ਬੀਜੇਪੀ ਦੇ ਇਸ਼ਾਰੇ ‘ਤੇ ਤਾਮਿਲਨਾਡੂ ਦੇ ਰਾਜਪਾਲ ਸੂਬੇ ਅਤੇ ਦੇਸ਼ ਨੂੰ ਇਕ ਗੰਭੀਰ ਸਿਆਸੀ ਟਕਰਾਅ ਵੱਲ ਧੱਕ ਰਹੇ ਹਨ – ਸੁਖਦਰਸ਼ਨ ਸਿੰਘ ਨੱਤ

ਮਾਲਵਾ

ਮਾਨਸਾ, ਗੁਰਦਾਸਪੁਰ, 8 ਮਈ (ਸਰਬਜੀਤ ਸਿੰਘ)– ਸੀਪੀਆਈ ਐਮ ਐਲ ਲਿਬਰੇਸ਼ਨ ਦੇ ਆਗੂ ਸੁਖਦਰਸ਼ਨ ਸਿੰਘ ਨੱਤ ਦਾ ਕਹਿਣਾ ਹੈ ਕਿ ਤਮਿਲਨਾਡੂ ਵਿਧਾਨ ਸਭਾ ਚੋਣਾਂ ਵਿੱਚ ਸਭ ਤੋਂ ਵੱਧ ਸੀਟਾਂ ਜਿੱਤਣ ਵਾਲੀ ਨਵੀਂ ਖੇਤਰੀ ਪਾਰਟੀ – ਟੀਵੀਕੇ ਨੂੰ ਸਰਕਾਰ ਬਣਾਉਣ ਦਾ ਸੱਦਾ ਨਾ ਦੇ ਕੇ ਉਥੋਂ ਦੇ ਸੰਘੀ ਰਾਜਪਾਲ ਸੂਬੇ ਅਤੇ ਦੇਸ਼ ਨੂੰ ਇਕ ਨਵੇਂ ਟਕਰਾਅ ਵੱਲ ਧੱਕ ਦੀ ਰਹੇ ਹਨ। ਪਾਰਟੀ ਦਾ ਕਹਿਣਾ ਹੈ ਕਿ ਰਾਜਪਾਲ ਦੀ ਇਹ ਭੂਮਿਕਾ ਨਿੰਦਣਯੋਗ ਅਤੇ ਸੰਵਿਧਾਨ ਵਿਰੋਧੀ ਹੈ।
ਪਾਰਟੀ ਵਲੋਂ ਇਥੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਭ ਤੋਂ ਵੱਧ ਮੈਂਬਰਾਂ ਵਾਲੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਸੱਦਾ ਦੇਣਾ ਰਾਜਪਾਲ ਦੀ ਸੰਵਿਧਾਨਕ ਜ਼ਿੰਮੇਵਾਰੀ ਹੈ ਅਤੇ ਉਸ ਪਾਰਟੀ ਨੇ ਅਪਣਾ ਬਹੁਮਤ 15 ਦਿਨ ਦੇ ਅੰਦਰ ਅੰਦਰ ਵਿਧਾਨ ਸਭਾ ਸੈਸ਼ਨ ਵਿੱਚ ਸਾਬਤ ਕਰਨਾ ਹੁੰਦਾ ਹੈ। ਪਰ ਕੇਂਦਰ ਸਰਕਾਰ ਦੀ ਸ਼ਹਿ ਤੇ ਤਾਮਿਲਨਾਡੂ ਦੇ ਰਾਜਪਾਲ 108 ਸੀਟਾਂ ਜਿੱਤਣ ਵਾਲੀ ਟੀਵੀਕੇ ਦੇ ਮੁੱਖੀ ਨੂੰ ਇਹ ਬਹੁਮਤ ਅਪਣੇ ਸਾਹਮਣੇ ਸਾਬਤ ਕਰਨ ਦੀ ਸ਼ਰਤ ਰੱਖ ਰਹੇ ਹਨ। ਬੀਜੇਪੀ ਦਾ ਇਹ ਮਨਮਾਨਾਪਣ ਇਕ ਨਵੀਂ ਉਭਰੀ ਖੇਤਰੀ ਪਾਰਟੀ ਨੂੰ ਜ਼ਲੀਲ ਕਰਨ ਅਤੇ ਦੇਸ਼ ਦੇ ਸੰਘਵਾਦੀ (ਫੈਡਰਲ) ਢਾਂਚੇ ਨੂੰ ਖ਼ਤਮ ਕਰਨ ਦੀ ਇਕ ਸੋਚੀ ਸਮਝੀ ਰਣਨੀਤੀ ਦਾ ਹਿੱਸਾ ਹਨ। ਪਰ ਤਾਮਿਲਨਾਡੂ ਸਮੇਤ ਦੇਸ਼ ਭਰ ਦੀਆਂ ਵਿਰੋਧੀ ਪਾਰਟੀਆਂ ਅਤੇ ਜਮਹੂਰੀ ਤਾਕਤਾਂ ਇੰਨਾਂ ਸਾਜ਼ਿਸ਼ਾਂ ਨੂੰ ਕਦੇ ਵੀ ਸਹਿਣ ਨਹੀਂ ਕਰਨਗੀਆਂ।

Leave a Reply

Your email address will not be published. Required fields are marked *