ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ 135 ਵਾਂ ਜਨਮ ਦਿਨ ਸਮਾਰੋਹ 14 ਅਪ੍ਰੈਲ ਨੂੰ ਡੇਰਾ ਬਾਬਾ ਫੂਲ ਨਾਥ ਜੀ ਨਾਨਕ ਨਗਰੀ ਚੁਹੇੜੂ ਵਿਖੇ ਮਨਾਇਆ ਜਾਵੇਗਾ – ਸੰਤ ਕਿਰਸਨਾਥ ਮਹਾਰਾਜ

ਦੋਆਬਾ

ਜਲੰਧਰ, ਗੁਰਦਾਸਪੁਰ, 10 ਅਪ੍ਰੈਲ (ਸਰਬਜੀਤ ਸਿੰਘ)– ਸਤਿਗੁਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਪ੍ਰਚਾਰ ਦੇ ਹੈਡਕੁਆਰਟਰ ਡੇਰਾ ਸੰਤ ਮਹਾਂਪੁਰਸ਼ ਬਾਬਾ ਫੂਲ ਨਾਥ ਮਹਾਰਾਜ ਜੀ ਨਾਨਕ ਨਗਰੀ ਚੁਹੇੜੂ ਨੇੜੇ ਲਵਲੀ ਯੂਨੀਵਰਸਿਟੀ ਵਿਖੇ ਭਾਰਤ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦਾ 135 ਵਾਂ ਜਨਮ ਦਿਨ ਸਮਰੋਹ 14 ਅਪ੍ਰੈਲ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਦੀ ਅੰਮ੍ਰਿਤਬਾਣੀ ਦੀ ਸਰਪ੍ਰਸਤੀ ਅਤੇ ਮੁੱਖ ਪ੍ਰਬੰਧਕ ਸੰਤ ਮਹਾਂਪੁਰਸ਼ ਸੰਤ ਬਾਬਾ ਕਿਰਸਨਨਾਥ ਮਹਾਰਾਜ ਜੀ ਦੀ ਮਹਾਨ ਅਗਵਾਈ ਹੇਠ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਅਤੇ ਅੰਮ੍ਰਿਤ ਬਾਣੀ ਦੇ ਸੰਪੂਰਨ ਭੋਗ ਤੋਂ ਉਪਰੰਤ 9 ਵਜੋਂ ਤੋਂ ਲੈਕੇ ਦੁਪਹਿਰ 3 ਵਜੇ ਤੱਕ ਖੁੱਲ੍ਹੇ ਪੰਡਾਲ ਵਿੱਚ ਸਮਾਗਮ ਕਰਵਾਇਆ ਜਾਵੇਗਾ ਜਿਸ ਵਿੱਚ ਵੱਖ ਵੱਖ ਕੀਰਤਨੀ ਜਥੇ ਪਹੁੰਚ ਕੇ ਸੰਗਤਾਂ ਨੂੰ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜੀਵਨ ਸਬੰਧੀ ਬੜੇ ਵਿਸਥਾਰ ਨਾਲ ਚਾਨਣਾ ਪਾਉਣਗੇ,ਚਾਹ ਪਕੌੜੇ ਤੇ ਲੰਗਰ ਭੰਡਾਰੇ ਅਟੁੱਟ ਵਰਤਾਏ ਜਾਣਗੇ ਅਤੇ ਡੇਰਾ ਬਾਬਾ ਫੂਲ ਨਾਥ ਮਹਾਰਾਜ ਜੀ ਦੇ ਮਜੌਦਾ ਗੱਦੀ ਨਸ਼ੀਨ ਸੰਤ ਮਹਾਂਪੁਰਸ਼ ਸੰਤ ਬਾਬਾ ਕਿਰਸਨਨਾਥ ਮਹਾਰਾਜ ਜੀ ਵੱਲੋਂ ਸਮੂਹ ਬੁਲਾਰਿਆਂ ਤੇ ਹੋਰ ਸੰਤਾਂ ਮਹਾਪੁਰਸ਼ਾਂ ਦਾ ਸਨਮਾਨ ਕੀਤਾ ਜਾਵੇਗਾ, ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਇੱਕ ਲਿਖਤੀ ਬਿਆਨ ਰਾਹੀਂ ਦਿੱਤੀ, ਉਨ੍ਹਾਂ ਦੱਸਿਆ ਸਮਾਗਮ ਦੇ ਸਬੰਧ ਵਿੱਚ ਡੇਰੇ ਵਿਖੇ ਚੱਲ ਰਹੇ ਅੰਮ੍ਰਿਤ ਬਾਣੀ ਦੇ ਭੋਗ 9 ਵਜੇ ਪਾਉਂਣ ਤੋਂ ਬਾਅਦ ਇੱਕ ਸੁੰਦਰ ਖੁੱਲੇ ਪੰਡਾਲ ਵਿੱਚ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੀ ਛਤਰਛਾਇਆ ਹੇਠ ਸਮਾਗਮ ਦੀ ਆਰੰਭਤਾ ਹੋਵੇਗੀ ਅਤੇ ਸਭ ਤੋਂ ਪਹਿਲਾਂ ਡੇਰੇ ਦੇ ਹੈਡ ਗ੍ਰੰਥੀ ਭਾਈ ਪ੍ਰਵੀਨ ਕੁਮਾਰ ਵੱਲੋਂ ਕੀਰਤਨ ਦੀ ਹਾਜ਼ਰੀ ਲਵਾਈ ਜਾਵੇ ਗੀ ਅਤੇ ਉਸ ਤੋਂ ਬਾਦ ਮੰਗਤ ਰਾਮ ਮਹਿੰਮੀ ਅਤੇ ਸਾਥੀ ਦੁਕੋਹੇ ਵਾਲਿਆਂ ਵੱਲੋ ਕੀਰਤਨ ਦੀ ਹਾਜ਼ਰੀ ਲਵਾਈ ਜਾਵੇ ਗੀ, ਭਾਈ ਖਾਲਸਾ ਨੇ ਦੱਸਿਆ,ਸੰਤ ਬਾਬਾ ਫੂਲ ਨਾਥ ਜੀ ਭਜਨ ਮੰਡਲੀ ਚੁਹੇੜੂ ਬੀਬੀਆਂ ਅਤੇ ਸੰਤ ਬਾਬਾ ਹੁਕਮ ਨਾਥ ਜੀ ਭਜਨ ਮੰਡਲੀ ਸੇਵਾ ਵਾਲੀਆਂ ਬੀਬੀਆਂ ਦੇ ਭਜਨ ਤੋਂ ਉਪਰੰਤ ਮਸੀਨਰੀ ਕਲਾਕਾਰ ਜੋਗਿੰਦਰ ਦੁਖੀਆ ਜੀ ਹਾਜ਼ਰੀ ਲਵਾਉਣਗੇ ਆਈਆਂ ਸੰਗਤਾਂ ਦਾ ਧੰਨਵਾਦ ਮੁੱਖ ਪ੍ਰਬੰਧਕ ਅਤੇ ਡੇਰਾ ਗੱਦੀ ਨਸ਼ੀਨ ਸੰਤ ਮਹਾਂਪੁਰਸ਼ ਸੰਤ ਬਾਬਾ ਕਿਰਸਨਨਾਥ ਮਹਾਰਾਜ ਜੀ ਵੱਲੋਂ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਅਤੇ ਚਾਹ ਪਕੌੜੇ ਲੰਗਰ ਭੰਡਾਰੇ ਅਤੁੱਟ ਵਰਤਾਏ ਜਾਣਗੇ, ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਲੋੜ ਤੇ ਜੋਰ ਦੇਣ ।

Leave a Reply

Your email address will not be published. Required fields are marked *