ਸਮਾਣਾ, ਗੁਰਦਾਸਪੁਰ, 24 ਫਰਵਰੀ (ਸਰਬਜੀਤ ਸਿੰਘ)– ਸਮਾਣਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਬੇਅਦਬੀ ਸਬੰਧੀ ਸਪੈਸ਼ਲ ਕਾਨੂੰਨ ਦੀ ਮੰਗ ਨੂੰ ਲੈ ਕੇ ਲੰਮੇ ਸਮੇਂ ਤੋਂ ਟਾਵਰ ਤੇ ਬੈਠੇ ਗੁਰਜੀਤ ਸਿੰਘ ਫੌਜੀ ਮਾਮਲਾ ‘ਚ ਅੱਜ ਇੱਕ ਵੱਡਾ ਇਕੱਠ ਸੱਦਿਆ ਗਿਆ ਸੀ ਅਤੇ ਇਸ ਐਲਾਨ ਤੋਂ ਬਾਅਦ ਹੀ ਅਜ ਸਮਾਣਾ ਟਾਵਰ ਨਜ਼ਦੀਕ ਪੁਲਿਸ ਨੇ ਕਿਸਾਨ ਆਗੂਆਂ ਤੇ ਹੋਰ ਪੰਥਕ ਸੋਚ ਦੇ ਆਗੂਆਂ ਦੀ ਫੜੋ ਫੜਾਈ ਸ਼ੁਰੂ ਕਰ ਦਿੱਤੀ ਗਈ,ਸਮਾਜਸੇਵਕ ਲੱਖਾਂ ਸਧਾਣਾ ਨੂੰ ਨਜ਼ਰ ਬੰਦ ਕਰ ਲਿਆ ਗਿਆ, ਹੋਰ ਆਗੂਆਂ ਨੂੰ ਫੜਿਆ ਗਿਆ,ਇਕੱਠ ਵਾਲ਼ੀ ਜਗਾਹ ਪੁਲਿਸ ਛਾਉਣੀ ‘ਚ ਬਦਲ ਗਈ,ਕਿਸਾਨ ਆਗੂਆਂ ਤੇ ਹੋਰ ਪੰਥਕ ਜਥੇਬੰਦੀਆਂ ਦੀ ਫੜੋ ਫੜਾਈ ਤੇ ਧੱਕੇ ਸ਼ਾਹੀ ਸਬੰਧੀ ਵਿਰੋਧੀ ਨੇਤਾਵਾਂ ਤੇ ਹੋਰ ਪੰਥਕ ਆਗੂਆਂ ਤੇ ਕਿਸਾਨਾਂ ਨੇ ਸਰਕਾਰ ਦੀ ਇਸ ਨੀਤੀ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕੀਤੀ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਦਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰਨਾ ਸੰਵਿਧਾਨਕ ਹੱਕ ਹੈ ਪਰ ਸਰਕਾਰ ਨੇ ਇਸ ਪ੍ਰਦਰਸ਼ਨੀ ਇਕੱਠ ਨੂੰ ਫੇਲ੍ਹ ਕਰਨ ਲਈ ਪਹਿਲਾਂ ਤਾਂ ਵੱਡੇ ਲੀਡਰਾਂ ਨੂੰ ਨਜ਼ਰਬੰਦ ਕੀਤਾ ਅਤੇ ਇਕੱਠ ਵਾਲੀ ਜਗ੍ਹਾ ਨੂੰ ਪੁਲਿਸ ਛਾਉਣੀ ‘ਚ ਤਬਦੀਲ ਕਰ ਕਰਨ ਦੇ ਨਾਲ ਬਹੁਤ ਸਾਰੇ ਆਗੂਆਂ ਨੂੰ ਜਬਰੀ ਚੁਕਿਆਂ ਗਿਆ ਤੇ ਧੱਕੇਸ਼ਾਹੀ ਵੀ ਕੀਤਾ ਗਈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਮਾਣਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੀ ਬੇਅਬਦੀ ਸਬੰਧੀ ਸਪੈਸ਼ਲ ਕਾਨੂੰਨ ਬਣਾਉਣ ਦੀ ਮੰਗ ਨੂੰ ਲੈਕੇ ਲੰਮੇ ਸਮੇਂ ਤੋਂ ਟਾਵਰ ਤੇ ਬੈਠੇ ਗੁਰਜੀਤ ਸਿੰਘ ਦੇ ਸਮਰੱਥਨ ‘ਚ ਇੱਕ ਵੱਡਾ ਪੰਥਕ ਇਕੱਠ ਬੁਲਾਇਆ ਗਿਆ ਸੀ ਪਰ ਸਰਕਾਰ ਨੇ ਇਸ ਤੇ ਰੋਕ ਲਗਾ ਕੇ ਆਪਣਾ ਲੋਕਤੰਤਰ ਵਿਰੋਧੀ ਅਸਲੀ ਚਿਹਰਾ ਨੰਗਾ ਕਰ ਲਿਆ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਦੀ ਇਸ ਨੀਤੀ ਦੀ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਕਿ ਲੰਮੇ ਸਮੇਂ ਤੋਂ ਸਮਾਣੇ ਟਾਵਰ ਤੇ ਧਰਨਾ ਲਾਈ ਬੈਠੇ ਭਾਈ ਗੁਰਜੀਤ ਸਿੰਘ ਫੌਜੀ ਦੀ ਮੰਗ ਅਨੁਸਾਰ ਗੁਰਬਾਣੀ ਬੇਅਦਬੀ ਤੇ ਸਪੈਸ਼ਲ ਕਾਨੂੰਨ ਬਣਾਉਣ ਦੀ ਲੋੜ ਤੇ ਜ਼ੋਰ ਦੇਵੇ ਤਾਂ ਕਿ ਨਿੱਤ ਦਿਨ ਹੋ ਰਹੀਆਂ ਗੁਰਬਾਣੀ ਬੇਅਦਬੀ ਘਟਨਾਵਾਂ ਨੂੰ ਰੋਕਿਆ ਜਾ ਸਕੇ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਲੰਮੇ ਸਮੇਂ ਤੋਂ ਗੁਰਬਾਣੀ ਬੇਅਦਬੀ ਸੰਬੰਧੀ ਕਾਨੂੰਨ ਬਣਾਉਣ ਦੀ ਮੰਗ ਨੂੰ ਲੈਕੇ ਟਾਵਰ ਤੇ ਬੈਠਣ ਵਾਲੇ ਭਾਈ ਗੁਰਜੀਤ ਸਿੰਘ ਫੌਜੀ ਦੇ ਸਮਰਥਨ ਵਿੱਚ ਹੋਣ ਵਾਲੇ ਸ਼ਾਂਤਮਈ ਪ੍ਰਦਰਸ਼ਨੀ ਇਕੱਠ ਤੇ ਰੋਕ ਲਾਉਣ, ਆਗੂਆਂ ਦੀ ਫੜੋ ਫੜਾਈ,ਇਕੱਠ ਵਾਲੀ ਜਗ੍ਹਾ ਨੂੰ ਛਾਉਣੀ ‘ਚ ਬਦਲਣ ਵਾਲੀ ਲੋਕ ਵਿਰੋਧੀ ਨੀਤੀ ਦੀ ਨਿੰਦਾ ਅਤੇ ਟਾਵਰ ਤੇ ਬੈਠੇ ਪ੍ਰਦਰਸ਼ਨਕਾਰੀ ਦੀ ਮੰਗ ਅਨੁਸਾਰ ਗੁਰਬਾਣੀ ਬੇਅਦਬੀ ਸਬੰਧੀ ਸਪੈਸ਼ਲ ਕਾਨੂੰਨ ਬਣਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਆਖਿਆ ਸਰਕਾਰ ਵਿਰੋਧੀ ਪ੍ਰਦਰਸ਼ਨ ਕਰਨਾ ਲੋਕਾਂ ਦਾ ਸੰਵਿਧਾਨਿਕ ਹੱਕ ਹੈ ਪਰ ਸਰਕਾਰ ਲੋਕਾਂ ਦੇ ਇਸ ਹੱਕ ਨੂੰ ਕੁਚਲ ਰਹੀ ਹੈ ਜੋ ਸਰਕਾਰ ਦੀ ਬਹੁਤ ਹੀ ਨਿੰਦਣਯੋਗ ਨੀਤੀ ਕਹੀ ਜਾ ਸਕਦੀ ਹੈ, ਭਾਈ ਖਾਲਸਾ ਨੇ ਸਪੱਸ਼ਟ ਕੀਤਾ, ਗੁਰਬਾਣੀ ਬੇਅਬਦੀ ਦਾ ਮੁੱਦਾ ਬਹੁਤ ਹੀ ਮਹੱਤਵਪੂਰਨ ਮੁੱਦਾ ਅਤੇ ਸਿੱਖ ਕੌਮ ਨੂੰ ਵੱਡੀ ਚੁਣੌਤੀ ਹੈ ਜਦੋਂ ਪੰਜਾਬ ਦੀਆਂ ਸਾਰੀਆਂ ਸਰਕਾਰਾਂ ਇਸ ਮਾਮਲੇ ਤੇ ਗੰਦੀ ਨੀਤੀ ਖੇਡ ਰਹੀਆਂ ਟੀਮਾਂ, ਉਹਨਾਂ ਕਿਹਾ ਕਿ ਆਪ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਗੁਰਬਾਣੀ ਬੇਅਦਬੀ ਮਾਮਲੇ ਤੇ ਵੱਖਰਾ ਕਾਨੂੰਨ ਬਣਾਉਣਗੇ ਪਰ ਉਹ ਵੀ ਦੂਜੀਆਂ ਸਰਕਾਰਾਂ ਵਾਂਗ ਹੀ ਚੱਲ ਰਹੇ ਹਨ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਮਾਣਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਮਾਮਲੇ’ਚ ਕਾਨੂੰਨ ਦੀ ਮੰਗ ਨੂੰ ਲੈਕੇ ਸੱਦੇ ਇਕੱਠ ਨੂੰ ਫੇਲ੍ਹ ਕਰਨ ਦੇ ਮਕਸਦ ਨਾਲ ਲੱਖਾਂ ਸਿਧਾਨਾ ਤੇ ਹੋਰਾ ਨਜ਼ਰ ਬੰਦ ਕਰਨ ਤੇ ਫੜੋ ਫੜਾਈ ਵਾਲੇ ਲੋਕਤੰਤਰ ਵਿਰੋਧੀ ਨੀਤੀ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੈ ਸਰਕਾਰ ਤੋਂ ਮੰਗ ਕਰਦੀ ਹੈ ਕਿ ਲੰਮੇ ਸਮੇਂ ਤੋਂ ਗੁਰੂਬਾਣੀ ਬੇਅਦਬੀ ਸਬੰਧੀ ਸਪੈਸ਼ਲ ਕਾਨੂੰਨ ਬਣਾਉਣ ਦੀ ਮੰਗ ਨੂੰ ਲੈਕੇ ਸਮਾਣਾ ਵਿਖੇ ਟਾਵਰ ਤੇ ਬੈਠੇ ਭਾਈ ਗੁਰਜੀਤ ਸਿੰਘ ਫੌਜ ਦੀ ਮੰਗ ਅਨੁਸਾਰ ਗੁਰਬਾਣੀ ਬੇਅਦਬੀ ਸਬੰਧੀ ਸਪੈਸ਼ਲ ਕਾਨੂੰਨ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਤਾਂ ਹੀ ਗੁਰਬਾਣੀ ਬੇਅਦਬੀ ਦੇ ਰੁਝਾਨ ਨੂੰ ਰੋਕਿਆ ਜਾ ਸਕਦਾ ਹੈ, ਇਸ ਮੌਕੇ ਤੇ ਭਾਈ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਬਾਗੀ, ਭਾਈ ਸੁਖਦੇਵ ਸਿੰਘ ਫੌਜੀ ਤੋਂ ਇਲਾਵਾ ਕਈ ਹੋਰ ਆਗੂ ਵੀ ਹਾਜ਼ਰ ਸਨ ।


