ਰਾਜਸਭਾ ਦੇ ਡਿਪਟੀ ਲੀਡਰ ਰਾਘਵ ਚੱਡਾ ਤੇ ਰਾਜਸਭਾ ‘ਚ ਬੋਲਣ ਤੇ ਰੋਕ ਅਤੇ ਡਿਪਟੀ ਲੀਡਰ ਦਾ ਅਹੁੱਦਾ ਅਸ਼ੋਕ ਮਿੱਤਲ ਨੂੰ ਦੇਣ ਪਿੱਛੇ ਗਹਿਰੀ ਕੂਟਨੀਤੀ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 3 ਅਪ੍ਰੈਲ (ਸਰਬਜੀਤ ਸਿੰਘ)– ਰਾਜ਼ ਸਭਾ ਵਿਚ ਸੱਤਾਧਾਰੀ ਆਪ ਪਾਰਟੀ ਦੇ ਪੰਜਾਬ ਤੋ ਚਾਰ ਮੈਂਬਰ ਹਨ ,ਜਦੋਂ ਕਿ ਰਾਜ ਸਭਾ ਮੈਂਬਰ ਰਾਘਵ ਚੱਡਾ ਕੋਲ ਰਾਜ ਸਭਾ ‘ਚ ਡਿਪਟੀ ਲੀਡਰ ਦਾ ਅਹੁੱਦਾ ਹੈ ਅਤੇ ਉਹਨਾਂ ਨੂੰ ਰਾਜ ਸਭਾ ‘ਚ ਲੋਕ ਮੁੱਦਿਆਂ ਤੇ ਬੋਲਣ ਦਾ ਸਮਾਂ ਮਿਲਦਾ ਹੈ ਪਰ ਬੀਤੇ ਸਮੇਂ ‘ਚ ਰਾਜਸਭਾ ‘ਚ ਰਾਘਵ ਚੱਡਾ ਵੱਲੋਂ ਕੁਝ ਅਜਿਹੇ ਲੋਕ ਮੁੱਦੇ ਚੁੱਕੇ ਗਏ ਜੋ ਆਪ ਪਾਰਟੀ ਦੇ ਏਜੰਡੇ ਤੋਂ ਬਾਹਰੇ ਸਨ, ਜਿਸ ਕਰਕੇ ਆਪ ਪਾਰਟੀ ਦੇ ਲੀਡਰਾਂ ਤੇ ਭਾਜਪਾ ਨਾਲ ਮਿਲ਼ੇ ਹੋਣ ਤੱਕ ਇਲਜ਼ਾਮ ਲਗਾ ਦਿੱਤੇ ਅਸਲ ਵਿੱਚ ਆਪ ਪਾਰਟੀ ਦੇ ਲੀਡਰ ਰਾਜ ਸਭਾ ਵਿੱਚ ਰਾਘਵ ਚੱਡੇ ਵੱਲੋਂ ਦੇਸ਼ ਦੇ ਲੋਕਾਂ ਲਈ ਰਾਜਸਭਾ ਚੁੱਕੇ ਮੁੱਦਿਆਂ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ ਅਤੇ ਉਹਨਾਂ ਤੇ ਭਾਜਪਾ ਨਾਲ ਰਲੇ ਹੋਣ ਡਰਨ ਤੱਕ ਦੇ ਦੋਸ਼ ਲਾ ਰਹੇ ਹਨ ਤੇ ਸ਼ਰੇਆਮ ਕਹੇਂ ਰਹੇ ਹਨ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਡਰ ਗਏ ਹਨ ਅਤੇ ਇਸੇ ਹੀ ਕਰਕੇ ਆਪ ਪਾਰਟੀ ਨੇ ਇੱਕ ਸਖ਼ਤ ਫ਼ੈਸਲੇ ਰਾਹੀਂ ਰਾਜਸਭਾ ਵਿਚ ਲਿਖ ਕੇ ਦੇ ਦਿੱਤਾ ਹੈ ਕਿ ਰਾਗਵ ਚੱਡਾ ਨੂੰ ਡਿਪਟੀ ਲੀਡਰ ਵਜੋਂ ਰਾਜ਼ ਸਭਾ ‘ਚ ਬੋਲਣ ਦਾ ਸਮਾਂ ਨਾ ਦਿੱਤਾ ਜਾਵੇ ਦੇ ਨਾਲ ਨਾਲ ਰਾਜਸਭਾ ਵਿਚ ਡਿਪਟੀ ਲੀਡਰ ਦਾ ਅਹੁੱਦਾ ਅਸ਼ੋਕ ਮਿੱਤਲ ਦੇ ਦਿੱਤਾ ਗਿਆ ਹੈ, ਦੂਸਰੇ ਪਾਸੇ ਪੰਜਾਬ ਤੋਂ ਆਪ ਦੇ ਰਾਜਸਭਾ ਮੈਂਬਰ ਰਾਘਵ ਚੱਡਾ ਨੇ ਕਿਹਾ ਮੈਂ ਕੇਜਰੀਵਾਲ ਦਾ ਵਫ਼ਾਦਾਰ ਸਿਪਾਹੀ ਹਾਂ ਅਤੇ ਰਾਜ ਸਭਾ ਵਿਚ ਮੇਰੇ ਬੋਲਣ ਦੇ ਅਧਿਕਾਰ ਖੋ ਲੈਣ ਨਾਲ ਮੈ ਹਾਰਿਆਂ ਨਹੀਂ ? ਜਨਤਾ ਦੇ ਰਾਜਸਭਾ ‘ਚ ਮੁੱਦੇ ਉਠਾ ਕੇ ਮੈਂ ਕੋਈ ਗੁਨਾਹ ਨਹੀਂ ਕੀਤਾ,ਬੇਇਨਸਾਫ਼ੀ ਨਹੀਂ ਕੀਤੀ  ? ਹੁਣ ਪੰਜਾਬ ਸਤਾਧਾਰੀ ਆਪ ਪਾਰਟੀ ਦੀ ਅਗਲੀ ਨੀਤੀ ਕੀ ਹੋਵੇ ਗੀ ਇਹ ਤਾਂ ਸਮੇਂ ਦਾ ਭਵਿੱਖ ਹੀ ਤਹਿ ਕਰੇਗਾ ਕਿ ਆਪ ਪਾਰਟੀ ਲੀਡਰਸ਼ਿਪ ਦੀ ਇਸ ਪਿੱਛੇ ਕੇਹੜੀ ਕੂਟਨੀਤੀ ਕੰਮ ਕਰ ਰਹੀ ਹੈ ਪਰ ਰਾਘਵ ਚੱਡਾ ਨੂੰ ਇਸ ਫੈਸਲੇ ਨਾਲ ਦਬਾਇਆ ਧਮਕਾਇਆ ਅਤੇ ਮੋਦੀ ਤੋਂ ਡਰਦਾ ਦੱਸਿਆ ਜਾ ਰਿਹਾ ਹੈ ਹੁਣ ਲੋਕ ਵੇਖ ਰਹੇ ਹਨ ਕਿ ਕੇਜਰੀਵਾਲ ਦਾ ਵਫ਼ਾਦਾਰ ਸਿਪਾਹੀ ਰਾਗਵਚੰਡਾ ਆਪ ਪਾਰਟੀ ਨੂੰ ਛੱਡ ਕੇ ਮੋਦੀ ਦਾ ਪੱਲਾ ਫੜਦਾ ! ਜਾ ਨਹੀਂ ? ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਆਪ ਪਾਰਟੀ ਵੱਲੋਂ ਰਾਘਵ ਚੱਡਾ ਦੇ ਰਾਜਸਭਾ ਬੋਲਣ ਦੇ ਅਧਿਕਾਰ ਖੋਹਣ ਅਤੇ ਉਨ੍ਹਾਂ ਦੀ ਜਗ੍ਹਾ ਤੇ ਡਿਪਟੀ ਲੀਡਰ ਅਸ਼ੋਕ ਮਿੱਤਲ ਨੂੰ ਬਣਾਉਣ ਵਾਲੇ ਫੈਸਲੇ ਦੀ ਫੈਸਲੇ ਦੀ ਨਿੰਦਾ ਅਤੇ ਇਸ ਪਿਛੇ ਗਹਿਰੀ ਨੀਤੀ ਹੋਣ ਦਾ ਛੰਕਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ,

ਉਹਨਾਂ ਕਿਹਾ ਭਾਵੇਂ ਕਿ ਕੋਈ ਸਮਾਂ ਸੀ ਜਦੋਂ ਰਾਘਵ ਚੱਡਾ ਦੀ ਤੂਤੀ ਵੱਜਦੀ ਸੀ ਪਰ ਜਦੋਂ ਤੋਂ ਉਸ ਵੱਲੋਂ ਰਾਜ ਸਭਾ ਵਿਚ ਜਨਤਾ ਦੇ ਉਸ ਮੁੱਦੇ ਨੂੰ ਉਠਾਇਆ ਜੋ ਆਪ ਪਾਰਟੀ ਦੇ ਏਜੰਡੇ ਵਿਰੋਧੀ ਸੀ, ਭਾਈ ਖਾਲਸਾ ਨੇ ਕਿਹਾ ਆਪ ਪਾਰਟੀ ਦੇ ਸੀਨੀਅਰ ਨੇਤਾਵਾਂ ਵੱਲੋਂ ਉਨ੍ਹਾਂ ਨੂੰ ਭਾਜਪਾ ਨਾਲ ਮਿਲੇ ਹੋਣ ਦੇ ਇਲਜਾਮ ਲਾ ਦਿੱਤਾ ਅਤੇ ਰਾਘਵ ਚੱਡਾ ਦੇ ਬੋਲਣ ਤੇ ਪਾਬੰਦੀ ਲਵਾਂ ਦਿਤੀ ਅਤੇ ਉਹਨਾਂ ਦੀ ਜਗ੍ਹਾ ਰਾਜਸਭਾ ‘ ਚ ਡਿਪਟੀ ਲੀਡਰ ਅਸੋਕ ਮਿੱਤਲ ਬਣਾ ਦਿੱਤਾ ਗਿਆ ਜੋ ਕੇ ਆਪ ਪਾਰਟੀ ਦੀ ਪਾਰਟੀ ਦਾ ਵਧੀਆ ਨੀਤੀ ਨਹੀਂ? ਭਾਈ ਖਾਲਸਾ ਨੇ ਦੱਸਿਆ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਰਾਘਵ ਚੱਡਾ ਨੂੰ ਡਿਪਟੀ ਲੀਡਰੀ ਤੋਂ ਹਟਾਉਣ ਅਤੇ ਅਸੋਕ ਮਿਤਲ ਨੂੰ ਲਾਉਣ ਵਾਲੀ ਨੀਤੀ ਨੂੰ ਲੋਕ ਵਿਰੋਧੀ ਮੰਨਦੀ ਹੈ ਕਿਉਂਕਿ ਰਾਘਵ ਚੱਡਾ ਨੇ ਰਾਜ ਸਭਾ ਵਿਚ ਦੇਸ਼ ਦੇ ਲੋਕਾਂ ਦੇ ਸਹੀ ਮੁਦਿਆਂ ਦੀ ਤਰਜਮਾਨੀ ਕੀਤੀ ਪਰ ਰਾਘਵ ਚੱਡਾ ਦਾ ਨਰਿੰਦਰ ਮੋਦੀ ਵੱਲ ਝੁਕਾਅ ਪਚ ਨਹੀਂ ਰਿਹਾ ਇਸ ਕਰਕੇ ਹੀ ਉਸ ਨੂੰ ਡਿਪਟੀ ਲੀਡਰ ਦੇ ਆਹੁਦੇ ਤੋਂ ਹੱਥ ਧੋਣੇ ਪਏ ਹੁਣ ਦੇਖਦੇ ਹਾਂ ਕਿ ਰਾਘਵ ਚੱਡਾ ਭਾਜਪਾ ਵਿੱਚ ਸ਼ਾਮਲ ਹੁੰਦੇ ਹਨ ਜਾ ਨਹੀਂ ਪਰ ਆਪ ਪਾਰਟੀ ਉਸ ਨੂੰ ਪਾਰਟੀ ਵਿੱਚੋਂ ਕੱਢ ਵੀ ਸਕਦੀ ਹੈ ਕਿਉਂਕਿ ਸਚਾਈ ਬੋਲਣਾ ਗੁਨਾਹ ਹੈ ।

Leave a Reply

Your email address will not be published. Required fields are marked *