ਅਮਰੀਕਾ ਇਜ਼ਰਾਈਲ ਤੇ ਇਰਾਨ ਦੀ ਇਸਲਾਮਾਬਾਦ ਵਿਖੇ ਹੋਈ ਸਮਝੌਤਾ ਮੀਟਿੰਗ ਬੇਸਿੱਟਾ ਨਿਕਲਣ ਤੋਂ ਬਾਅਦ ਟਰੰਪ ਵੱਲੋਂ ਸਾਰੇ ਦੇਸ਼ਾਂ ਨੂੰ ਸਟੇਟ ਆਫ ਹਾਰਮਸ ਤੋਂ ਲੰਘਣ ਲਈ ਇਰਾਨ ਨੂੰ ਨਾਂ ਟੈਕਸ ਦੇਣ ਦਾ ਐਲਾਨ ਹੋ ਸਕਦਾ ਹੈ ਘਾਤਕ : ਭਾਈ ਵਿਰਸਾ ਸਿੰਘ ਖਾਲਸਾ

ਵਿਦੇਸ਼

ਪਾਕਿਸਤਾਨ, ਗੁਰਦਾਸਪੁਰ, 13 ਅਪ੍ਰੈਲ ( ਸਰਬਜੀਤ ਸਿੰਘ)– ਅਮਰੀਕਾ ਇਜ਼ਰਾਈਲ ਤੇ ਈਰਾਨ ਦੀ ਜੰਗ ਸਮੂਹ ਵਿਸ਼ਵ ਦੇ ਦੇਸ਼ਾਂ ਲਈ ਬਹੁਤ ਹੀ ਚਿੰਤਾ ਜਨਕ ਮੁੱਦਾ ਬਣਿਆ ਪਿਆ ਸੀ ਕਿਉਂਕਿ ਇਸ ਨਾਲ ਤੇਲ ਗੈਸ ਆਦਿ ਦੀ ਕਿਲਤ ਵੱਡੀ ਪੱਧਰ ਤੇ ਚੱਲ ਰਹੀ ਸੀ ਜੋ ਵਿਸ਼ਵ ਦੇ ਲੋਕਾਂ ਲਈ ਵੱਡੀ ਮੁਸੀਬਤ ਬਣ ਗਈ ਸੀ ? ਪਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਤੇ ਫੌਜ ਮੁੱਖੀ ਵੱਲੋਂ ਕੁਝ ਸ਼ਰਤਾਂ ਤੋਂ ਬਾਅਦ 15 ਦਿੱਨਾਂ ਦੀ ਜੰਗਬੰਦੀ ਕਰਵਾ ਦਿੱਤੀ ਗਈ ਅਤੇ ਅਗਲੀ ਮੀਟਿੰਗ ਇਸਲਾਮਾਬਾਦ ਵਿਚ ਰੱਖਣ ਤੋਂ ਬਾਅਦ ਸਮੂਹ ਵਿਸ਼ਵ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ! ਪਰ ਅਮਰੀਕਾ ਨੇ ਸਮਝੌਤੇ ਦੀਆਂ ਸਾਰੀਆਂ ਸ਼ਰਤਾਂ ਤੋੜੀਆਂ ਤੇ ਦੂਜੇ ਪਾਸੇ ਈਰਾਨ ਨੇ ਸਮਝੌਤੇ ਤਹਿਤ ਸਟੇਟ ਔਫ ਹਾਰਮਸ ਦਾ ਰਸਤਾ ਖੋਲ੍ਹ ਦਿੱਤਾ ਸੀ ਪਰ ਜਦੋਂ ਅਮਰੀਕਾ ਵੱਲੋਂ ਸ਼ਰਤਾਂ ਤੋੜਨ ਕਰਕੇ ਈਰਾਨ ਨੇ ਵੀ ਸਟੇਟ ਔਫ ਹਾਰਮਸ ਦਾ ਰਸਤਾ ਭਾਰਤ ਨੂੰ ਛੱਡ ਕੇ ਸਭਨਾਂ ਲਈ ਬੰਦ ਕਰ ਦਿੱਤਾ ਸੀ ਅਤੇ ਉਦੋਂ ਹੀ ਇਹ ਸਮਝਿਆ ਜਾ ਰਿਹਾ ਸੀ ਕਿ ਹੁਣ ਇਹ ਜੰਗ ਰੁਕਣ ਵਾਲੀ ਨਹੀਂ ? ਇਹ ਗੱਲ ਉਸ ਵੇਲੇ ਸੱਚ ਸਾਬਿਤ ਹੋਈ ਜਦੋਂ ਬੀਤੇ ਦਿਨ ਪਾਕਿਸਤਾਨ ਦੀ ਵਿਚੋਲਗੀ ਨਾਲ ਇਸਲਾਮਾਬਾਦ ਵਿਖੇ ਹੋਈ ਮੀਟਿੰਗ ਬੇਸਿੱਟਾ ਨਿਕਲੀ ,ਕਿਉਂਕਿ ਅਮਰੀਕਾ ਈਰਾਨ ਤੇ ਬੇਹੁੰਦਰੀਆ ਰੋਕਾਂ ਲਾ ਰਿਹਾ ਸੀ ਜੋ ਇਰਾਨ ਨੂੰ ਬਿਲਕੁਲ ਹੀ ਮਨਜ਼ੂਰ ਨਹੀਂ ਸਨ ? ਹੁਣ ਅਮਰੀਕਾ ਈਰਾਨ ਵੱਲੋਂ ਸਟੇਟ ਔਫ ਹਾਰਮਸ ਦਾ ਬੰਦ ਕੀਤਾ ਰਸਤਾ ਬਿਨਾਂ ਟੈਕਸ ਦਿੱਤੇ ਲੰਘਣ ਲਈ ਹੋਰਨਾਂ ਦੇਸ਼ਾਂ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਸਮਝੌਤੇ ਤਹਿਤ ਬਿਲਕੁਲ ਗ਼ਲਤ ਤੇ ਪੂਰੀ ਦੁਨਿਆਂ ਵਾਸਤੇ ਘਾਤਕ ਨਜ਼ਰ ਆ ਰਿਹਾ ਹੈ ਇਸ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਇਹ ਜੰਗ ਹੁਣ ਰੁਕਣ ਵਾਲੀ ਨਹੀਂ? ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਅਮਰੀਕਾ ਵੱਲੋਂ ਸਮਝੌਤੇ ਦੀਆਂ ਸ਼ਰਤਾਂ ਤੋੜਨ ਅਤੇ ਈਰਾਨ ਤੇ ਬੇਹੁੰਦਰੀਆਂ ਪਾਬੰਦੀਆਂ ਲਾਉਣ ਦੇ ਨਾਲ ਨਾਲ ਸਟੇਟ ਔਫ ਹਾਰਮਸ ਦੇ ਬੰਦ ਕੀਤੇ ਰਸਤੇ ਤੋਂ ਬਿਨਾਂ ਟੈਕਸ ਦਿੱਤੇ ਲੰਘਣ ਲਈ ਹੋਰਨਾਂ ਦੇਸ਼ਾਂ ਨੂੰ ਪ੍ਰੇਰਿਤ ਕਰਨ ਵਾਲੀ ਨੀਤੀ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੈ,ਕਿਉਂਕਿ ਇਸ ਨਾਲ ਵਿਸ਼ਵ ਸ਼ਾਂਤੀ ਭੰਗ ਹੋ ਸਕਦੀ ਹੈ ਅਤੇ ਲੋਕਾਂ ਤੇ ਵੱਡੀ ਮੁਸੀਬਤ ਖੜ੍ਹੀ ਕਰ ਸਕਦੀ ਹੈ ਜਿਸ ਦੇ ਸਿੱਟੇ ਵਜੋਂ ਇਹ ਜੰਗ ਅਮਰੀਕਾ ਇਜ਼ਰਾਈਲ ਈਰਾਨ ਤੋਂ ਇਲਾਵਾ ਵਰਡ ਵਾਰ’ਚ ਵੀ ਬਦਲ ਸਕਦੀ ਹੈ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਬੀਤੇ ਦਿਨੀਂ ਪਾਕਿਸਤਾਨ ਦੇ ਇਸਲਾਮਾਬਾਦ ਵਿਚ ਹੋਈ ਸਮਝੌਤਾ ਮੀਟਿੰਗ ਬੇ ਸਿੱਟਾ ਨਿਕਲਣ ਦੀ ਚਿਤਾ, ਅਮਰੀਕਾ ਵੱਲੋਂ ਈਰਾਨ ਤੇ ਬੇਹੁੰਦਰੀਆ ਪਾਬੰਦੀਆਂ ਲਾਉਣ ਦੀ ਨਿੰਦਾ ਦੇ ਨਾਲ ਨਾਲ ਸਟੇਟ ਔਫ ਹਾਰਮਸ ਦੇ ਬੰਦ ਕੀਤੇ ਰਸਤੇ ਤੋਂ ਬਿਨਾਂ ਟੈਕਸ ਦਿੱਤੇ ਲੰਘਣ ਲਈ ਹੋਰਨਾਂ ਦੇਸ਼ਾਂ ਨੂੰ ਪ੍ਰੇਰਿਤ ਕਰਨ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਇਸਲਾਮਾਬਾਦ ਵਿਖੇ ਹੋਣ ਵਾਲੀ ਮੀਟਿੰਗ ਤੇ ਵਿਸ਼ਵ ਦੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਪਰ ਲੋਕਾਂ ਦੀਆਂ ਭਾਵਨਾਵਾਂ ਨੂੰ ਉਸ ਵਕਤ ਵੱਡੀ ਸੱਟ ਵੱਜੀ ਜਦੋਂ ਅਮਰੀਕਾ ਵੱਲੋਂ ਈਰਾਨ ਨੂੰ ਪ੍ਰਮਾਣੂ ਬੰਬ ਨਾਂ ਬਣਾਉਣ ਦੇ ਨਾਲ ਇਸ ਦੇ ਯੂਰੇਨੀਅਮ ਪਦਾਰਥ ਨਾਂ ਬਣਾਉਣ ਦੇ ਨਾਲ ਬੇਹਦਰੀਆ ਪਾਬੰਦੀਆਂ ਲਾਉਣ ਵਾਲੇ ਜ਼ਬਰੀ ਫ਼ੈਸਲੇ ਠੋਸਣ ਕਰਕੇ ਇਹ ਸਮਝੌਤਾ ਮੀਟਿੰਗ ਬੇਸਿੱਟਾ ਸ਼ਾਬਤ ਹੋਈ ਤੇ ਲੋਕਾਂ ਦੀਆਂ ਚਿੰਤਤਾਵਾਂ ਵਿੱਚ ਵਾਧਾ ਹੋਇਆ ਭਾਈ ਖਾਲਸਾ ਨੇ ਕਿਹਾ ਟਰੰਪ ਵੱਲੋਂ ਹੁਣ ਨਵਾਂ ਪੈਂਤੜਾ ਅਖਤਿਆਰ ਕਰਦਿਆਂ ਇਰਾਨ ਵੱਲੋਂ ਬੰਦ ਕੀਤਾ ਸਟੇਟ ਔਫ ਹਾਰਮਸ ਦਾ ਰਸਤਾ ਤੋੜ ਕੇ ਲੰਘਣ ਲਈ ਹੋਰਨਾਂ ਦੇਸ਼ਾਂ ਨੂੰ ਪ੍ਰੇਰਿਤ ਕਰਨ ਨਾਲ ਇਹ ਜੰਗਬੰਦੀ ਟੁੱਟ ਸਕਦੀ ਹੈ ਅਤੇ ਕਿਸੇ ਵੇਲੇ ਵੀ ਜ਼ਬਰਦਸਤ ਜੰਗ ਸ਼ੁਰੂ ਹੋਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ? ਕਿਉਂਕਿ ਇਰਾਨ ਅਮਰੀਕਾ ਦੀਆਂ ਬੇਹੁੰਦਰੀਆ ਪਾਬੰਦੀਆਂ ਦੇ ਨਾਲ ਨਾਲ ਬਿਨਾਂ ਸਮਝੌਤੇ ਤੇ ਬਿਨਾਂ ਟੈਕਸ ਸਟੇਟ ਔਫ ਹਾਰਮਸ ਦਾ ਰਸਤਾ ਖੋਲਣ ਨੂੰ ਤਿਆਰ ਨਹੀਂ ਅਤੇ ਨਾ ਹੀ ਟਰੰਪ ਦੀਆਂ ਫੌਕੀਆ ਧਮਕੀਆਂ ਤੋਂ ਡਰਨ ਵਾਲਾਂ ਹੈ, ਇਸ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਅਮਰੀਕਾ ਦੇ ਰਾਸ਼ਟਰਪਤੀ ਟ੍ਰੰਪ ਨੂੰ ਬੇਨਤੀ ਕਰਦੀ ਹੈ ਕਿ ਉਹ ਇਰਾਨ ਤੇ ਬੇਹੁਦਰੀਆ ਰੋਕਾ ਲਾਉਣ ਤੇ ਸਟੇਟ ਔਫ ਹਾਰਮਮ ਦੇ ਬੰਦ ਕੀਤੇ ਰਸਤੇ ਦੀ ਉਲੰਘਣਾ ਕਰਨ ਵਾਲੀ ਨੀਤੀ ਤੋਂ ਪਿੱਛੇ ਹਟੇ ਕਿਉਂਕਿ ਇਸ ਨਾਲ ਵਿਸ਼ਵ ਸ਼ਾਂਤੀ ਭੰਗ ਹੋ ਸਕਦੀ ਹੈ।

Leave a Reply

Your email address will not be published. Required fields are marked *