ਸਾਬੋ ਕੀ ਤਲਵੰਡੀ, ਗੁਰਦਾਸਪੁਰ, 17 ਅਪ੍ਰੈਲ (ਸਰਬਜੀਤ ਸਿੰਘ)–ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਿਹਾੜੇ ਮੌਕੇ ਸਮੂਹ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਪ੍ਰਾਣੀਆਂ ਨੂੰ ਅੰਮ੍ਰਿਤ ਸੰਚਾਰ ਕਰਵਾ ਕੇ ਗੁਰੂ ਕੇ ਜਹਾਜ਼ ਚੜਾਉਣ ਦੀ ਲੋੜ ਤੇ ਜ਼ੋਰ ਦਿਆ ਕਰਨ ਤਾਂ ਕਿ ਸਿੱਖ ਕੌਮ ਲਈ ਸਾਲਸੇ ਦੇ ਸਾਜਨ ਦਿਵਸ ਅਤੇ ਵਿਸਾਖੀ ਦਿਹਾੜੇ ਦੇ ਮਹਾਤਮ ਨੂੰ ਅੱਗੇ ਵਧਾਇਆ ਜਾ ਸਕੇ, ਇਹ ਸ਼ਬਦ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਿਹਾੜੇ ਨੂੰ ਸ਼ਰਧਾ ਭਾਵਨਾਵਾ ਨਾਲ ਮਨਾਉਣ ਸਬੰਧੀ ਆਪਣੇ ਘੌੜਿਆ ਤੇ ਦਲਪੰਥ ਦੇ ਸਾਜਬਾਜ ਸਮੇਤ ਨਿਹੰਗ ਸਿੰਘ ਫੌਜਾ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਪਹੁੰਚੇ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਦੀਪ ਸਿੰਘ ਜੀ ਕੋਟਦੁਨੇਵਾਲਿਆਂ ਨੇ ਸੰਗਤਾਂ ਦੇ ਇੱਕ ਵੱਡੇ ਇਕੱਠ ਵਿੱਚ ਬੋਲਦਿਆਂ ਕਹੇਂ ਜਿਸ ਦਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਵੱਲੋਂ ਪ੍ਰੈਸ ਨੋਟ ਰਾਹੀ ਖਲਾਸਾ ਕੀਤਾ ਗਿਆ, ਉਹਨਾਂ ਦੱਸਿਆ ਜਥੇਦਾਰ ਮਹਾਂਕਾਲ ਬਾਬਾ ਕੁਲਦੀਪ ਸਿੰਘ ਜੀ ਕੋਟਦੁਨੇਵਾਲਿਆਂ ਨੇ ਸਮੂਹ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖਾਲਸੇ ਤੋਂ ਆਪਣਾ ਸਾਰਾ ਸਰਬੰਸ ਲੁੱਟਾ ਦਿੱਤਾ ਅਤੇ ਅਸੀਂ ਗੁਰੂ ਸਾਹਿਬ ਜੀ ਦੇ ਪੰਥ ਨੂੰ ਅੱਗੇ ਵਧਾਉਣ ਲਈ ਕੀ ਯੋਗ ਦਾਨ ਪਾਇਆਂ, ਜਥੇਦਾਰ ਕੁਲਦੀਪ ਸਿੰਘ ਨੇ ਕਿਹਾ ਇਸ ਕਰਕੇ ਸਮੂਹ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਿਹਾੜੇ ਤੇ ਵੱਧ ਤੋਂ ਵੱਧ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਕੇ ਜਹਾਜ਼ ਤੇ ਚੜ੍ਹਾਉਣ ਦੀ ਲੋੜ ਤੇ ਜ਼ੋਰ ਦੇਣ, ਇਸ ਮੌਕੇ ਤੇ ਜਥੇਦਾਰ ਮਹਾਂਕਾਲ ਬਾਬਾ ਕੁਲਦੀਪ ਸਿੰਘ ਕੈਟਦੁਨੇਵਾਲਿਆ ਸੈਂਕੜੇ ਜਥੇਦਾਰ ਲਾਡਲੀਆਂ ਨਿਹੰਗ ਸਿੰਘ ਦੀਆਂ ਹਜ਼ਾਰਾਂ ਫੌਜਾਂ ਹਾਜਰ ਸਨ ਇਸ ਮੌਕੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ।


