ਗਗਨਦੀਪ ਰੰਧਾਵਾ ਮਾਮਲੇ ‘ਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਸੀਬੀਆਈ ਜਾਂਚ ਦੀ ਹਮਾਇਤ’ਚ ਆਉਂਣ ਕਰਕੇ ਪਰਿਵਾਰ ਤੇ ਹੋਰਾਂ ਦੀ ਸੀ ਬੀ ਆਈ ਜਾਂਚ ਮੰਗ ਵਾਲਾ ਰਾਹ ਪੱਧਰਾ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 26 ਮਾਰਚ (ਸਰਬਜੀਤ ਸਿੰਘ)– ਡੀ ਐਮ ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲੇ ‘ਚ ਮੁੱਖ ਮੁਲਜ਼ਮ ਮੰਤਰੀ ਲਾਲ ਜੀਤ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਅਜੇ ਇਹ ਮਾਮਲਾ ਸ਼ਾਂਤ ਨਹੀ ਹੋਇਆ ਕਿਉਂਕਿ ਪੀੜਤ ਪਰਿਵਾਰ ਅਤੇ ਵਿਰੋਧੀ ਧਿਰ ਮੰਗ ਕਰ ਰਹੀ ਸੀ ਕਿ ਇਸ ਮਾਮਲੇ ਨੂੰ ਸੀ ਬੀ ਆਈ ਦੇ ਹਵਾਲੇ ਕੀਤਾ ਜਾਵੇ ਕਿਉਂਕਿ ਪੰਜਾਬ ਪੁਲਿਸ ਨਿਰਪੱਖ ਜਾਂਚ ਨਹੀਂ ਕਰ ਸਕਦੀ ਅਤੇ ਇਸ ਤੇ ਕੇਂਦਰੀ ਗ੍ਰਹਿ ਮੰਤਰੀ ਆਮਿਤ ਸ਼ਾਹ ਨੇ ਸਪੱਸ਼ਟ ਕੀਤਾ ਸੀ ਕਿ ਅਗਰ ਪੰਜਾਬ ਦੇ ਕਾਂਗਰਸੀ ਐਮ ਪੀ ਉਹਨਾਂ ਨੂੰ ਸੀ ਬੀ ਆਈ ਜਾਂਚ ਕਰਨ ਲਈ ਦਸਖ਼ਤ ਕਰਕੇ ਦੇ ਦੇਂਦੇ ਹਨ ਤਾਂ ਮੈਂ ਜਾਂਚ ਸੀ ਬੀ ਆਈ ਦੇ ਹਵਾਲੇ ਕਰ ਦੇਵਾਗਾ,ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਕਹਿਣਾ ਸੀ ਕਿ ਇਸ ਦੀ ਜਾਂਚ ਹਾਈਕੋਰਟ ਦੇ ਸਿੱਟਿਇੰਗ ਜੱਜ ਤੋਂ ਕਰਵਾਈ ਜਾਵੇ ਅਤੇ ਸਨੀਲ ਜਾਖੜ ਭਾਜਪਾ ਆਗੂ ਰਾਜਾਂ ਵੜਿੰਗ ਦੇ ਬਿਆਨ ਨੂੰ ਲੈ ਸਰਕਾਰ ਨਾਲ ਰਲ਼ੇ ਹੋਣ ਦਾ ਦੋਸ ਮੜ ਰਹੇ ਸਨ ਅਤੇ ਹੁਣ ਰਾਜਾਂ ਵੜਿੰਗ ਨੇ ਸਪੱਸ਼ਟ ਕਰ ਦਿੱਤਾ ਹੈ ਅਗਰ ਭਾਜਪਾ ਮੇਰਾ ਪਰ ਮਿਸ਼ਨ ਲੈਣਾ ਚਾਹੁੰਦੀ ਹੈ ਤਾਂ ਸੀ ਬੀ ਆਈ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਨਾਲ ਹੁਣ ਪੀੜਤ ਪਰਿਵਾਰ ਤੇ ਵਿਰੋਧੀਆਂ ਦਾ ਮੰਗ ਅਨੁਸਾਰ ਸੀ ਬੀ ਜਾਂਚ ਲਈ ਰਾਹ ਪੱਧਰਾ ਹੋਇਆ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਡੀ ਐਮ ਗਗਨਦੀਪ ਰੰਧਾਵਾ ਖੁਦਗਸੀ ਮਾਮਲੇ ‘ਚ ਸੀ ਬੀ ਆਈ ਦੀ ਜਾਂਚ ਕਰਵਾਉਣ ਹਮਾਇਤ ਦੇਣ ਵਾਲੇ ਫੈਸਲੇ ਦੀ ਸ਼ਲਾਘਾ ਅਤੇ ਸਰਕਾਰ ਨੂੰ ਪੀੜਤ ਪਰਿਵਾਰ ਦੇ ਇਨਸਾਫ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਨ ਦੇ ਨਾਲ ਨਾਲ ਮਿਰਤਕ ਗਗਨਦੀਪ ਸਿੰਘ ਰੰਧਾਵਾ ਦੀ ਧਰਮਪਤਨੀ ਨੂੰ ਸੁਰੱਖਿਆ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ,ਭਾਈ ਖਾਲਸਾ ਨੇ ਦੱਸਿਆ ਡੀ ਐਮ ਗਗਨਦੀਪ ਸਿੰਘ ਰੰਧਾਵਾ ਦੇ ਮਾਮਲੇ ‘ਚ ਭਾਵੇਂ ਮੁੱਖ ਦੋਸ਼ੀ ਤੇ ਸਰਕਾਰ ਦੇ ਮੰਤਰੀ ਲਾਲ ਜੀਤ ਸਿੰਘ ਭੁੱਲਰ ਗ੍ਰਿਫ਼ਤਾਰ ਹੋ ਗਏ ਹਨ ਪਰ ਇਸ ਮਾਮਲੇ ਨੂੰ ਸੀ ਬੀ ਆਈ ਜਾਂਚ ਦੇ ਹਵਾਲੇ ਕਰਨ ਕਾਂਗਰਸੀ ਐਮ ਪੀ ਔਜਲਾ ਦੀ ਬਹਿਸ ਤੋਂ ਬਾਅਦ ਅਮਿਤ ਸ਼ਾਹ ਨੇ ਪੰਜਾਬ ਕਾਂਗਰਸੀ ਐਮ ਪੀਜ਼ ਨੂੰ ਦਸਤਖ਼ਤ ਕਰ ਦੇਣ ਲਈ ਕਿਹਾ ਸੀ ਪਰ ਰਾਣਾ ਵੜਿੰਗ ਸੀ ਬੀ ਆਈ ਜਾਂਚ ਦੇ ਵਿਰੁੱਧ ਹਾਈਕੋਰਟ ਦੇ ਸਿਟਿਇੰਗ ਜੱਜ ਤੋਂ ਜਾਂਚ ਦੀ ਮੰਗ ਕਰ ਰਹੇ ਸਨ ਭਾਈ ਖਾਲਸਾ ਨੇ ਦੱਸਿਆ ਰਾਜਾਂ ਵੜਿੰਗ ਨੂੰ ਲੈਕੇ ਭਾਜਪਾ ਆਗੂ ਸੁਨੀਲ ਜਾਖੜ ਕਾਂਗਰਸ ਤੇ ਸਰਕਾਰ ਨਾਲ ਮਿਲੇ ਹੋਣ ਦਾ ਦਾਅਵਾ ਕਰ ਰਹੇ ਸਨ ਅਤੇ ਹੁਣ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਦੇਰ ਆਏ ਦਰੁਸਤ ਆਏ ਦੇ ਮੁਹਾਵਰੇ ਅਨੁਸਾਰ ਭਾਜਪਾ ਨੂੰ ਜੁਵਾਬ ਦਿੱਤਾ ਕਿ ਸੀ ਬੀ ਆਈ ਜਾਂਚ ਲਈ ਅਗਰ ਮੇਰੇ ਪਰ ਮਿਸ਼ਨ ਦੀ ਲੋੜ ਹੈ ਤਾਂ ਮੈਂ ਮੰਗ ਕਰਦਾ ਹੈ ਕਿ ਇਸ ਮਾਮਲੇ ਦੀ ਸੀ ਬੀ ਆਈ ਜਾਂਚ ਕਰਵਾਈ ਜਾਵੇ ਜਿਸ ਨਾਲ ਪੀੜਤ ਪਰਿਵਾਰ ਨੂੰ ਇਨਸਾਫ ਮਿਲਣ ਦੀ ਆਸ ਭਾਵਨਾ ਪੂਰੀ ਕੀਤੀ ਜਾ ਸਕੇ, ਭਾਈ ਖਾਲਸਾ ਨੇ ਕਿਹਾ ਭਾਵੇਂ ਕਿ ਮੁੱਖ ਮੰਤਰੀ ਸਾਹਿਬ ਕਹੇਂ ਰਹੇ ਹਨ ਕਿ ਇਸ ਮਾਮਲੇ ਦੀ ਜਾਂਚ ਸੀ ਬੀ ਆਈ ਕਰਵਾਉਣ ਦੀ ਲੋੜ ਨਹੀਂ ? ਪਰ ਜ਼ੇਕਰ ਸਰਕਾਰ ਵਿਰੋਧੀ ਸਾਰੇ ਐਮ ਪੀਜ਼ ਗ੍ਰਹਿ ਮੰਤਰੀ ਆਮਿਤ ਸ਼ਾਹ ਨੂੰ ਪੱਤਰ ਸੌਪ ਕੇ ਇਸ ਮਾਮਲੇ ਦੀ ਸੀ ਬੀ ਆਈ ਜਾਂਚ ਕਰਵਾਉਣ ਦੀ ਮੰਗ ਕਰਦੇ ਹਨ ਤਾਂ ਸੀ ਬੀ ਆਈ ਜਾਂਚ ਜ਼ਰੂਰ ਹੋਵੇਗੀ ਅਤੇ ਮੰਤਰੀ ਲਾਲ ਜੀਤ ਭੁੱਲਰ ਸਮੇਤ ਸਰਕਾਰ ਦੀਆਂ ਮੁਸਕਲਾਂ ਵਿੱਚ ਵਾਧਾ ਹੋਵੇਗਾ । ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਡੀ ਐਮ ਖੁਦਕੁਸ਼ੀ ਮਾਮਲੇ ‘ਚ ਸਰਕਾਰ ਤੋਂ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕਰਨ ਵਾਲੇ ਫੈਸਲੇ ਦਾ ਸਵਾਗਤ ਕਰਦੀ ਹੈ ਅਤੇ ਇਸ ਦੇਰ ਆਏ ਦਰੁਸਤ ਆਏ ਵਾਂਗ ਵਧੀਆ ਫੈਸਲਾ ਮੰਨਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਪੀੜਤ ਪਰਿਵਾਰ ਨੂੰ ਹਰ ਤਰਾਂ ਦੇ ਇਨਸਾਫ ਲਈ ਸੰਭਵ ਮਦਦ ਨੂੰ ਯੋਕੀਨੀ ਬਣਾਇਆ ਜਾਵੇ ਅਤੇ ਮਿਰਤਕ ਗਗਨਦੀਪ ਸਿੰਘ ਦੀ ਧਰਮ ਪਤਨੀ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ, ਇਸ ਮੌਕੇ ਤੇ ਭਾਈ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਤੇ ਭਾਈ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਬਾਗੀ, ਭਾਈ ਸੁਖਦੇਵ ਸਿੰਘ ਫੌਜੀ ਤੇ ਭਾਈ ਇੰਦਰਜੀਤ ਸਿੰਘ ਕਾਉਂਕੇ ਆਦਿ ਆਗੂ ਹਾਜ਼ਰ ਸਨ ।

Leave a Reply

Your email address will not be published. Required fields are marked *