ਜਗਰਾਉਂ, ਗੁਰਦਾਸਪੁਰ, 14 ਜੂਨ (ਸਰਬਜੀਤ ਸਿੰਘ)– ਬੀਤੇ ਦਿਨੀਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਸੀਨੀਅਰ ਆਗੂ ਭਾਈ ਇੰਦਰਜੀਤ ਸਿੰਘ ਕਾਉਂਕੇ ਕਲਾਂ ਦੇ ਲਾਡਲੇ ਬੇਟੇ ਬਲਜੀਤ ਸਿੰਘ ਸਾਬਕਾ ਫੌਜੀ ਦੀ ਮਮੂਲੀ ਬਿਮਾਰੀ ਕਰਕੇ 6 ਜੂਨ ਘੱਲੂਘਾਰੇ ਵਾਲੇ ਦਿਨ ਮੌਤ ਹੋ ਗਈ ਸੀ ਅਤੇ ਅੱਜ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਛੇ ਦਿਨਾਂ ਤੋਂ ਚੱਲ ਰਹੇ ਸਹਿਜ ਪਾਠ ਦੇ ਭੋਗ ਪਾਏ ਗਏ, ਅਤੇ ਗੂਰਦੁਆਰਾ ਗੁਰੂ ਰਵਿਦਾਸ ਮਹਾਰਾਜ ਜੀ ਵਿਖੇ ਉਨ੍ਹਾਂ ਦੀ ਅੰਤਿਮ ਅਰਦਾਸ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਦੇ ਰਾਗੀ ਜਥੇ ਨੇ ਸ਼ਬਦ ਗੁਰਬਾਣੀ ਕੀਤਾ, ਇਸ ਮੌਕੇ ਤੇ ਬੋਲਦਿਆਂ ਫੈਡਰੇਸ਼ਨ ਖਾਲਸਾ ਦੇ ਪੀ ਏ ਸੂਬੇਦਾਰ ਭਾਈ ਸੁਖਦੇਵ ਸਿੰਘ ਫੌਜੀ ਨੇ ਵਿੜੜੀ ਆਤਮਾ ਸਾਬਕਾ ਫੌਜੀ ਭਾਈ ਬਲਜੀਤ ਸਿੰਘ ਪੁੱਤਰ ਫੈਡਰੇਸ਼ਨ ਆਗੂ ਭਾਈ ਇੰਦਰਜੀਤ ਸਿੰਘ ਦੀ ਹੋਈ ਮੌਤ ਸਬੰਧੀ ਵਾਕਿਆ ਬਿਆਨ ਕਰਦਿਆਂ ਸੰਗਤਾਂ ਨੂੰ ਭਰੇ ਮਨ ਨਾਲ ਦੱਸਿਆ ਭਾਈ ਇੰਦਰਜੀਤ ਸਿੰਘ,ਮੈ ( ਭਾਈ ਸੁਖਦੇਵ ਸਿੰਘ) ਅਤੇ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਤਿੰਨੇ 84 ਦੇ ਘੱਲੂਘਾਰੇ ਸਬੰਧੀ ਚੱਲ ਰਹੀ ਸਮਾਗਮਾਂ ਵਿੱਚ ਸ਼ਾਮਲ ਸ਼ਾਮਲ ਹੋਣ ਅਤੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸਮੇਸ਼ ਤਰਨਾ ਦਲ ਪਾਸ ਕਿਸੇ ਪੰਥਕ ਕਾਰਜ ਲਈ ਗਏ ਸੀ, ਭਾਈ ਸਖਦੇਵ ਸਿੰਘ ਨੇ ਦੱਸਿਆ ਜਦੋਂ ਅਸੀਂ ਅੰਮ੍ਰਿਤ ਸਰ ਵਾਪਸ ਜਗਰਾਵਾਂ ਨੂੰ ਲੱਗੇ ਤਾਂ ਇੰਦਰਜੀਤ ਸਿੰਘ ਨੂੰ ਫੋਨ ਆ ਗਿਆ ਕਿ ਉਹਨਾਂ ਦੇ ਫੌਜੀ ਪੁੱਤ ਬਲਜੀਤ ਦੀ ਮੌਤ ਹੋ ਗਈ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਵਿਛੜੇ ਨੁੰ ਯਾਦ ਕਰਦਿਆਂ ਜਿਥੇ ਉਹਨਾਂ ਦੇ ਸੁਭਾਅ ਦਹਸਾਏ ਅਤੇ ਪਿਤਾ ਇੰਦਰਜੀਤ ਸਿੰਘ ਬਾਰੇ ਦੱਸਿਆ ਕਿ ਇਸ ਗੁਰਦੁਆਰੇ ਸਾਹਿਬ ਨੂੰ ਉਸਾਰਨ ਲਈ ਉਹਨਾਂ ਨੇ ਨਾ ਭੁੱਲਣਯੋਗ ਇਤਿਹਾਸਕ ਯੋਗਦਾਨ ਪਾਇਆ ਅਤੇ ਹੁਣ ਮਰਜ਼ੀ ਨਾਲ ਕਮੇਟੀ ਬਣਾ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਉਹਨਾਂ ਦੇ ਸਪੁਰਦ ਕਰ ਦਿੱਤੀ , ਇਸ ਮੌਕੇ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮਰਨਾਂ ਨੇ ਸਭਨੇ ਹੀ ਹੈ , ਪਰ ਇਹ ਅਨੋਖਾ ਮਰਨਾ ਹੈ ਕਿ ਪਿਤਾ ਹਰਮੰਦਰ ਸਾਹਿਬ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਗਿਆ ਹੋਵੇ ਤੇ ਪੁੱਤਰ ਦੀ ਮੌਤ ਵਾਲੀ ਖਬਰ, ਉਥੇ ਹੀ ਮਿਲ ਜਾਵੇ, ਤਾ ਪਿਤਾ ਨੂੰ ਅਨੁਭਵ ਹੋਵੇਗਾ ਜਿਵੇਂ ਉਹਨਾਂ ਦਾ ਪੁੱਤਰ ਇਹਨਾਂ ਸ਼ਹੀਦਾਂ ਦਾ ਪੁਰਾਤਨ ਸਾਥੀ ਹੋਵੇ, ਭਾਈ ਖਾਲਸਾ ਨੇ ਸਰਧਾਲੀਆ ਭੇਂਟ ਕਰਦਿਆਂ ਦੱਸਿਆ ਕਿ ਛੇ ਜੂਨ ਨੂੰ ਮੌਤ ਹੁੰਦੀ ਹੈ ਅਤੇ ਉਸੇ ਦਿਨ ਸਹਿਜ ਪਾਠ ਅਰੰਭ ਕਰ ਦਿੱਤੇ ਗਏ ਜਿਸ ਦੇ ਭੋਗ ਅਤੇ ਭਾਈ ਬਲਜੀਤ ਸਿੰਘ ਫੌਜੀ ਦੀ ਅੰਤਿਮ ਅਰਦਾਸ ‘ਚ ਆਪਾਂ ਦੋਸਤ ਮਿੱਤਰ ਰਿਸ਼ਤੇ ਦਾਰ ਸਾਕ ਸਬੰਧੀ, ਧਾਰਮਿਕ ਅਤੇ ਸਿਆਸੀ ਜਥੇਬੰਦੀਆਂ ਦੇ ਆਗੂ ਆਪਾ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬਿਰਾਜਮਾਨ ਹਾਂ, ਭਾਈ ਖਾਲਸਾ ਨੇ ਦੱਸਿਆ ਮੈ ਭਾਈ ਇੰਦਰਜੀਤ ਸਿੰਘ ਕਾਉਂਕੇ ਕਲਾਂ ਅਤੇ ਸਮੂਹ ਧਰਮੀਂ ਪ੍ਰਵਾਰ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਾ ਹਾਂ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਤਾਂ ਕਿ ਵਾਹਿਗੁਰੂ ਜੀ ਉਸ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ ਦੇਣ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਭਾਈ ਇੰਦਰਜੀਤ ਸਿੰਘ ਅਤੇ ਸਮੂਹ ਦੁਖੀ ਪਰਵਾਰ ਵੱਲੋਂ ਅੰਤਿਮ ਅਰਦਾਸ ਮੌਕੇ ਗੁਰ ਮਰਯਾਦਾ ਅਨੁਸਾਰ ਕੀਤੇ ਜਾਣ ਦੀ ਧੰਨਵਾਦੀ ਕਿਉਕ ਇਥੇ ਸਭਨਾਂ ਲੰਗਰ ਪੰਗਤ ਵਿਚ ਬੈਠਾ ਪ੍ਰਸ਼ਾਦਾ ਛਕਾਇਆ ਗਿਆ, ਭਾਈ ਖਾਲਸਾ ਨੇ ਦੱਸਿਆ ਬਹੁਤ ਸਾਰੀਆਂ ਪੰਥਕ ਸ਼ਖਸ਼ੀਅਤਾਂ ਕਿਸੇ ਰੁਝੇਵੇਂ ਕਾਰਨ ਨਹੀਂ ਪਹੁੰਚ ਨਹੀਂ ਸਕੀਆਂ


