ਦੋ ਪੋਤਿਆਂ ਦੀ 61 ਸਾਲਾਂ ਦਾਦੀ ਵੱਲੋਂ 10ਵੀਂ ਦੀ ਪ੍ਰੀਖਿਆ ਫਸਟ ਡਵੀਜ਼ਨ ‘ਚ ਪਾਸ ਕਰਨ ਦੇ ਉਪਰਾਲੇ ਨੇ ਸਾਬਤ ਕਰਦਾ ਹੈ ਕਿ ਤੁਹਾਡੇ ‘ਚ ਕੁਝ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਹੈ, ਉਮਰ ਦੀ ਕੋਈ ਗੱਲ ਨਹੀ ? ਭਾਈ ਵਿਰਸਾ ਸਿੰਘ ਖਾਲਸਾ

ਦੋਆਬਾ

ਜਲੰਧਰ, ਗੁਰਦਾਸਪੁਰ, 14 ਮਈ (ਸਰਬਜੀਤ ਸਿੰਘ)- ਇਨਸਾਨ ਵਿੱਚ ਕੁਝ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਹੈ,ਭਾਵੇਂ ਕਿ ਉਮਰ ਵੱਧ ਵੀ ਕਿਉ ਨਾ ਹੋਵੇ ,ਅਜਿਹਾ ਕੁਝ ਕਰ ਕੇ ਇੱਕ ਵੱਡੀ ਮਿਸਾਲ ਕਾਇਮ ਕਰਨ ਵਾਲੀ ਜਲ਼ੰਧਰ ਨਿਵਾਸੀ ਦੋ ਪੋਤਿਆਂ ਦੀ 61 ਸਾਲਾਂ ਦਾਦੀ ਨਰਿੰਦਰ ਕੌਰ ਕਰ ਵਿਖਾਇਆ ਜਿਸ ਨੇ ਇਸ ਵਾਰ ਦਸਵੀਂ ਦੀ ਪ੍ਰੀਖਿਆ ਫਸਟ ਡਵੀਜ਼ਨ ਨਾਲ ਪਾਸ ਕਰਕੇ ਲੋਕਾਂ ਨੂੰ ਪੜਾਈ ਨਾਲ ਜੋੜਨ ਦਾ ਇੱਕ ਨਵਾਂ ਇਤਿਹਾਸ ਸਿਰਜਿਆ, ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਐਲਾਨੇ ਗਏ 10 ਵੀਂ ਨਤੀਜਿਆਂ ਵਿੱਚ ਇੱਕ ਅਜਿਹੀ ਪ੍ਰੇਰਨਾਦਾਇਕ ਕਹਾਣੀ ਸਹਾਮਣੇ ਆਈ , ਜਿਸ ਨੇ ਹਰ ਕਿਸੇ ਦਾ ਦਿਲ ਖਿਚ ਜਿੱਤ ਲਿਆ, ਨਕੋਦਰ ਦੇ ਪਿੰਡ ਸਰਹਾਲੀ ਦੀ ਰਹਿਣ ਵਾਲੀ ਨਰਿੰਦਰ ਕੌਰ ਨੇ ਸ਼ਹੀਦ ਭਾਈ ਤਾਰਾ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਓਪਨ ਸਕੂਲ ਤੋਂ 10 ਵੀ ਪ੍ਰੀਖਿਆ ਵਿੱਚ 650 ਵਿਚ 500 ( ਲੱਗਭਗ 77 ਫੀਸਦੀ ਅੰਕ) ਪ੍ਰਾਪਤ ਕੀਤੇ ਹਨ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖੇਤਰ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਦੋ ਪੋਤਿਆਂ ਦੀ 61 ਸਾਲਾਂ ਜਲ਼ੰਧਰ ਨਿਵਾਸੀ ਨਰਿੰਦਰ ਕੌਰ ਦਾਦੀ ਵੱਲੋਂ ਦਸਵੀਂ ਦੀ ਪ੍ਰੀਖਿਆ ਫਸਟ ਡਵੀਜ਼ਨ ਵਿੱਚ ਪਾਸ ਕਰਨ ਦੀ ਵਧਾਈ ਦਿੰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਦੱਸਿਆ ਪੜ੍ਹਾਈ ਹਰ ਇਨਸਾਨ ਲਈ ਤੀਸਰਾ ਨੇਤਰ ਅਤੇ ਤਰੱਕੀ ਦਾ ਵੱਡਾ ਹਥਿਆਰ ਹੈ ਕਿਉਂਕਿ ਪੜ੍ਹਾਈ ਹੀ ਇਨਸਾਨ ਨੂੰ ਵੱਡੀਆਂ ਵੱਡੀਆਂ ਮੱਲਾਂ ਮਾਰਨ ਵਿੱਚ ਸਹਾਈ ਹੁੰਦੀ ਹੈ, ਉਹਨਾਂ ਕਿਹਾ ਉਮਰ ਦੇ ਵਾਧੇ ਦੀ ਗੱਲ਼ ਨਹੀਂ ? ਪਰ ਇਨਸਾਨ ਵਿੱਚ ਕੁਝ ਕਰਨ ਦੇ ਜ਼ਜਬਾਤ ਹੋਣੇ ਚਾਹੀਦੇ ਹਨ ਅਤੇ ਅਜਿਹਾਂ ਕੁਝ ਕਰਨ ਦੀ ਚਾਹਵਾਨ 61 ਸਾਲਾਂ ਨਰਿੰਦਰ ਕੌਰ ਆਪਣੀ ਮੰਜ਼ਿਲ ਵੱਲ ਜ਼ਰੂਰ ਵਧੇਗੀ ਜੋ ਦੁਨੀਆਂ ਲਈ ਪ੍ਰੇਰਨਾ ਸਰੋਤ ਬਣ ਸਕੇਗੀ ।

Leave a Reply

Your email address will not be published. Required fields are marked *