ਦਿੱਲੀ, ਗੁਰਦਾਸਪੁਰ, 14 ਮਈ (ਸਰਬਜੀਤ ਸਿੰਘ)–ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਲ ਗੈਸ ਦੇ ਸੰਕਟ ਨੂੰ ਮੁੱਖ ਰੱਖਦਿਆਂ ਸਮੂਹ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਤੇਲ ਗੈਸ ਦੀ ਵਰਤੋਂ ਨੂੰ ਘਟਾਉਣ ਦੀ ਲੋੜ ਤੇ ਜ਼ੋਰ ਦੇਣ ਤਾਂ ਕਿ ਇਸ ਸੰਕਟ ਮੁਕਾਬਲਾ ਕੀਤਾ ਜਾ ਸਕੇ ਅਤੇ ਹੁਣ ਸਮੂਹ ਦੇਸ਼ ਵਾਸੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਇਸ ਸਿੱਖਿਆ ਮੰਤਰ ਪ੍ਰਵਾਨ ਕਰਨ ਦਾ ਮਨ ਬਣਾ ਲਿਆ ਹੈ ਅਤੇ ਦੇਸ਼ 11 ਸੂਬਿਆਂ ਦੇ ਮੁੱਖ ਮੰਤਰੀਆਂ ਨੇ ਇਸ ਸਿਖਿਆ ਮੰਤ੍ਰ ਤੇ ਪਹਿਰਾ ਦੇਂਦਿਆਂ ਸੁਰੱਖਿਆ ਲਈ ਚੱਲਣ ਵਾਲੀਆਂ ਗੱਡੀਆਂ ਦੇ ਕਾਫਲੇ ਬਹੁਤ ਘੱਟ ਕਰ ਦਿੱਤੇ ਹਨ, ਇਥੇ ਹੀ ਬੱਸ ਨਹੀਂ ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜੋ ਖੁਦ 20 ਗੱਡੀਆਂ ਦਾ ਕਾਫਲਾ ਲੈ ਕੇ ਚੱਲਦੇ ਸਨ ਨੇ ਆਪਣੇ ਇਸ ਕਾਫ਼ਲੇ ਨੂੰ ਘਟਾ ਕੇ ਸਿਰਫ਼ ਦੋ ਤਿੰਨ ਗੱਡੀਆਂ ਵਿੱਚ ਜਾਣ ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ ਨੂੰ ਵੇਖਦਿਆਂ ਹੀ ਦੇਸ਼ ਦੇ 11 ਸੂਬਿਆਂ ਦੇ ਮੁੱਖ ਮੰਤਰੀ ਨੇ ਆਪਣਾ ਇਹ ਕਾਫਲਾ ਬਿਲਕੁਲ ਘੱਟ ਕਰ ਦਿੱਤਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇਸ਼ ਦੇ 11 ਸੂਬਿਆਂ ਦੇ ਮੁੱਖ ਮੰਤਰੀਆਂ ਵੱਲੋਂ ਆਪਣੇ ਸੁਰੱਖਿਆ ਕਾਫਲ ਨੂੰ ਘਟਾ ਕੇ ਤੇਲ ਗੈਸ ਦੀ ਵਰਤੋਂ ਘੱਟ ਕਰਨ ਵਾਲੇ ਸਿਖਿਆ ਮੰਤਰੀ ਨੂੰ ਪ੍ਰਵਾਨ ਕਰਨ ਵਾਲੇ ਫੈਸਲੇ ਦੀ ਪੂਰਨ ਹਮਾਇਤ ਅਤੇ ਇਸ ਦੀ ਸ਼ਲਾਘਾ ਕਰਦਿਆਂ ਹੋਰਨਾਂ ਸੂਬਿਆਂ ਦੇ ਉੱਚ ਅਧਿਕਾਰੀਆਂ ਨੂੰ ਆਪਣੇ ਸੁਰੱਖਿਆ ਕਾਫ਼ਲੇ ਨੂੰ ਘੱਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਸਿਖਿਆ ਮੰਤਰੀ ਨੂੰ ਪ੍ਰਵਾਨ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਤਾਂ ਕਿ ਦੇਸ਼ ਵਿੱਚ ਆਏ ਤੇਲ ਗੈਸ ਦੀ ਕਿੱਲਤ ਨੂੰ ਪੂਰਾ ਕੀਤਾ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪ੍ਰਧਾਨ ਮੰਤਰੀ ਜੀ ਦੇ ਹੁਕਮ ਨੂੰ ਪ੍ਰਵਾਨ ਕਰਦਿਆਂ ਆਪਣੇ ਸੁਰੱਖਿਆ ਕਾਫ਼ਲੇ ਨੂੰ ਘਟਾਉਣ ਵਾਲਿਆਂ ਦੀ ਸ਼ਲਾਘਾ ਅਤੇ ਹੋਰਨਾ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਅਜਿਹਾ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਜੀ ਦੇਸ਼ ਦੀ ਮਾਂ ਹਨ ਅਤੇ ਉਨ੍ਹਾਂ ਵੱਲੋਂ ਆਪਣੇ ਬਣਦੇ ਫ਼ਰਜ਼ ਮੁਤਾਬਕ ਸਮੂਹ ਦੇਸ਼ ਵਾਸੀਆਂ ਨੂੰ ਤੇਲ ਗੈਸ ਦੇ ਆਏ ਸੰਕਟ ਦਾ ਮੁਕਾਬਲਾ ਕਰਨ ਲਈ ਤੇਲ ਗੈਸ ਦੀ ਘੱਟ ਵਰਤੋਂ ਕਰਨ ਵਾਲੇ ਸਿਖਿਆ ਮੰਤਰ ਨੂੰ ਮੰਨਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ, ਭਾਈ ਖਾਲਸਾ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਸਭ ਤੋਂ ਪਹਿਲਾਂ ਇਸ ਸਿਖਿਆ ਮੰਤਰ ਤੇ ਪਹਿਰਾ ਦੇਂਦਿਆਂ ਆਪਣੇ ਵੱਡੇ ਸੁਰੱਖਿਆ ਕਾਫ਼ਲੇ ਦੀ ਗਿਣਤੀ ਨੂੰ ਘਟਾ ਕੇ ਸਿਰਫ਼ ਤਿੰਨ ਗੱਡੀਆਂ ਦਾ ਕਾਫਲਾ ਰੱਖ ਕੇ ਬਹੁਤ ਹੀ ਮਹੱਤਵਪੂਰਨ ਤੇ ਸ਼ਲਾਘਾਯੋਗ ਕਦਮ ਪੁੱਟਿਆ ਹੈ, ਭਾਈ ਖਾਲਸਾ ਨੇ ਕਿਹਾ ਪ੍ਰਧਾਨ ਮੰਤਰੀ ਜੀ ਦੇ ਇਸ ਫੈਸਲੇ ਤੋਂ ਬਾਅਦ 11 ਸੂਬਿਆਂ ਦੇ ਮੁੱਖ ਮੰਤਰੀ ਸਾਹਿਬਾਨਾਂ ਨੇ ਆਪਣੀ ਸੁਰੱਖਿਆ ਦੇ ਵੱਡੇ ਕਾਫਲੇ ਨੂੰ ਘਟਾ ਕੇ ਨਾ ਮਾਤਰ ਸੁਰੱਖਿਆ ਕਾਫ਼ਲਾ ਲੈ ਕੇ ਚੱਲਣ ਦਾ ਮਹੱਤਵਪੂਰਨ ਫੈਸਲਾ ਲਿਆ ਹੈ, ਭਾਈ ਖਾਲਸਾ ਨੇ ਕਿਹਾ ਇਨ੍ਹਾਂ ਮੁਖ ਮੰਤਰੀ ਸਾਹਿਬਾਨਾਂ ਨੇ ਅਜਿਹਾ ਕਰਕੇ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਨੂੰ ਦਿਤੇ ਸਿਖਿਆ ਮੰਤਰ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਹੈ ਉਥੇ ਇਸ ਨਾਲ ਤੇਲ ਗੈਸ ਦੀ ਕਿਲਤ ਨੂੰ ਪੂਰਾ ਕਰਨ ਲਈ ਆਪਣਾਂ ਵੱਡਾ ਯੋਗਦਾਨ ਪਾਇਆ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ 11 ਹੋਰ ਸੂਬਿਆਂ ਦੇ ਮੁੱਖ ਮੰਤਰੀ ਸਾਹਿਬਾਨਾਂ ਵੱਲੋਂ ਆਪਣੀ ਸੁਰੱਖਿਆ ਲਈ ਤਾਇਨਾਤ ਗੱਡੀਆਂ ਦੇ ਵੱਡੇ ਕਾਫਲੇ ਨੂੰ ਘਟਾ ਕੇ ਨਾਂ ਮਾਤ੍ਰ ਗੱਡੀਆਂ ਦੇ ਕਾਫਲੇ ਰਾਹੀਂ ਜਾਣ ਵਾਲੇ ਫੈਸਲੇ ਦਾ ਸਵਾਗਤ ਕਰਦੀ ਹੋਈ ਦੇਸ਼ ਦੇ ਸਮੂਹ ਉੱਚ ਅਧਿਕਾਰੀਆਂ ਨੂੰ ਅਜਿਹਾ ਕਰਨ ਦੀ ਅਪੀਲ ਕਰਦੀ ਹੈ ਕਿਉਂਕਿ ਇਸ ਨਾਲ ਦੇਸ਼ ‘ਚ ਆਈ ਤੇਲ ਗੈਸ ਦੀ ਕਿਲਤ ਨੂੰ ਪੂਰਾ ਕੀਤਾ ਜਾ ਸਕਦਾ ਹੈ


