੀ ਪੰਚ,ਸੂਬੇਦਾਰ ਲਹਿਬਰ ਸਿੰਘ, ਸੁਰਜੀਤ ਕੌਰ, ਤਿਲਕ ਰਾਜ ਕਲੇਰ, ਕਮਲੇਸ਼ ਰਾਣੀ, ਮਨਜੀਤ ਕੌਰ, ਭਗਤ ਰਾਮ ਕੈਸ਼ੀਅਰ, ਪਰਮਜੀਤ ਮਹਿਮੀ, ਸੰਤ ਬਾਬਾ ਫੂਲ ਨਾਥ ਜੀ ਸਪੋਰਟਸ ਕਲੱਬ ਦੇ ਮੈਂਬਰ ਲਸ਼ਮਣ ਦਾਸ ਮਾਣੀ, ਧਰਮ ਪਾਲ, ਕਮਲਜੀਤ ਖੋਥੜਾਂ, ਜਸਵਿੰਦਰ ਲਾਲ ਬਿੱਲਾ ਤੋਂ ਇਲਾਵਾ ਪ੍ਰਿੰਸੀਪਲ ਹਰਦੀਪ ਕੌਰ ,ਮੋਹਨ ਕੁਮਾਰ ਸ਼ਿੰਗਾਰੀ, ਪਰਮਿੰਦਰ ਕੌਰ, ਸਰਬਜੀਤ ਕੌਰ ਰਜਨੀ ਸ਼ਰਮਾ, ਮਨਿੰਦਰ ਕੌਰ, ਮੀਨਾਕਸ਼ੀ, ਬਲਵਿੰਦਰ ਕੁਮਾਰ, ਆਕਾਸ਼ ਸ਼ਰਮਾ, ਪਰਵੀਨ, ਦਲਜਿੰਦਰ ਕਜਲਾ, ਮੁਨੀਤਾ ਦੇਵੀ, ਮਨਜੋਤ ਕੌਰ, ਕੁਸਮ ਲਤਾ, ਮਾਲਤੀ ਜੋਸ਼ੀ, ਸੁਖਵਿੰਦਰ ਕੌਰ, ਰਮਾ ਰਾਣੀ, ਦਲਵੀਰ ਕੌਰ, ਸੋਨੀ ਕੁਮਾਰੀ, ਬੇਬੀ, ਅਮਨਦੀਪ ਕੌਰ, ਹਰਪ੍ਰੀਤ ਕੌਰ, ਵਿਜੇਪ੍ਰੀਤ ਕੌਰ, ਅਮਨਦੀਪ ਹਾਜ਼ਰ ਸਨ।


