ਦੇਸ਼ ‘ਚ ਲੌਕਡਾਉਨ ਲਾਉਣ ਦੀਆਂ ਅਫਵਾਹਾਂ ਨੂੰ ਮੁੱਢੋਂ ਰੱਦ ਕਰਦਿਆਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵੱਲੋਂ ਲੋਕਾਂ ਨੂੰ ਜਾਗਰੂਕ ਕਰਨਾਂ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਕੰਮ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 27 ਮਾਰਚ (ਸਰਬਜੀਤ ਸਿੰਘ)–ਅੱਜ ਕੱਲ ਝੂਠੀਆਂ ਅਫਵਾਹਾਂ ਤਾਂ ਮਿੰਟੋ ਮਿੰਟ ਫੈਲ ਜਾਂਦੀਆਂ ਹਨ ਜਿਸ ਨਾਲ ਲੋਕਾਂ ‘ਚ ਸਹਿਮ ਪੈਦਾ ਹੋ ਜਾਂਦਾ ਹੈ! ਭਾਵੇਂ ਕਿ ਇਸ ਦੇ ਪਿੱਛੇ ਸਰਕਾਰ ਵਿਰੋਧੀ ਲੋਕ ਕਈ ਤਰ੍ਹਾਂ ਦੇ ਛੋਛੋ ਵੀ ਛੱਡ ਦਿੰਦੇ ਹਨ ਜੇਵੇ ਕੇ ਤਾਜ਼ਾ ਮਿਸਾਲ ਅਨੁਸਾਰ ਅਮਰੀਕਾ ਅਜਰਾਈਲ ਤੇ ਈਰਾਨ ਯੁੱਧ ਨੂੰ ਮੁੱਖ ਰੱਖਦਿਆਂ ਤੇਲ ਅਤੇ ਊਹਜਾ ਗੈਸ ਪਦਾਰਥਾਂ ਦੀ ਕਮੀਂ ਕਰਕੇ ਲੋਕਾਂ ਵਿੱਚ ਹਾਹਾ ਕਾਰ ਮੱਚੀ ਹੋਈ ਹੈ ਅਤੇ ਅਜਿਹੇ ਸਮੇਂ ਭਾਰਤ ਵਿੱਚ ਮੋਦੀ ਸਰਕਾਰ ਵੱਲੋਂ ਲੌਕਡਾਉਨ ਲਾਉਣ ਦੀਆਂ ਅਫ਼ਵਾਹਾਂ ਪੂਰੇ ਜ਼ੋਰਾਂ ਤੇ ਹਨ ,ਜਿਸ ਕਾਰਨ ਦੇਸ਼ ਦੇ ਲੋਕਾਂ ਵਿੱਚ ਵੱੱਡੀ ਦਾਹਿਸਤ ਪਾਈਂ ਜਾ ਰਹੀ ਹੈ ਅਤੇ ਲੋਕ ਪੂਰੀ ਚਿੰਤਾ ਦੇ ਆਲਮ ਵਿੱਚ ਸੁੱਤੇ ਪਏ ਹਨ , ਜਦੋਂ ਕਿ ਇਸ ਦਰਮਿਆਨ ਕੇਂਦਰੀ ਮੰਤਰੀ ਸ੍ਰ ਹਰਦੀਪ ਸਿੰਘ ਪੁਰੀ ਸਾਹਿਬ ਨੇ ਦੇਸ਼ ਦੇ ਲੋਕਾਂ ਨੂੰ ਜਾਗਰੂਕ ਕਰਦਿਆਂ ਸਪਸ਼ਟ ਕੀਤਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਵਿੱਚ ਲੌਕਡਾਉਨ ਦੀ ਕੋਈ ਨੀਤੀ ਜਾ ਪ੍ਰਸਤਾਵ ਨਹੀਂ ? ਸਗੋਂ ਦੇਸ਼ ਅਮਰੀਕਾ ਈਰਾਨ ਜੰਗ ਨੂੰ ਮੁੱਖ ਰੱਖਦਿਆਂ ਹਰ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਸਮਰਥ ਹੈ ਅਤੇ ਨਾ ਹੀ ਕੇਂਦਰ ਦੀ ਮੋਦੀ ਸਰਕਾਰ ਅਜਿਹੇ ਸਮੇਂ ਦੇਸ਼ ‘ਚ ਲੌਕ ਡਾਉਨ ਲਾਉਣ ਦੀ ਕੋਈ ਸੰਭਾਵਨਾ ਜਾ ਇਛਾ ਨਹੀਂ ਰੱੱਖਦੀ ? ਇਹ ਸਿਰਫ਼ ਝੂਠੀਆਂ ਤੇ ਬੇਬੁਨਿਆਦ ਅਫਵਾਹਾਂ ਹਨ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਚਿਤਾਂ ਜਾ ਵਹਿਮਾਂ ਭਰਮਾਂ ਵਿੱਚ ਪੈਣ ਦੀ ਲੋੜ ਨਹੀਂ? ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਦੇਸ ਵਿਚ ਚੱੱਲ ਰਹੀਆਂ ਲੌਕ ਡਾਉਨ ਵਾਲੀਆਂ ਝੂਠੀਆਂ ਅਫਵਾਹਾਂ ਸਬੰਧੀ ਸਪਸ਼ਟ ਕਰਨ ਵਾਲੇ ਕੇਂਦਰੀ ਮੰਤਰੀ ਸ੍ਰ ਹਰਦੀਪ ਸਿੰਘ ਪੁਰੀ ਸਾਹਿਬ ਦਾ ਧੰਨਵਾਦ ਕੀਤਾ ਕਿਉਂਕਿ ਕੇਂਦਰੀ ਮੰਤਰੀ ਦੇ ਇਸ ਬਿਆਨ ਨਾਲ ਲੋਕਾਂ ਵਿੱਚ ਬਣਿਆ ਚਿੰਤਾ ਦਾ ਮਹੌਲ ਖਤਮ ਹੋਇਆ, ਕਿਉਂਕਿ ਲੌਕ ਡਾਉਨ ਲਾਉਣ ਵਾਲੀ ਝੂਠੀ ਅਫਵਾਹ ਨੇ ਦੇਸ਼ ਦੇ ਲੋਕਾਂ ‘ਚ ਕਾਫ਼ੀ ਦਾਹਿਸਤ ਪੈਦਾ ਕਰ ਦਿੱਤੀ ਸੀ ਅਤੇ ਲੋਕ ਸਹਿਮੇ ਪਏ ਸਨ ਅਤੇ ਦੇਸ਼ ਦੇ ਕੇਂਦਰੀ ਮੰਤਰੀ ਸ੍ਰ ਹਰਦੀਪ ਸਿੰਘ ਪੁਰੀ ਸਾਹਬ ਦੇ ਇਸ ਬਿਆਨ ਨੇ ਲੋਕਾਂ ਨੂੰ ਜਾਗਰੂਕ ਕਰ ਦਿੱਤਾ ਹੈ ਅਤੇ ਲੌਕ ਡਾਉਨਲੋਡ ਲੱਗਣ ਦੀ ਚਿਤਾਂ ਤੋਂ ਮੁਕਤ ਕਰਕੇ ਝੂਠੀਆਂ ਅਫਵਾਹਾਂ ਤੋਂ ਮੁਕਤ ਕਰਵਾਇਆ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕੇਂਦਰੀ ਮੰਤਰੀ ਸ੍ਰ ਹਰਦੀਪ ਸਿੰਘ ਪੁਰੀ ਵੱਲੋਂ ਲੌਕਡਾਉਨ ਦੀਆਂ ਅਫਵਾਹਾਂ ਨੂੰ ਰੱਦ ਕਰਨ ਵਾਲੇ ਦਿੱਤੇ ਜਾਗਰੂਕਤਾ ਵਾਲੇ ਬਿਆਨ ਦੀ ਸ਼ਲਾਘਾ ਅਤੇ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾਂ ਐਲਾਨ ਦੱਸਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਤੇਲ ਅਤੇ ਗੈਸ ਦੀ ਆਈ ਕਿੱਲਤ ਵਿਚ ਲੌਕ ਡਾਉਨ ਲੱਗਣ ਦੀ ਝੂਠੀ ਅਫਵਾਹ ਕਰਕੇ ਲੋਕ ਬਹੁਤ ਪ੍ਰੇਸ਼ਾਨੀਆਂ ਅਤੇ ਵੱਡੀ ਘਬਰਾਹਟ ਵਿਚ ਸਨ ਕਿਉਂਕਿ ਲੋਕਾਂ ਨੇ ਪਹਿਲਾਂ ਲੌਕਡਾਉਨ ਦੇਖਿਆ ਹੋਇਆ ਹੈ ਭਾਈ ਖਾਲਸਾ ਨੇ ਕਿਹਾ ਇਸ ਸਥਿਤੀ ਨੂੰ ਸਪੱਸ਼ਟ ਕਰਦਿਆਂ ਕੇਂਦਰੀ ਮੰਤਰੀ ਸ੍ਰ ਹਰਦੀਪ ਸਿੰਘ ਪੁਰੀ ਸਾਬ ਨੇ ਮੋਦੀ ਸਰਕਾਰ ਵੱਲੋਂ ਲੌਕਡਾਉਨ ਨਾਂ ਲਾਉਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਬਿਆਨ ਨੇ ਲੋਕਾਂ ਨੂੰ ਖੁਸ਼ ਕਰ ਦਿੱਤਾ ਹੈ ਕਿਉਂਕਿ ਕੇਂਦਰੀ ਮੰਤਰੀ ਨੇ ਇਹ ਸਪੱਸ਼ਟ ਕੀਤਾ ਹੈ ਕਿ ਦੇਸ ਜੰਗ ਦੇ ਮਹੌਲ ਵਿੱਚ ਹਰ ਤਰ੍ਹਾਂ ਦੀਆਂ ਮੁਸਕਲਾਂ ਮੁਸੀਬਤ ਦਾ ਸਾਹਮਣਾ ਕਰਨ ਦੇ ਸਮਰੱਥ ਹੈ ਦੇਸ਼ ਲੋਕਾਂ ਨੂੰ ਘਬਰਾਉਣ ਦੀ ਲੋੜ ਅਤੇ ਲੌਕਡਾਉਨ ਲਾਉਣ ਵਾਲੀਆਂ ਝੂਠੀਆਂ ਅਫਵਾਹਾਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਝੂਠੀਆਂ ਤੇ ਬੇਬੁਨਿਆਦ ਹਨ ।

Leave a Reply

Your email address will not be published. Required fields are marked *