ਅਕਾਲੀ ਸਰਕਾਰਾਂ ਵਲੋਂ ਗਰੀਬਾਂ ਨੂੰ ਦਿੱਤੀਆਂ ਸਹੂਲਤਾਂ ਦੂਜੀਆਂ ਸਰਕਾਰਾਂ ਨੇ ਖੋਹੀਆਂ- ਡਾ. ਚੀਮਾ

ਗੁਰਦਾਸਪੁਰ

ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਅਕਾਲੀ ਉਮੀਦਵਾਰ ਡਾ. ਚੀਮਾ ਦੇ ਹੱਕ ‘ਚ ਨਾਜੋਵਾਲ ‘ਚ ਭਰਵੀਂ ਵਰਕਰ ਮਿਲਣੀ

ਗੁਰਦਾਸਪੁਰ, 11 ਮਈ (ਸਰਬਜੀਤ ਸਿੰਘ)— ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ‘ਚ ਪਿੰਡ ਨਾਜੋਵਾਲ ਵਿਖੇ ਅਕਾਲੀ ਆਗੂ ਬਲਵੀਰ ਸਿੰਘ ਚੀਮਾ ਦੇ ਘਰ ਭਰਵੀਂ ਚੋਣ ਮੀਟਿੰਗ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਅਕਾਲੀ ਸਰਕਾਰ ਵਲੋਂ ਗਰੀਬਾਂ ਨੂੰ ਦਿੱਤੀਆਂ ਸਹੂਲਤਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੇ ਬੰਦ ਕਰਕੇ ਗਰੀਬਾਂ ਦੇ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਡਾ. ਚੀਮਾ ਨੇ ਆਖਿਆ ਕਿ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਸਰਕਾਰਾਂ ਦੌਰਾਨ ਹਮੇਸ਼ਾ ਗਰੀਬਾਂ ਦਾ ਆਰਥਿਕ ਤੇ ਸਮਾਜਿਕ ਪੱਧਰ ਉੱਚਾ ਚੁੱਕਣ ਲਈ ਸਹੂਲਤਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਆਟਾ-ਦਾਲ ਯੋਜਨਾ, ਮੁਫਤ ਬਿਜਲੀ ਸਹੂਲਤ, ਮਾਈ ਭਾਗੋ ਵਿਦਿਆਰਥੀ ਸਾਈਕਲ ਯੋਜਨਾ ਅਤੇ ਪੈਨਸ਼ਨਾਂ ਵਰਗੀਆਂ ਸਹੂਲਤਾਂ ਸਿਰਫ ਅਕਾਲੀ ਦਲ ਦੀ ਸਰਕਾਰ ਨੇ ਹੀ ਦਿੱਤੀਆਂ ਜਦੋਂਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗਰੀਬਾਂ ਨੂੰ ਮਿਲਦੀਆਂ ਬਹੁਤ ਸਾਰੀਆਂ ਯੋਜਨਾਵਾਂ ਬੰਦ ਕਰ ਦਿੱਤੀਆਂ। ਉਨ੍ਹਾਂ ਦੋਸ਼ ਲਾਇਆ ਕਿ ਭਗਵੰਤ ਮਾਨ ਦੀ ਸਰਕਾਰ ਨੇ ਆਉਂਦਿਆਂ ਹੀ 10 ਲੱਖ 43 ਹਜ਼ਾਰ ਗਰੀਬਾਂ ਦੇ ਨੀਲੇ ਕਾਰਡ, ਜੋ ਅਕਾਲੀ ਸਰਕਾਰਾਂ ਵੇਲੇ ਬਣੇ ਸਨ, ਬੰਦ ਕਰ ਦਿੱਤੇ। ਪਰ ਹੁਣ ਚੋਣਾਂ ਵਿਚ ਹਾਰ ਹੁੰਦੀ ਦੇਖਦਿਆਂ ਨੀਲੇ ਕਾਰਡ ਬਹਾਲ ਕਰ ਦਿੱਤੇ ਹਨ ਪਰ ਚੋਣਾਂ ਤੋਂ ਬਾਦ ਇਹ ਕਾਰਡ ਮੁੜ ਰੱਦ ਕਰਕੇ ਲੋਕਾਂ ਨਾਲ ਧੋਖਾ ਕੀਤਾ ਜਾਵੇਗਾ। ਇਸ ਮੌਕੇ ਵਿਧਾਨ ਸਭਾ ਹਲਕਾ ਭੋਆ ਦੇ ਇੰਚਾਰਜ ਰਵੀ ਮੋਹਨ ਨੇ ਆਖਿਆ ਕਿ ਡਾ. ਦਲਜੀਤ ਸਿੰਘ ਚੀਮਾ ਨੂੰ ਵੱਡੇ ਬਹੁਮਤ ਨਾਲ ਜਿਤਾ ਕੇ ਸਰਹੱਦੀ ਹਲਕਾ ਗੁਰਦਾਸਪੁਰ ਦੀ ਨੁਮਾਇੰਦਗੀ ਲਈ ਪਾਰਲੀਮੈਂਟ ਵਿਚ ਭੇਜਿਆ ਜਾਵੇਗਾ। ਇਸ ਮੌਕੇ ਯੂਥ ਅਕਾਲੀ ਦਲ ਪਠਾਨਕੋਟ (ਦਿਹਾਤੀ) ਦੇ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ ਨੇ ਆਖਿਆ ਕਿ ਡਾ. ਚੀਮਾ ਦੇ ਹੱਕ ਵਿਚ ਲੋਕਾਂ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਇਸ ਮੌਕੇ ਐਸ.ਓ.ਆਈ. ਪ੍ਰਧਾਨ ਸੰਦੀਪ ਸਿੰਘ, ਸੰਦੀਪ ਸਿੰਘ ਅਖਵਾਰਾ, ਜਸਕਰਨ ਸਿੰਘ, ਸਿਮਰਨ ਸਿੰਘ, ਅਮਰਜੀਤ ਸਿੰਘ, ਦਲੇਰ ਸਿੰਘ, ਅੰਮ੍ਰਿਤਪਾਲ ਸਿੰਘ, ਕਾਹਨਪ੍ਰੀਤ ਸਿੰਘ, ਚੰਗੀ ਸਿੰਘ, ਸਿਮਰ ਸਿੰਘ, ਬਲਬੀਰ ਸਿੰਘ ਚੀਮਾ, ਲਖਵਿੰਦਰ ਸਿੰਘ ਚੀਮਾ, ਹਰਵਿੰਦਰ ਸਿੰਘ ਚੀਮਾ, ਸੁਖਵਿੰਦਰ ਸਿੰਘ ਚੀਮਾ, ਮਨਜੀਤ ਸਿੰਘ ਚੀਮਾ, ਅਮਰ ਸਿੰਘ, ਗੁਰਸ਼ਰਨ ਸਿੰਘ ਚੀਮਾ, ਮਨਿੰਦਰ ਸਿੰਘ ਚੀਮਾ, ਪਰਸ਼ੋਤਮ ਸਿੰਘ ਚੀਮਾ, ਬਿਕਰਮਜੀਤ ਸਿੰਘ ਬਿੱਕੀ, ਗੁਰਦੇਵ ਸਿੰਘ, ਨਾਰਾਇਣ ਸਿੰਘ, ਕੁਲਦੀਪ ਸਿੰਘ ਰਾਜਾ ਠਾਕਰਪੁਰ, ਮਨਜੀਤ ਸਿੰਘ, ਕੁਲਦੀਪ ਸਿੰਘ ਅਠਵਾਲ, ਭੋਲਾ ਸਿੰਘ ਫੋਕਾਪੁਰ, ਮਨਜੀਤ ਸਿੰਘ ਮੈਥੋਂ, ਸੁਖਵਿੰਦਰ ਸਿੰਘ ਸੈਣੀ, ਪ੍ਰਵੇਸ਼ ਕੁਮਾਰ ਠਾਕਰਪੁਰ, ਬੂਟਾ ਸਿੰਘ, ਗੁਰਦੀਪ ਸਿੰਘ ਅਤੇ ਰੇਸ਼ਮ ਸਿੰਘ ਡੱਲਾ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *