ਮਾਨਸਾ, ਗੁਰਦਾਸਪੁਰ, 28 ਮਾਰਚ (ਸਰਬਜੀਤ ਸਿੰਘ)– ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਮੀਟਿੰਗ ਪ੍ਰਧਾਨ ਬਿੱਕਰ ਸਿੰਘ ਮਾਖਾ ਦੀ ਪ੍ਰਧਾਨਗੀ ਹੇਠ ਵ/ਸ ਕਚਹਿਰੀਆਂ ਵਿਖੇ ਹੋਈ ਮੀਟਿੰਗ ਵਿੱਚ ਫੈਂਸਲਾ ਕੀਤਾ ਗਿਆ ਕਿ ਜੋ ਪੀਡਬਲਊਡੀਤਾਲਮੇਲ ਸੰਘਰਸ਼ ਕਮੇਟੀ ਵੱਲੋਂ ਮਿਤੀ 16.04.26ਨੂੰ ਐਚਓਡੀ ਦਫ਼ਤਰ ਮੁਹਾਲੀ ਵਿਖੇ ਸੂਬਾਈ ਰੈਲੀ ਕੀਤੀ ਜਾ ਰਹੀ ਹੈ ਮੀਟਿੰਗ ਵਿੱਚ ਹੈਡ ਆਫਿਸ ਤੇ ਮੰਗ ਕੀਤੀ ਗਈ ਠੇਕੇ ਤੇ ਕੰਮ ਕਰਦੇ ਕੰਨਟੈਕਟ ਅਤੇ ਇੰਨਲਿਸਟਮੈਟ ਕਾਮੇ ਪੱਕੇ ਕੀਤੇ ਜਾਣ ਦਰਜਾ ਚਾਰ ਟੈਸਟ ਪਾਸ ਕਰਮਚਾਰੀਆਂ ਨੂੰ ਦਰਜ਼ਾ ਤਿੰਨ ਵਿੱਚ ਪਰਮੋਟ ਕੀਤਾ ਜਾਵੇ ਪਰਮੀਸਨ ਪੀਰਡ ਕਲੀਅਰ ਕੀਤੇ ਜਾਣ ਦਰਜਾ ਤਿੰਨ ਅਤੇ ਚਾਰ ਫੀਲਡ ਮੁਲਾਜ਼ਮਾਂ ਦੀਆਂ। ਛੁਟੀਆਂ ਪਾਸ ਕਰਨ ਅਤੇ ਐਨਓਸੀ ਦੇਣਾ ਅਤੇ ਬਦਲੀਆਂ ਦਾ ਕੇਸ ਸੰਬੰਧਿਤ ਡੀਡੀਓਨੂੰ ਦਿੱਤਾ ਜਾਵੇ ਬਰਾਬਰ ਕੰਮ ਬਰਾਬਰ ਤਨਖਾਹ ਦੇ ਵਿਕਾਏ ਜਾਰੀ ਕੀਤੇ ਜਾਣ ਪੇਂਡੂ ਜਲ ਸਪਲਾਈ ਸਕੀਮਾਂ ਦਾ ਪੰਚਾਇਤੀ ਕਰਨ ਕਰਨਾ ਬੰਦ ਕੀਤਾ ਜਾਵੇ,ਰੈਵਨਿਊ ਕੁਲੈਕਟਰ ਦੇ ਭੱਤੇ ਵਿੱਚ ਵਾਧਾ ਕੀਤਾ ਜਾਵੇ, ਟੈਕਨੀਸ਼ੀਅਨ ਕਰਮਚਾਰੀਆਂ ਤੋਂ ਜੂਨੀਅਰ ਇੰਜੀਨੀਅਰ ਦਾ ਵਿਭਗੀ ਟੈਸਟ ਸਲਾਨਾ ਲਿਆ ਜਾਵੇ ਅਤੇ ਪੰਜਾਬੀ ਵਿਚ ਲਿਆ ਜਾਵੇ ਉਕਤ ਮੰਗਾ ਤੋਂ ਇਲਾਵਾ ਜ਼ੋ ਮੰਗ ਪੱਤਰ ਵਿੱਚ ਦਰਜ ਹਨ ਨੂੰ ਮੀਟਿੰਗ ਕਰਦੇ ਮਿਲ ਬੈਠ ਕੇ ਹੱਲ ਕੀਤਾ ਜਾਵੇ ਨਹੀਂ ਤਾਂ ਜ਼ਿਲ੍ਹਾ ਮਾਨਸਾ ਇਸ ਧਰਨੇ ਵਿੱਚ ਵਂਧ ਚੜ ਕੇ ਭਾਗ ਲਵੇਗਾ ਇਸ ਮੀਟਿੰਗ ਵਿੱਚ ਸੂਬਾਈ ਕੈਸ਼ੀਅਰ ਹਿੰਮਤ ਸਿੰਘ ਦੂਲੋਵਾਲ, ਸੂਬਾਈ ਆਗੂ ਜਸਮੇਲ ਸਿੰਘ ਅਤਲਾ, ਜ਼ਿਲ੍ਹਾ ਆਗੂ ਸੁਖਵਿੰਦਰ ਸਿੰਘ ਸਰਦੂਲਗੜ੍ਹ, ਇਕਬਾਲ ਸਿੰਘ ਆਲੀਕੇ, ਸੁਰਜੀਤ ਸਿੰਘ ਯਾਦਵ, ਜਸਪ੍ਰੀਤ ਸਿੰਘ ਵਾਲੀਆ, ਗੁਰਸੇਵਕ ਸਿੰਘ ਭੀਖੀ, ਜਸਪ੍ਰੀਤ ਸਿੰਘ ਮਾਨਸਾ,ਰਾਮ ਸਿੰਘ ਆਈ ਬੀ ਸੁਖਵਿੰਦਰ ਸਿੰਘ ਅਲੀਸ਼ੇਰ,ਸੁਨੀਲ ਭੀਖੀ, ਨਿਰਮਲ ਸਿੰਘ ਰਮਦਿੱਤੇ ਵਾਲਾ ਆਗੂ ਸ਼ਾਮਲ ਸਨ


