ਸਮਾਣੇ ਮੋਰਚੇ ਤੇ ਗੱਪ ਮਾਰ ਕੇ ਭੱਜਣ ਵਾਲੇ ਸੁਖਬੀਰ ਬਾਦਲ ਦਾ ਭਾਈ ਗੁਰਜੀਤ ਸਿੰਘ ਫੌਜੀ ਦੀ ਮਾਤਾ ਵੱਲੋਂ ਪਿੱਟ ਸਿਆਪਾ ਕਰਨਾ ਸਮੇਂ ਦੀ ਲੋੜ ਵਾਲੀ ਸ਼ਲਾਘਾਯੋਗ ਕਾਰਵਾਈ- ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਸਮਾਣਾ, ਗੁਰਦਾਸਪੁਰ, 20 ਮਾਰਚ (ਸਰਬਜੀਤ ਸਿੰਘ)— ਸਿਆਸੀ ਪਾਰਟੀਆਂ ਦੇ ਲੀਡਰ ਚੰਗੀ ਤਰ੍ਹਾਂ ਕੰਨ ਖੋਲ ਕੇ ਸੁਣ ਲਵੋ ! ਗੱਪਾਂ ਮਾਰਕੇ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਭਾਂਡਾ ਚੌਰਾਹੇ ਵਿੱਚ ਭੰਨਣ ਵਾਲੀ ਦੁਨੀਆ ਹੁਣ ਜਾਗ ਪਈ ਹੈ ਅਤੇ ਇਸ ਦੀ ਤਾਜ਼ਾ ਮਿਸਾਲ ਉਸ ਵੇਲੇ ਸਹਾਮਣੇ ਆਈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਸਬੰਧੀ ਸਮਾਣਾ ਟਾਵਰ ਵਿਖੇ ਲੱਗੇ ਮੋਰਚੇ’ਚ ਸੁਖਬੀਰ ਬਾਦਲ ਨੇ ਆਪ ਸਰਕਾਰ ਤੇ ਵਰਦਿਆਂ ਕਿਹਾ ਸੀ ਕਿ ਭਗਵੰਤ ਮਾਨ ਦੀ ਸਰਕਾਰ ਗੁਰਬਾਣੀ ਦੀਆਂ ‌ਬੇਅਬਦੀਆਂ ਕਰਵਾ ਰਹੀ ਹੈ ਅਤੇ ਹੁਣ ਮੈਂ ਵੀ ਮੋਰਚੇ ‘ਚ ਬੈਠਾਂਗਾ, ਅਤੇ ਉਨ੍ਹੀ ਦੇਰ ਨਹੀਂ ਉਠਦਾ ! ਜਿਨ੍ਹੀ ਦੇਰ ਤੱਕ ਸਰਕਾਰ ਗੁਰਬਾਣੀ ਬੇਅਬਦੀ ਮਾਮਲੇ ਤੇ ਇੱਕ ਸਖ਼ਤ ਕਾਨੂੰਨ ਨਹੀਂ ਬਣਾ ਦੇਦੀ ! ਪਰ ਹੋਇਆ ਕੀ ਬਾਦਲ ਜੀ ਉਸੇ ਹੀ ਸਮੇਂ ਗੱਪ ਮਾਰ ਕੇ ਆਪਣੀ ਸਿਆਸੀ ਰੈਲੀ ਨੂੰ ਸੰਬੋਧਨ ਕਰਨ ਚਲੇ ਗਏ ! ਅਤੇ ਸਮਾਣਾ ਮੋਰਚੇ ਦੇ ਮੋਰਚਧਾਰੀ ਲੋਕਾਂ ਇਸ ਤੋਂ ਡਾਢੇ ਦੁੱਖੀ ਹੋਏ ਤੇ ਵੱਡੇ ਵਿਰੋਧ ‘ਚ ਸਮਾਣਾ ਮੋਰਚੇ ਤੇ ਬੈਠੇ ਆਗੂਆਂ ਵੱਲੋਂ ਬਾਦਲ ਦਾ ਜੰਮ ਕੇ ਪਿੱਟ ਸਿਆਪਾ ਕੀਤਾ ਗਿਆ,ਲੰਮੇ ਸਮੇਂ ਤੋਂ ਸਮਾਣੇ ਦੇ ਟਾਵਰ ਤੇ ਬੇਅਦਬੀ ਮਾਮਲੇ ਤੇ ਕਾਨੂੰਨ ਬਣਾਉਣ ਲਈ ਬੈਠੇ ਸਾਬਕਾ ਫ਼ੌਜੀ ਭਾਈ ਗੁਰਜੀਤ ਸਿੰਘ ਦੀ ਮਾਤਾ ਜੋ ਮੋਰਚੇ ਤੇ ਹੀ ਬੈਠੀਂ ਹੋਈ ਹੈ ਨੇ ਜ਼ਬਰਦਸਤ ਸੁਖਬੀਰ ਬਾਦਲ ਦਾ ਪਿੱਟ ਸਿਆਪਾ ਕਰਦਿਆਂ ਕਿਹਾ ! ਏ ਮਰ ਹੀ ਜਾਏ, ਇਥੇ ਗੱਪ ਮਾਰਕੇ ਤੇ ਸਿਆਸੀ ਰੈਲੀ ਰੱਖੀਂ ਫਿਰਦਾ ਹੈ,ਮੇਰਾ ਪੁੱਤ ਲੰਮੇ ਸਮੇਂ ਤੋਂ ਟਾਵਰ ਬੈਠਾ ਹੈ ! ਇਹਨਾਂ ਕਦੇ ਹਮਾਇਤ ਨਹੀਂ ਕੀਤੀ? ਇਨ੍ਹਾਂ ਨੇ ਖੁਦ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆਂ ਹਨ,ਇਸ ਕਰਕੇ ਇਹ ਕੇਵੇ ਹੁਣ ਸਾਡੇ ਨਾਲ ਮੋਰਚੇ ਵਿੱਚ ਬੈਠਣਗੇ, ਇਹਨਾਂ ਸ਼ਬਦਾਂ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਾਣਾ ਮੋਰਚੇ ਤੇ ਬੈਠੀਆਂ ਸਿੱਖ ਸੰਗਤਾਂ ਵਲੋਂ ਸੁਖਬੀਰ ਬਾਦਲ ਦਾ ਪਿੱਟ ਸਿਆਪਾ ਕਰਨ ਵਾਲ਼ੀ ਸੋਸਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਨੂੰ ਧਿਆਨ ‘ਚ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਕਿਹਾ ਲੰਮੇ ਸਮੇਂ ਤੋਂ ਗੁਰਬਾਣੀ ਬੇਅਦਬੀ ਮਾਮਲੇ ਤੇ ਕਾਨੂੰਨ ਬਣਾਉਣ ਲਈ ਟਾਵਰ ਤੇ ਬੈਠੇ ਸਾਬਕਾ ਫੌਜੀ ਭਾਈ ਗੁਰਜੀਤ ਸਿੰਘ ਦੀ ਮਾਤਾ ਵੱਲੋਂ ਸੁਖਬੀਰ ਬਾਦਲ ਦਾ ਪਿੱਟ ਸਿਆਪਾ ਕਰਨ ਵਾਲੇ ਵਰਤਾਰੇ ਦੀ ਹਮਾਇਤ ਅਤੇ ਸ਼ਲਾਘਾ ਕਰਦਿਆਂ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾਂ ਵਧੀਆ ਵਰਤਾਰਾ ਮੰਨਦੀ ਹੈ ਅਤੇ ਸਿਆਸੀ ਆਗੂਆਂ ਨੂੰ ਚਿਤਾਵਨੀ ਦਿੰਦੀ ਹੈ ਕਿ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਜ਼ਮਾਨਾ ਬਦਲ ਗਿਆ ਅਤੇ ਲੋਕ ਹੁਣ ਬਹੁਤ ਸਿਆਣੇ ਹੋ ਗਏ ਹਨ ਇਸ ਕਰਕੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਨੀਤੀ ਨੂੰ ਛੱਡ ਦਿਉ ਨਹੀਂ ਤਾਂ ਸੁਖਬੀਰ ਬਾਦਲ ਦੇ ਪਿੱਟ ਸਿਆਪਾ ਕਰਨ ਵਾਲ਼ੀ ਨੀਤੀ ਤਹਿਤ ਝੂਠ ਬੋਲਣ ਤੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੇ ਸਿਆਸੀ ਨੇਤਾਵਾਂ ਦਾ ਪਿੱਟ ਸਿਆਪਾ ਹੁੰਦਾ ਰਹੇਗਾ ।

Leave a Reply

Your email address will not be published. Required fields are marked *