ਰਮਨ ਬਹਿਲ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ-ਗੁਰਦਾਸਪੁਰ ਵਿੱਚ ਸੱਤਵਾਂ ਆਮ ਆਦਮੀ ਕਲੀਨਿਕ ਪਿੰਡ ਬਾਬੋਵਾਲ ਵਿੱਚ ਹੋਇਆ ਮਨਜ਼ੂਰ

ਗੁਰਦਾਸਪੁਰ

ਗੁਰਦਾਸਪੁਰ, 9 ਮਈ (ਸਰਬਜੀਤ ਸਿੰਘ) — ਗੁਰਦਾਸਪੁਰ ਹਲਕੇ ਦੇ ਇੰਚਾਰਜ ਰਮਨ ਬਹਿਲ ਵਲੋਂ ਲਗਾਤਾਰ ਹਲਕਾ ਵਾਸੀਆਂ ਦੇ ਹਿੱਤ ਵਿੱਚ ਕਾਰਜ ਕੀਤੇ ਜਾ ਰਹੇ ਹਨ, ਜਿਸ ਦੇ ਚੱਲਦਿਆਂ ਉਨ੍ਹਾਂ ਦੇ ਯਤਨਾਂ ਸਦਕਾ ਗੁਰਦਾਸਪੁਰ ਵਾਸੀਆਂ ਦੀ ਸਿਹਤ ਸਹੂਲਤਾਂ ਨੂੰ ਮੁੱਖ ਰੱਖਦਿਆਂ ਪਿੰਡ ਬਾਬੋਵਾਲ ਵਿਖੇ ਆਮ ਆਦਮੀ ਕਲੀਨਿਕ ਸਥਾਪਿਤ ਕੀਤਾ ਜਾਵੇਗਾ। ਇਹ ਗੁਰਦਾਸਪੁਰ ਸ਼ਹਿਰ ਵਿੱਚ ਸੱਤਵਾਂ ਆਮ ਆਦਮੀ ਕਲੀਨਿਕ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਰਮਨ ਬਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਸ਼ਹਿਰੀ ਖੇਤਰ ਵਿੱਚ ਆਮ ਲੋਕਾਂ ਦੀ ਸਿਹਤ ਨੂੰ ਪਹਿਲ ਦਿੰਦੇ ਹੋਏ ਸ਼ਹਿਰ ਵਿੱਚ ਸਿਹਤ ਸਹੂਲਤਾਂ ਘਰਾਂ ਦੇ ਨੇੜੇ ਦਿੱਤੀਆਂ ਗਈਆਂ ਹਨ ਅਤੇ ਹੁਣ ਬਾਬੋਵਾਲ ਦੇ ਲੋਕਾਂ ਦੀਆਂ ਸਿਹਤ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉੱਥੇ ਵੀ ਇਕ ਆਮ ਆਦਮੀ ਕਲੀਨਿਕ ਸਥਾਪਤ ਕੀਤਾ ਜਾਵੇਗਾ, ਜਿਸ ਨਾਲ ਬਾਬੋਵਾਲ ਤੇ ਉਸਦੇ ਨਾਲ ਲਗਦੇ ਇਲਾਕਿਆਂ ਦੇ ਲੋਕਾਂ ਨੂੰ ਵੀ ਹੋਰ ਬਿਹਤਰ ਸਿਹਤ ਸੁਵਿਧਾਵਾਂ ਮਿੱਲ ਸਕਣਗੀਆਂ। ਉਨ੍ਹਾਂ ਅੱਗੇ ਦੱਸਿਆ ਸਥਾਨਕ ਪੁਰਾਣਾ ਸਿਵਲ ਹਸਪਤਾਲ ਨੂੰ ਦੁਬਾਰਾ ਸ਼ੁਰੂ ਕਰਦੇ ਹੋਏ ਉੱਥੇ ਇੱਕ ਅਰਬਨ ਸੀ. ਐਚ. ਸੀ. ਬਣਾਈ ਗਈ ਹੈ ਅਤੇ ਲੋਕਾਂ ਨੂੰ ਆਪਣੇ ਘਰ ਦੇ ਨੇੜੇ ਹੀ ਬੇਹਤਰ ਸਿਹਤ ਸੁਵਿਧਾਵਾਂ ਪ੍ਰਦਾਨ ਕਰਨ ਵਾਲੇ ਆਮ ਆਦਮੀ ਕਲੀਨਿਕ ਬਣਾਏ ਗਏ।

ਉਨ੍ਹਾਂ ਦੱਸਿਆ ਕਿ ਇਸ ਵੇਲੇ ਗੁਰਦਾਸਪੁਰ ਸ਼ਹਿਰ ਵਿੱਚ ਨਬੀਪੁਰ ਕਲੋਨੀ, ਗੀਤਾ ਭਵਨ ਮੰਦਿਰ, ਨਵਾਂ ਬੱਸ ਸਟੈਂਡ, ਘੁਰਾਲਾ, ਪਰਭੋਧ ਚੰਦਰ ਆਈ ਹਸਪਤਾਲ਼, ਮਾਨ ਕੌਰ ਸਿੰਘ 6 ਆਮ ਆਦਮੀ ਕਲੀਨਿਕ ਬਣਾਏ ਗਏ ਹਨ। ਇਹਨਾਂ ਆਮ ਆਦਮੀ ਕਲੀਨਿਕਾਂ ਵਿੱਚ ਇੱਕ ਮੈਡੀਕਲ ਅਫਸਰ, ਫਾਰਮੇਸੀ ਅਫਸਰ, ਕਲੀਨੀਕਲ ਅਸਿਸਟੈਂਟ ਅਤੇ ਇੱਕ ਕਲਾਸ ਫੋਰ ਆਪਣਿਆਂ ਸੇਵਾਵਾਂ ਨਿਭਾ ਰਹੇ ਹਨ। ਹਰ ਕਲੀਨਿਕ ਵਿੱਚ 102 ਤਰ੍ਹਾਂ ਦੀਆਂ ਫ੍ਰੀ  ਦਵਾਇਆਂ 5 ਤਰ੍ਹਾਂ ਦਾ ਹਸਪਤਾਲ ਵਿੱਚ ਵਰਤੋਂ ਯੋਗ ਸਮਾਨ ਅੱਤੇ 46 ਤਰ੍ਹਾਂ ਦੇ ਟੈੱਸਟ ਬਿਲਕੁੱਲ ਫ੍ਰੀ ਕੀਤੇ ਜਾਂਦੇ ਹਨ।

ਉਨ੍ਹਾਂ ਦੱਸਿਆ ਕਿ ਹਰ ਰੋਜ ਇਹਨਾਂ ਆਮ ਆਦਮੀ ਕਲੀਨਿਕਾਂ ਵਿੱਚ ਲੱਗਭੱਗ 80 ਤੋਂ 100 ਮਰੀਜ਼ ਆਪਣੀਆਂ ਬਿਮਾਰੀਆਂ ਦੀ ਜਾਂਚ ਕਰਵਾ ਕੇ ਮਾਹਿਰ ਡਾਕਟਰਾਂ ਦੁਆਰਾ ਦਿੱਤੀ ਗਈ ਸਲਾਹ ਤੇ ਮੁਫ਼ਤ ਦਵਾਈਆਂ ਨਾਲ ਆਪਣਾ ਇਲਾਜ਼ ਕਰਵਾ ਰਹੇ ਹਨ। ਜਿਸ ਨਾਲ ਲੋਕਾਂ ਨੂੰ ਆਪਣੇ ਘਰ ਦੇ ਨੇੜੇ ਹੀ ਬਿਹਤਰ ਤੇ ਮਿਆਰੀ ਸਿਹਤ ਸਹੂਲਤਾਂ ਮਿਲ ਰਹੀਆਂ ਹਨ।  ਇਸ ਨਾਲ ਜਿੱਥੇ ਉਹਨਾਂ ਨੂੰ ਪ੍ਰਾਈਵੇਟ ਅਦਾਰਿਆਂ ਤੋਂ ਮਹਿੰਗੇ ਇਲਾਜ਼ ਕਰਵਾਓਣ ਤੋਂ ਛੁਟਕਾਰਾ ਮਿਲੇਗਾ ਤੇ ਨਾਲ ਹੀ ਆਪਣੇ ਘਰ ਦੇ ਨੇੜੇ ਹੀ ਇਕ ਮਾਹਿਰ ਡਾਕਟਰ ਦੀ ਸਲਾਹ ਨਾਲ ਆਪਣੀ ਬਿਮਾਰੀ ਦੀ ਫ੍ਰੀ ਜਾਂਚ ਅਤੇ ਮੁਫ਼ਤ ਦਵਾਈਆਂ ਵੀ ਮਿਲ ਸਕਣਗੀਆਂ।

Leave a Reply

Your email address will not be published. Required fields are marked *