ਗੁਰਦਾਸਪੁਰ, 27 ਮਾਰਚ (ਸਰਬਜੀਤ ਸਿੰਘ)– ਤਰਨਤਾਰਨ ਤੋਂ ਐਮ ਪੀ ਅੰਮ੍ਰਿਤਪਾਲ ਸਿੰਘ ਆਪਣੇ ਹਲਕੇ ਤੋਂ ਭਾਰੀ ਬਹੁਮਤ ਨਾਲ ਜਿੱਤ ਗਏ ਸਨ ਅਤੇ ਅੱਜ ਕੱਲ੍ਹ ਉਹ ਡਿੱਬਰੂਗੜ ਜੇਲ੍ਹ ‘ਚ ਬੰਦ ਹਨ ਜਦੋਂ ਕਿ ਐਮ ਪੀ ਬਣਨ ਤੋਂ ਬਾਅਦ ਉਸ ਨੂੰ ਆਪਣੇ ਹਲਕੇ ਦੀ ਗੱਲ ਕਰਨ ਲਈ ਸੈਸ਼ਨ ਵਿੱਚ ਹਾਜ਼ਰ ਹੋਣ ਦਾ ਮੌਕਾ ਨਹੀਂ ਮਿਲ ਸਕਿਆ ? ਉਹਨੇ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਤੇ ਸੰਸਦ ਇਜਲਾਸ ਵਿਚ ਪੇਸ਼ ਹੋਣ ਲਈ ਕਈ ਵਾਰ ਪਰੂਲ ਛੁੱਟੀ ਦੀ ਮੰਗ ਕੀਤੀ ਪਰ ਛੁੱਟੀ ਨਹੀਂ ਮਿਲ ਸਕੀ,ਹੁਣ ਅੰਮ੍ਰਿਤ ਪਾਲ ਸਿੰਘ ਦੀ ਪਰੂਲ ਛੁੱਟੀ ਵਾਲ਼ੀ ਅਪੀਲ ਪੰਜਾਬ ਹਰਿਆਣਾ ਹਾਈਕੋਰਟ ਨੇ ਖਾਰਜ ਕਰ ਦਿੱਤੀ ਇਸ ਨਾਲ ਉਹਨਾਂ ਦੀ ਐਮ ਪੀ ਮੈਂਬਰਸ਼ਿਪ ਵੀ ਖਾਰਜ ਹੋ ਸਕਦੀ ਹੈ ਕਿਉਂਕਿ ਲਗਾਤਾਰ ਛੇ ਮਹੀਨੇ ਇਜਲਾਸ ਤੋਂ ਗੈਰ ਹਾਜ਼ਰ ਰਹਿਣ ਕਰਕੇ ਸੰਵਿਧਾਨ ਅਨੁਸਾਰ ਮੈਂਬਰਸ਼ਿਪ ਖਤਮ ਹੋ ਦਾ ਕਾਨੂੰਨ ਪਰ ਸਮੇਂ ਦਾ ਭਵਿੱਖ ਹੀ ਤਹਿ ਕਰੇਗਾ ਕਿ ਅੰਮ੍ਰਿਤ ਪਾਲ ਸਿੰਘ ਆਪਣੀ ਮੈਂਬਰਸ਼ਿਪ ਬਚਾਉਣ ‘ਚ ਕਾਮਯਾਬ ਹੁੰਦੇ ਕਿ ਨਹੀਂ ? ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਖਡੂਰ ਸਾਹਿਬ ਹਲਕੇ ਤੋਂ ਐਮ ਪੀ ਅੰਮ੍ਰਿਤ ਪਾਲ ਸਿੰਘ ਦੀ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਪਰੂਲ ਛੁੱਟੀ ਲੈਣ ਵਾਲੀ ਅਰਜੀ ਖਾਰਜ ਕਰਨ ਦੀ ਨਿੰਦਾ ਤੇ ਇਸ ਸਿਖ ਵਿਰੋਧੀ ਵਰਤਾਰਾ ਮੰਨਦੀ ਹੋਈ ਮੰਗ ਕਰਦੀ ਕਿ ਹੈ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਅੰਮ੍ਰਿਤ ਪਾਲ ਸਿੰਘ ਐਮ ਪੀ ਦੀ ਪਰੂਲ ਛੁੱਟੀ ਵਾਲੀ ਅਰਜੀ ਖਾਰਜ ਕਰਨ ਵਾਲੇ ਫੈਸਲੇ ਤੇ ਫਿਰ ਵਿਚਾਰ ਕਰਨ ਦੀ ਲੋੜ ਤੇ ਜ਼ੋਰ ਦੇਵੇ ਕਿਉਂਕਿ ਜੇਲ੍ਹ ‘ਚ ਜੰਮੂ ਕਸ਼ਮੀਰ ਦੇ ਐਮ ਪੀ ਨੂੰ ਸੰਸਦ ਇਜਲਾਸ ਵਿੱਚ ਸ਼ਾਮਲ ਹੋਣ ਲਈ ਪਰੂਲ ਛੁੱਟੀ ਦਿੱਤੀ ਜਾ ਸਕਦੀ ਹੈ ਤਾਂ ਡਿਬਰੂਗੜ੍ਹ ਜੇਲ੍ਹ ‘ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਨੂੰ ਅਜਿਹੇ ਹੱਕ ਤੋਂ ਕਿਉਂ ਵਾਂਝਾ ਕੀਤਾ ਜਾ ਰਿਹਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਅੰਮ੍ਰਿਤ ਪਾਲ ਸਿੰਘ ਦੀ ਪਰੂਲ ਛੁੱਟੀ ਰੱਦ ਕਰਨ ਦੀ ਨਿੰਦਾ ਅਤੇ ਇਸ ਫੈਸਲੇ ਤੇ ਮੁੜ ਵਿਚਾਰ ਕਰਦਿਆਂ ਅੰਮ੍ਰਿਤ ਪਾਲ ਦੀ ਪਰੂਲ ਛੁੱਟੀ ਨੂੰ ਮਨਜ਼ੂਰ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਭਾਰਤੀ ਅਦਾਲਤਾਂ ਸਿੱਖ ਸਿਘਾਂ ਨਾਲ ਬੇਇਨਸਾਫ਼ੀ ਤੇ ਸਿੱਖ ਵਿਰੋਧੀ ਨੀਤੀ ਰਾਹੀਂ ਧੱਕੇਸ਼ਾਹੀ ਤੇ ਬੇਇਨਸਾਫ਼ੀ ਕਰਨ ਤੇ ਉਤਰ ਆਈਆਂ ਹਨ ਅਤੇ ਸਿਖ ਸਿਘਾਂ ਨਾਲ ਸ਼ਰੇਆਮ ਬੇਇਨਸਾਫ਼ੀ ਤੇ ਬੇਗਾਨਗੀ ਦਾ ਅਹਿਸਾਸ ਕਰਵਾ ਰਹੀਆਂ ਜੋ ਭਾਰਤੀ ਸੰਵਿਧਾਨ ਅਨੁਸਾਰ ਬਹੁਤ ਨਿੰਦਣਯੋਗ ਵਰਤਾਰਾ ਹੈ, ਭਾਈ ਖਾਲਸਾ ਨੇ ਕਿਹਾ ਐਮ ਪੀ ਅੰਮ੍ਰਿਤ ਪਾਲ ਸਿੰਘ ਨੂੰ 20 ਲੱਖ ਲੋਕਾਂ ਨੇ ਚੁਣਿਆਂ ਤਾਂ ਕਿ ਉਹ ਆਪਣੇ ਹਲਕੇ ਦੇ ਸਾਰੇ ਮੁਦਿਆਂ ਦੀ ਗੱਲ ਸੰਸਦ ਵਿੱਚ ਕਰ ਸਕਣ, ਭਾਈ ਖਾਲਸਾ ਨੇ ਕਿਹਾ ਬਹੁਤ ਅਫਸੋਸ ਨਾਲ ਦੱਸਣਾ ਪੈ ਰਿਹਾ ਕਿ ਭਾਰਤ ਸਰਕਾਰ ਉਸ ਨੂੰ ਭਾਰਤੀ ਸੰਵਿਧਾਨ ਅਨੁਸਾਰ ਸੰਸਦ ਵਿਚ ਗੱਲ ਕਰਨ ਲਈ ਪਰੂਲ ਛੁੱਟੀ ਤੱਕ ਨਹੀਂ ਦੇ ਰਹੀ ? ਭਾਈ ਖਾਲਸਾ ਨੇ ਕਿਹਾ ਜਦੋਂ ਜੰਮੂ ਕਸ਼ਮੀਰ ਦੀ ਜੇਲ੍ਹ ਵਿੱਚ ਐਮ ਪੀ ਨੂੰ ਸੰਸਦ ਵਿੱਚ ਗੱਲ ਕਰਨ ਪਰੂਲ ਛੁੱਟੀ ਦਿੱਤੀ ਜਾ ਸਕਦੀ ਹੈ ਤਾਂ ਅਜਿਹੇ ਸੰਵਿਧਾਨਕ ਹੱਕ ਤੋਂ ਖਡੂਰ ਸਾਹਿਬ ਸੰਸਦ ਹਲਕੇ ਤੋਂ ਐਮ ਪੀ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਕਿਉਂ ਦੂਰ ਰੱਖਿਆ ਜਾ ਰਿਹਾ, ਖਾਲਸਾ ਨੇ ਕਿਹਾ ਇਹ ਨੀਤੀ ! ਸਿੱਖ ਵਿਰੋਧੀ ਤੇ ਸਿਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਉਣ ਵਾਲੀ ਅਤਨਿੰਦਣਯੋਗ ਹੈ ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭਾਈ ਅੰਮ੍ਰਿਤਪਾਲ ਸਿੰਘ ਦੀ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਪਰੋਲ ਛੁੱਟੀ ਅਰਜੀ ਰੱਦ ਕਰਨ ਵਾਲੇ ਫੈਸਲੇ ਨੂੰ ਸਿਖਾਂ ਨਾਲ਼ ਬੇਇਨਸਾਫ਼ੀ ਤੇ ਬੇਗਾਨਗੀ ਦਾ ਅਹਿਸਾਸ ਕਰਵਾਉਣ ਵਾਲਾ ਸਿੱਖ ਵਿਰੋਧੀ ਫੈਸਲਾ ਮੰਨਦੀ ਹੋਈ ਮੰਗ ਕਰਦੀ ਹੈ ਕਿ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਆਪਣੇ ਇਸ ਫੈਸਲੇ ਤੇ ਮੁੜ ਵਿਚਾਰ ਕਰੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਐਮ ਪੀ ਦੀ ਪਰੂਲ ਛੁੱਟੀ ਅਰਜ਼ੀ ਪ੍ਰਵਾਨ ਕੀਤਾ ਜਾਵੇ ਤਾਂ ਕਿ ਉਹ ਆਪਣੇ ਹਲਕੇ ਦੇ ਲੋਕਾਂ ਦੇ ਹਰ ਪ੍ਰਕਾਰ ਦੇ ਮੁੱਦੇ ਉਠਾਉਣ ਦੀ ਕੋਸ਼ਿਸ਼ ਕਰ ਸਕੇ ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਭਾਈ ਅਵਤਾਰ ਸਿੰਘ, ਭਾਈ ਜੋਗਿੰਦਰ ਸਿੰਘ ਭਾਈ ਜਗਤਾਰ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਹਰਨੇਕ ਸਿੰਘ ਕਲਿਆਣ ਤੇ ਭਾਈ ਗੁਰਪ੍ਰੀਤ ਸਿੰਘ ਖਾਲਸਾ ਤੋਂ ਇਲਾਵਾ ਬਹੁਤ ਸਾਰੇ ਫੈਡਰੇਸ਼ਨ ਕਾਰਕੁੰਨ ਹਾਜਰ ਸਨ ।


