ਤੇਜ ਰਫਤਾਰ ਟਰੱਕ ਚਾਲਕ ਨੇ ਵਿਅਕਤੀ ਨੂੰ ਮਾਰੀ ਟੱਕਰ, ਮੌਤ

ਗੁਰਦਾਸਪੁਰ

ਗੁਰਦਾਸਪੁਰ, 28 ਅਕਤੂਬਰ (ਸਰਬਜੀਤ ਸਿੰਘ)-ਖੇਤਾਂ ਤੋਂ ਆਪਣੇ ਘਰ ਜਾ ਰਹੇ ਇੱਕ ਵਿਅਕਤੀ ਨੂੰ ਤੇਜ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਜਿਸ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਲੈ ਜਾਇਆ ਗਿਆ, ਮਗਰ ਇਲਾਜ ਦੌਰਾਨ ਵਿਅਕਤੀ ਨੇ ਦਮ ਤੋੜ ਦਿੱਤਾ। ਇਸ ਮਾਮਲੇ ਵਿੱਚ ਥਾਣਾ ਤਿੱਬੜ ਦੀ ਪੁਲਸ ਨੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਹੈ।
ਨਵਤੇਜ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਔਜਲਾ ਨੇ ਦੱਸਿਆ ਕਿ 27 ਅਕਤੂਬਰ ਨੂੰ ਉਸਦਾ ਤਾਇਆਂ ਜਗਜੀਤ ਸਿੰਘ (77) ਪੁੱਤਰ ਮੋਹਨ ਸਿੰਘ ਵਾਸੀ ਔਜਲਾ ਆਪਣੀ ਜਮੀਨ ਤੋ ਫੇਰਾ ਮਾਰ ਕੇ ਘਰ ਨੂੰ ਵਾਪਿਸ ਆ ਰਿਹਾ ਸੀ ਜਦ ਉਹ ਅੋਜਲਾ ਬਾਈਪਾਸ ਤੋਂ ਸੜਕ ਕਰਾਸ ਕਰਨ ਲੱਗਾ ਤਾਂ ਬੱਬਰੀ ਬਾਈਪਾਸ ਵੱਲੋ ਇੱਕ ਨਾਮਾਲੂਮ ਟਰੱਕ ਬੜੀ ਤੇਜ ਰਫਤਾਰ ਨਾਲ ਆਇਆ। ਜਿਸ ਨੂੰ ਨਾਮਲੂਮ ਵਿਅਕਤੀ ਚਲਾ ਰਿਹਾ ਸੀ। ਜਿਸ ਨੇ ਆਪਣਾ ਟਰੱਕ ਬਿਨਾਂ ਹਾਰਨ ਦਿੱਤੇ ਲਾਹਪ੍ਰਵਾਹੀ ਨਾਲ ਚਲਾ ਕੇ ਉਸਦੇ ਤਾਏ ਜਗਜੀਤ ਸਿੰਘ ਨੂੰ ਸਾਇਡ ਮਾਰ ਦਿੱਤੀ ਅਤੇ ਟਰੱਕ ਭਜਾ ਕੇ ਲੈ ਗਿਆ। ਜਗਜੀਤ ਸਿੰਘ ਦੇ ਕਾਫੀ ਗੰਭੀਰ ਸੱਟਾਂ ਲੱਗ ਗਈਆਂ ਜਿਸਦੀ 28 ਅਕਤੂਬਰ ਗੁਰਦਾਸਪੁਰ ਦੇ ਇੱਕ ਨਿੱਜੀ ਵਿਖੇ ਦੋਰਾਂਨੇ ਇਲਾਜ ਮੌਤ ਹੋ ਗਈ ਹੈ।

Leave a Reply

Your email address will not be published. Required fields are marked *