ਸੀ.ਬੀ.ਏ ਇਨਫੋਟੈਕ ਵੱਲੋਂ ਕੰਪਿਊਟਰ ਅਤੇ ਆਈ.ਟੀ ਦੇ ਨਵੇਂ ਬੈਚ ਸ਼ੁਰੂ

ਗੁਰਦਾਸਪੁਰ

ਪਹਿਲੇ 30 ਵਿਦਿਆਰਥੀਆਂ ਨੂੰ ਫੀਸ ਵਿੱਚੋਂ ਮਿਲੇਗੀ 10 ਪ੍ਰਤੀਸ਼ਤ ਛੂਟ – ਇੰਜੀਨੀਅਰ ਸੰਦੀਪ ਕੁਮਾਰ
ਗੁਰਦਾਸਪੁਰ, 22 ਮਾਰਚ (ਸਰਬਜੀਤ ਸਿੰਘ) – ਗੁਰਦਾਸਪੁਰ ਦੀ ਸਭ ਤੋਂ ਸਫਲ ਅਤੇ ਬੈਸਟ ਕੰਪਿਊਟਰ ਕੋਚਿੰਗ ਸੈਂਟਰ ਸੀ.ਬੀ.ਏ ਇਨਫੋਟੈਕ ਵੱਲੋਂ ਸਕੂਲ ਅਤੇ ਕਾਲਜ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਕੰਪਿਊਟਰ ਅਤੇ ਆਈ.ਟੀ ਦੇ ਨਵੇਂ ਬੈਚ ਸੁਰੂ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਬੀ.ਏ ਇਨਫੋਟੈਕ ਦੇ ਡਾਇਰੈਕਟਰ ਇੰਜੀਨੀਅਰ ਸੰਦੀਪ ਕੁਮਾਰ ਨੇ ਦੱਸਿਆ ਕਿ ਸੀ.ਬੀ.ਏ ਇਨਫੋਟੈਕ ਵੱਲੋਂ ਜੋ ਨਵਾਂ ਬੈਚ ਸੁਰੂ ਕੀਤਾ ਗਿਆ ਹੈ, ਉਸ ਵਿੱਚ ਪਹਿਲੇ 30 ਵਿਦਿਆਰਥੀਆਂ ਨੂੰ ਫੀਸ ਵਿੱਚ 10 ਪ੍ਰਤੀਸ਼ਤ ਛੂਟ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਮੁਫਤ ਵਿੱਚ ਪੰਜਾਬੀ ਅਤੇ ਇੰਗਲਿਸ਼ ਦੀ ਟਾਈਪਿੰਗ ਵੀ ਸਿਖਾਈ ਜਾਵੇਗੀ। ਇੰਜੀਨੀਅਰ ਸੰਦੀਪ ਕੁਮਾਰ ਨੇ ਕਿਹਾ ਕਿ ਅੱਜ ਦਾ ਯੁੱਗ ਕੰਪਿਊਟਰ, ਆਈ.ਟੀ ਅਤੇ ਏ.ਆਈ ਨਾਲ ਸੰਬਧਿਤ ਯੁਗ ਹੈ। ਇਸ ਲਈ ਜਿਹੜੇ ਵਿਦਿਆਰਥੀ ਆਪਣੇ ਜੀਵਨ ਵਿੱਚ ਅੱਗੇ ਵਧਣਾ ਚਾਹੁੰਦੇ ਹਨ, ਉਹ ਕੰਪਿਊਟਰ ਦੀ ਜਾਣਕਾਰੀ ਜਰੂਰ ਰੱਖਣ। ਸੀ.ਬੀ.ਏ ਇਨਫੋਟੈਕ ਬਹੁਤ ਘੱਟ ਫੀਸਾਂ ਤੇ ਉੱਚ ਮਿਆਰੀ ਕੋਚਿੰਗ ਦਿੰਦਾ ਹੈ। ਸਾਡੇ ਮਾਹਿਰ ਅਧਿਆਪਕ ਤੋਂ ਟ੍ਰੇਨਿੰਗ ਪ੍ਰਾਪਤ ਕਰਕੇ ਹੁਣ ਤੱਕ ਸੈਂਕੜੇ ਵਿਦਿਆਰਥੀ ਵੱਖ-ਵੱਖ ਕੰਪਨੀਆਂ ਵਿੱਚ ਨੌਕਰੀਆਂ ਕਰ ਰਹੇ ਹਨ। ਇਸ ਲਈ ਸਾਡੀ ਇਹੋ ਕੋਸਿਸ ਹੈ ਕਿ ਵਿਦਿਆਰਥੀਆਂ ਨੂੰ ਕੰਪਿਊਟਰ ਅਤੇ ਆਈ.ਟੀ ਨਾਲ ਸੰਬੰਧਿਤ ਕੋਰਸਾਂ ਦੀ ਚੰਗੀ ਤਰ੍ਹਾਂ ਜਾਣਕਾਰੀ ਦੇ ਕੇ ਉਹਨਾਂ ਨੂੰ ਕੋਰਸ ਕਰਵਾਏ ਜਾਣ ਤਾਂ ਜੋ ਆਪਣੇ ਭਵਿੱਖ ਅੱਗੇ ਵੱਧ ਸਕਣ।

Leave a Reply

Your email address will not be published. Required fields are marked *