ਸਿੱਧਵਾਂ ਬੇਟ, ਗੁਰਦਾਸਪੁਰ, 7 ਅਪ੍ਰੈਲ (ਸਰਬਜੀਤ ਸਿੰਘ)– ਅੱਜ ਕੱਲ ਸੰਸਾਰ ਦੇ ਲੋਕਾਂ ਵਿੱਚ ਇਨਸਾਨੀਅਤ ਨਾਂਅ ਦੀ ਕੋਈ ਗੱਲ ਨਜ਼ਰ ਨਹੀਂ ਆ ਰਹੀ ? ਅਤੇ ਕੋਈ ਵੀ ਕਿਸੇ ਦੀ ਔਖੇ ਵੇਲੇ ਸਹਾਇਤਾ ਕਰਨ ਲਈ ਤਿਆਰ ਨਹੀਂ ? ਗੱਲ ਇਸ ਤਰ੍ਹਾਂ ਹੋਈ ਕਿ ਸਿੱਧਵਾਂ ਬੇਟ ਤੋਂ ਆਪਣੀ ਬਾਈਕ ਤੇ ਮੋਗੇ ਆ ਰਹੇ ਪਤੀ ਪਤਨੀ ਤੇ ਬੇਟੇ ਨੂੰ ਪੀ ਆਰ ਟੀ ਸੀ ਦੀ ਬੱਸ ਨੇ ਸਾਈਡ ਮਾਰ ਕੇ ਸਖਤ ਜ਼ਖ਼ਮੀ ਕਰ ਦਿੱਤਾ,ਹਾਦਸੇ ਵਿੱਚ ਪਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਪੁੱਤਰ ਗੰਭੀਰ ਜਖਮੀ ਹੋ ਗਿਆ,ਜਦੋਂ ਕਿ ਪਤਨੀ ਦੇ ਮਾਮੂਲੀ ਸੱਟਾਂ ਵੱਜੀਆਂ।
ਪਤਨੀ ਨੇ ਰੋਂਦੇ ਹੋਏ ਮੌਕੇ ਤੇ ਖੜੇ ਲੋਕਾਂ ਤੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਡੇ ਬੱਚੇ ਬਹੁਤ ਛੋਟੇ ਹਨ ਅਤੇ ਕਮਾਉਣ ਵਾਲਾ ਪਤੀ ਹੀ ਸੀ ਜਿਸ ਤੇ ਸਾਰਾ ਖ਼ਰਚ ਚੱਲਦਾ ਸੀ ਉਸ ਨੇ ਕਿਹਾ ਮੇਰਾ ਪਤੀ ਜੋਗਿੰਦਰ ਸਿੰਘ ਬਚ ਸਕਦਾ ਸੀ ਅਗਰ ਮੌਕੇ ਤੇ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ,ਉਹ ਉੱਚੀ ਉੱਚੀ ਰੋਦੀ ਹੋਈ ਕਹੇ ਰਹੀ ਹੈ ਕਿ ਮੈਂ ਮਰ ਜਾਂਦੀ ਪਰ ਮੇਰਾ ਕਮਾਉਣ ਵਾਲਾਂ ਬਚ ਜਾਂਦਾ,ਹੁਣ ਮੇਰੇ ਬੱਚੇ ਰੁਲ਼ ਜਾਣਗੇ,ਉਸ ਨੇ ਇਹ ਵੀ ਦੱਸਿਆ ਮੈਂ ਇਨਸਾਨੀਅਤ ਦੇ ਨਾਤੇ ਲੋਕਾਂ ਨੂੰ ਜ਼ਖ਼ਮੀ ਪਤੀ ਨੂੰ ਬਚਾਉਣ ਖਾਤਰ ਹਸਪਤਾਲ ਲਿਜਾਣ ਦੀ ਦਹਾਈ ਪਾਈ, ਪਰ ਕਿਸੇ ਨੇ ਮੱਦਦ ਨਹੀਂ ਕੀਤੀ ਜਦੋਂ ਕਿ ਪੁਲਿਸ ਵੀ ਅੱਧੇ ਘੰਟੇ ਬਾਅਦ ਆਈ ਜਿਸ ਕਾਰਨ ਪਤੀ ਦੀ ਮੌਕੇ ਤੇ ਮੌਤ ਹੋ ਗਈ ਅਤੇ ਪੁੱਤ ਵੀ ਗੰਭੀਰ ਜਖਮੀ ਦੱਸਿਆ ਜਾ ਰਿਹਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਘਟਨਾ ਤੇ ਗਹਿਰੇ ਦਾ ਦੁੱਖ ਦਾ ਪ੍ਰਗਟਾਵਾ ਕਰਦੀ ਹੋਈ ਭਗਵੰਤ ਮਾਨ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਸ ਗਰੀਬ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ, ਜ਼ਖਮੀ ਪੁੱਤਰ ਦਾ ਇਲਾਜ ਅਤੇ ਪਤਨੀ ਨੂੰ ਨੌਕਰੀ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕੇ ਅਤੇ ਪੀ ਆਰ ਟੀ ਸੀ ਡਰਾਈਵਰ ਤੇ ਕਤਲ ਦਾ ਪਰਚਾ ਦਰਜ ਕੀਤਾ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਸ ਹਾਦਸੇ ਤੇ ਗਹਿਰੇ ਦੁੱਖ਼ ਦਾ ਪ੍ਰਗਟਾਵਾ, ਢੁਕਵਾਂ ਮੁਆਵਜ਼ਾ,ਪੁੱਤਰ ਦਾ ਇਲਾਜ ਅਤੇ ਪਤਨੀ ਨੂੰ ਨੌਕਰੀ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ,ਭਾਈ ਖਾਲਸਾ ਨੇ ਘਟਨਾ ਸਬੰਧੀ ਪਤਨੀ ਦੇ ਬਿਆਨਾਂ ਮੁਤਾਬਿਕ ਦੱਸਿਆ ਪਤੀ ਜੋਗਿੰਦਰ ਸਿੰਘ ਉਮਰ 42 ਸਾਲ ਬਾਈਕ ਚਲਾ ਰਿਹਾ ਸੀ ਅਤੇ ਪੁੱਤਰ ਉਸ ਦੇ ਪਿੱਛੇ ਅਤੇ ਸਭ ਤੋਂ ਪਿਛੇ ਉਹ ਆਪ ਬੈਠੀਂ ਸੀ, ਉਹ ਦੇ ਦੱਸਣ ਮੁਤਾਬਕ ਪੀ ਆਰ ਟੀ ਸੀ ਦੀ ਬਹੁਤ ਤੇਜ਼ ਰਫ਼ਤਾਰ ਆ ਰਹੀ ਸੀ ਅਤੇ ਉਸ ਉਸ ਨੇ ਜਬਰ ਦਸਤ ਬਾਈਕ ਨੂੰ ਸਾਈਡ ਮਾਰੀ ਤੇ ਉਹ ਡਿੱਗ ਪਏ ਅਤੇ ਪਤੀ ਨੂੰ ਬੱਸ ਨੇ ਕੁੱਚਲ ਕੇ ਰੱਖ ਦਿੱਤਾ ਅਤੇ ਉਹ ਵੇਖਿਆ ਨਹੀਂ ਜਾ ਰਿਹਾ ਸੀ।
ਭਾਈ ਖਾਲਸਾ ਨੇ ਪਤਨੀ ਅਨੁਸਾਰ ਦੱਸਿਆ ਮੇਰਾ ਪਤੀ ਬਚ ਸਕਦਾਂ ਸੀ ਅਗਰ ਉਸ ਨੂੰ ਜਲਦੀ ਹਸਪਤਾਲ ਲਿਜਾਇਆ ਜਾਂਦਾ ਪਰ ਉਸ ਦੀ ਇਨਸਾਨੀਅਤ ਦੇ ਨਾਤੇ ਨਜ਼ਦੀਕ ਖੜ੍ਹੇ ਤਮਾਸ਼ਾ ਵੇਖਣ ਵਾਲੇ ਲੋਕਾਂ ਨੇ ਕੋਈ ਸਹਾਇਤਾ ਨਹੀਂ ਕੀਤੀ ਅਤੇ ਪੁਲਿਸ ਵੀ ਅੱਧੇ ਘੰਟੇ ਤੋਂ ਬਾਅਦ ਆਈ ਜਿਸ ਕਰਕੇ ਉਸ ਦੇ ਪਤੀ ਦੀ ਮੌਕੇ ਤੇ ਮੌਤ ਹੋ ਅਤੇ ਪੁੱਤਰ ਵੀ ਗੰਭੀਰ ਜਖਮੀ ਹਲਾਤਾਂ ਵਿੱਚ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਘਟਨਾ ਤੇ ਗਹਿਰੇ ਦੁੱਖ਼ ਦਾ ਪ੍ਰਗਟਾਵਾ ਕਰਦੀ ਹੋਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕਰਦੀ ਹੈ ਕਿ ਪ੍ਰਵਾਰ ਨੂੰ ਇਸ ਦਾ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਜਖਮੀ ਪੁੱਤਰ ਦਾ ਫ੍ਰੀ ਇਲਾਜ਼ ਕਰਵਾਇਆ ਜਾਵੇ ਦੇ ਨਾਲ ਨਾਲ ਪਤਨੀ ਨੂੰ ਨੌਕਰੀ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਛੋਟੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕੇ ਅਤੇ ਬੱਸ ਡਰਾਈਵਰ ਤੇ ਕਤਲ ਦਾ ਪਰਚਾ ਦਰਜ ਕੀਤਾ ਜਾਵੇ।


