ਦਿੱਲੀ ਦੇ ਲਾਲ ਕਿਲ੍ਹੇ ‘ਚ ਦਸਮੇਸ਼ ਤਰਨਾ ਦਲ ਨੇ ਲਾਏ ਤੰਬੂ ! ਦਿੱਲੀ ਫਤਹਿ ਦਿਵਸ ਤੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ‘ਚ ਮਹੱਲਾ ਖੇਡਣਾ ਸਮੇਂ ਦੀ ਲੋੜ ਤੇ ਲੋਕਾਂ ਦੀ ਮੰਗ ਵਾਲਾ ਉਪਰਾਲਾ : ਭਾਈ ਵਿਰਸਾ ਸਿੰਘ ਖਾਲਸਾ

ਦੇਸ਼

ਦਿੱਲੀ, ਗੁਰਦਾਸਪੁਰ, 29 ਮਾਰਚ (ਸਰਬਜੀਤ ਸਿੰਘ) — ਹਰ ਸਾਲ ਜਥੇਦਾਰ ਬਾਬਾ ਬੁਗੇਲ ਸਿੰਘ ਬੁੱਢਾ ਦਲ, ਜਥੇਦਾਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ,ਸਰਦਾਰ ਤਾਰਾਂ ਸਿੰਘ ਗੋਬਾ,ਸਰਦਾਰ ਮਹਾਂ ਸਿੰਘ ਸ਼ੁੱਕਰਚੱਕੀਆਂ ਆਦਿ ਕੌਮੀ ਜਰਨੈਲਾਂ ਸਮੇਤ ਦਿੱਲੀ ਦਾ ਲਾਲ ਕਿਲ੍ਹੇ ਫਤਿਹ ਕਰਨ ਵਾਲੇ ਸਾਰੇ ਜਰਨੈਲ ਦੀ ਯਾਦ ‘ਚ ਹਰ ਸਾਲ DGPC ਅਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਡੇ ਉਪਰਾਲੇ ਨਾਲ ਦਿੱਲੀ ਫਤਿਹ ਦਿਵਸ ਮਨਾ ਕੇ ਕੌਮੀ ਜਰਨੈਲਾਂ ਦੀ ਯਾਦ ਨੂੰ ਤਾਜ਼ਾ ਕਰਨ ਦੀ ਧਰਮੀ ਮਰਯਾਦਾ ਚਲਾਈ ਹੋਈ ਹੈ ਅਤੇ ਇਸੇ ਪ੍ਰੰਪਰਾ ਮਰਯਾਦਾ ਤੇ ਪਹਿਰਾ ਦੇਂਦਿਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਆਪਣੇ ਘੌੜਿਆਂ,ਫੌਜਾਂ ਤੇ ਰਾਜਸਾਜ ਸਮੇਤ ਪਹੁੰਚੀਆਂ ਸੈਂਕੜੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬੜੇ ਸ਼ਰਧਾ ਨਾਲ ਉਸੇ ਪੁਰਾਤਨ ਫਤਿਹ ਇਤਿਹਾਸ ਨੂੰ ਉਜਾਗਰ ਕੀਤਾ ਜਾ ਰਿਹਾ ਹੈ, ਛਨਿਛਰਵਾਰ 28 ਮਾਰਚ ਨੂੰ ਸਮੂਹ ਗੁਰਦੁਆਰਿਆਂ ਵਿੱਚ ਗੁਰਮਤਿ ਸਮਾਗਮ ਕੀਤੇ ਗਏ ਅਤੇ ਦਿੱਲੀ ਫਤਿਹ ਕਰਨ ਮਹਾਂਨ ਸ਼ਹੀਦਾਂ ਨੂੰ ਯਾਦ ਕੀਤਾ ਗਿਆ 29 ਮਾਰਚ ਐਤਵਾਰ ਇਤਿਹਾਸਕ ਪ੍ਰੋਗਰਾਮ ਲਾਲ ਕਿਲ੍ਹਾ ਮੈਦਾਨ ‘ਚ ਸ਼ਾਮ 6 ਵਜੇਂ ਤੋਂ 11:45 ਤੱਕ ਜਦੋਂ ਕਿ ਨਿਹੰਗ ਸਿੰਘ ਦੀਆਂ ਲਾਡਲੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਅੱਜ ਮਹੱਲਾ ਖੇਡਿਆ ਗਿਆ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਨਿਹੰਗ ਸਿੰਘ ਜਥੇਬੰਦੀਆਂ ਦੇ ਪ੍ਰਧਾਨ ਜਥੇਦਾਰ ਬਾਬਾ ਸਤਨਾਮ ਸਿੰਘ ਖਾਪੜਖੇੜੀ ਨਾਲ ਗੱਲਬਾਤ ਕਰਨ ਤੋਂ ਬਾਅਦ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਭਾਈ ਖਾਲਸਾ ਨੇ ਦੱਸਿਆ ਦਿੱਲੀ ਕਿਲਾ ਫਤਿਹ ਦਿਵਸ ਸਬੰਧੀ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਤੋਂ ਪੰਜਾਬ ਤੋਂ ਪਹੁੰਚਿਆ ਨਿਹੰਗ ਸਿੰਘ ਜਥੇਬੰਦੀਆਂ ਆਪਣੇ ਆਪਣੇ ਘੌੜਿਆ ਤੇ ਖੰਡੇ ਬਰਛੀ ਬਰਛਿਆਂ ਕਿਰਪਾਨਾਂ ਅਤੇ ਹੋਰ ਜੰਗ ਜੂੰ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਦੀ ਅਗਵਾਈ ਹੇਠ ਲਾਲ ਕਿਲ੍ਹੇ ਤੇ ਮਹੱਲਾ ਖੇਡਿਆ ਇਸ ਮੌਕੇ ਤੇ ਦਿੱਲੀ ਦੇ ਗਵਰਨਰ ਤੇ ਹੋਰ ਵੀ ਕੇਂਦਰੀ ਅਧਿਕਾਰੀ ਸਾਮਲ ਹੋਏ, ਮਹੱਲਾ ‘ਚ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸਮੇਸ਼ ਤਰਨਾ ਦਲ ਦੀ ਅਗਵਾਈ ‘ਚ ਨਿਹੰਗ ਸਿੰਘ ਜਥੇਬੰਦੀਆਂ ਦੇ ਪ੍ਰਧਾਨ ਜਥੇਦਾਰ ਸਤਨਾਮ ਸਿੰਘ ਖਾਨ ਖੇੜੀ, ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ, ਜਥੇਦਾਰ ਬਾਬਾ ਸੁਖਪਾਲ ਸਿੰਘ ਮਾਲਵਾ ਤਰਨਾ ਦਲ, ਜਥੇਦਾਰ ਬਲਦੇਵ ਸਿੰਘ ਮੁਸਤਫ਼ਾ ਪੁਰ, ਜਥੇਦਾਰ ਪ੍ਰਗਟ ਸਿੰਘ ਮਜੀਠਾ ਬਾਈਪਾਸ, ਜਥੇਦਾਰ ਹਰਜਿੰਦਰ ਸਿੰਘ ਮੁਕਤਸਰ ਸਾਹਿਬ, ਜਥੇਦਾਰ ਸਤਨਾਮ ਸਿੰਘ ਰੱਤੜਾ, ਜਥੇਦਾਰ ਮੱਖਣ ਸਿੰਘ, ਜਥੇਦਾਰ ਨਰਿੰਦਰ ਸਿੰਘ ਵੱਲਾ, ਜਥੇਦਾਰ ਬਾਬਾ ਬਲਬੀਰ ਸਿੰਘ ਖਾਨ ਖੇੜੀ ਜਥੇਦਾਰ ਹੀਰਾ ਸਿੰਘ ਕੋਟ ਖਾਲਸਾ ਆਦਿ ਤੋਂ ਇਲਾਵਾ ਸੈਂਕੜੇ ਜਥੇਬੰਦੀਆਂ ਦੇ ਜਥੇਦਾਰ ਸਾਹਿਬਾਨਾਂ ਤੋਂ ਇਲਾਵਾ ਹਜ਼ਾਰਾਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਹਾਜ਼ਰ ਸਨ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਦਿੱਲੀ ਕਿਲਾ ਫਤਿਹ ਕਰਨ ਵਾਲੇ ਮਹਾਨ ਕੌਮੀ ਜਰਨੈਲਾਂ ਦੀ ਯਾਦ ਨੂੰ ਤਾਜ਼ਾ ਕਰਨ ਸਬੰਧੀ ਦਿੱਲੀ ਕਿਲਾ ਫ਼ਤਹ ਦਿਵਸ ਮਨਾ ਕੇ ਦੇਸ਼ ਨੂੰ ਸਿੱਖਾਂ ਦੀਆਂ ਕੁਰਬਾਨੀਆਂ ਬਹਾਦਰੀਆਂ ਤੇ ਇਤਿਹਾਸ ਸਿਰਜਣ ਵਾਲੀਆਂ ਯਾਦਾਂ ਨੂੰ ਲੋਕਾਂ ਸਾਹਮਣੇ ਲਿਆਉਣਾ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਕਾਰਜ ਮੰਨਦੀ ਹੋਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦੀ ਹੈ ਕਿ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਦਿੱਲੀ ਕਿਲਾ ਫ਼ਤਹਿ ਦਿਵਸ ਮਨਾਉਣ ਪਹੁੰਚੀਆਂ ਜਥੇਬੰਦੀਆਂ ਨੂੰ ਵਿਸ਼ੇਸ਼ ਮਾਨ ਸਨਮਾਨ ਦੇਣ ਦੀ ਲੋੜ ਤੇ ਜ਼ੋਰ ਦੇਣ ਤਾਂ ਕਿ ਲਾਲ ਕਿਲ੍ਹਾ ਫਤਹਿ ਕਰਨ ਵਾਲੇ ਜਥੇਦਾਰ ਬਾਬਾ ਬੁਗੇਲ ਸਿੰਘ, ਜਥੇਦਾਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਸਮੇਤ ਸਮੂਹ ਕੌਮੀ ਯੋਧੇ ਜਰਨੈਲਾਂ ਦੀਆਂ ਯਾਦਾਂ ਨੂੰ ਉਜਾਗਰ ਕੀਤਾ ਜਾ ਸਕੇ, ਉਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਮੀਤ ਸਿੰਘ ਕਾਲਕਾ ਤੇ ਹੋਰ ਪ੍ਰਬੰਧਕਾਂ ਨੂੰ ਅਪੀਲ ਕਰਦੀ ਹੈ ਕਿ ਇਸ ਉਪਰਾਲੇ ਨੂੰ ਹੋਰ ਵੀ ਵੱਡੀ ਪੱਧਰ ਮਨਾਉਣ ਦਾ ਯਤਨ ਕੀਤਾ ਜਾਵੇ ਜੋ ਸਮੇਂ ਅਤੇ ਸਿੱਖ ਸਮਾਜ ਦੀ ਮੰਗ ਹੈ ।

Leave a Reply

Your email address will not be published. Required fields are marked *