ਬਟਾਲਾ, ਗੁਰਦਾਸਪੁਰ, 23 ਫ਼ਰਵਰੀ (ਸਰਬਜੀਤ ਸਿੰਘ)– ਅੱਜ ਸੀਨੀਅਰ ਸਿਟੀਜਨ ਵੈਲਫੇਅਰ ਫੋਰਮ ਰਜਿ: ਦੀ ਮਹੀਨਾਵਾਰ ਮੀਟਿੰਗ ਡਾ. ਸੱਤਪਾਲ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ( ਪੀ.ਏ.ਐਸ. 1 ) ਰਿਟਾਇਰਡ ਦੀ ਪ੍ਰਧਾਨਗੀ ਵਿੱਚ ਕੀਤੀ ਗਈ। ਜਿਸ ਵਿੱਚ ਹਾਜ਼ਰ ਬੁੱਧੀਜੀਵੀਆਂ ਵੱਲੋਂ ਵੱਖ-ਵੱਖ ਵਿਸ਼ਿਆਂ ਤੇ ਅਹਿਮ ਵਿਚਾਰਾਂ ਕੀਤੀਆਂ ਗਈਆਂ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਡਾ. ਸੱਤਪਾਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੀਨੀਅਰ ਸਿਟੀਜਨ ਵੈਲਫੇਅਰ ਫੋਰਮ ਰਜਿ: ਵੱਲੋਂ ਸਮੇਂ-ਸਮੇਂ ਤੇ ਸਮਾਜ ਵਿਚਲੇ ਮਸਲਿਆਂ ਤੇ ਵਿਚਾਰ ਕਰਦੇ ਹੋਏ ਉੱਚ ਅਧਿਕਾਰੀਆਂ ਕੋਲੋਂ ਇਨ੍ਹਾਂ ਦਾ ਹੱਲ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬਾਕੀ ਸਮਾਜ ਸੇਵਾ ਸੁਸਾਇਟੀਆਂ/ਸੰਸਥਾਵਾਂ ਨਾਲ ਮਿਲ ਕੇ ਇੱਕ ਪਲੇਟਫ਼ਾਰਮ ਤੇ ਵਧੀਆਂ ਢੰਗ ਨਾਲ ਸਮਾਜ ਭਲਾਈ ਦੇ ਕਾਰਜ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਗੰਭੀਰ ਵਿਸ਼ਾ ਹੈ। ਪ੍ਰਸ਼ਾਸਨ ਵੱਲੋਂ ਚੌਕ/ਸੜ੍ਹਕਾਂ ਭਾਵੇ ਚੌੜੀਆਂ ਹਨ ਪਰ ਜਨਤਾ ਫਿਰ ਵੀ ਇਸ ਸਮੱਸਿਆ ਨਾਲ ਜੂਝ ਰਹੀ ਹੈ। ਇਸ ਨੂੰ ਖਤਮ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਸਮਾਜ ਦਾ ਭਵਿੱਖ ਹਨ। ਇਸ ਲਈ ਨੌਜਵਾਨ ਪੀੜ੍ਹੀ ਨੂੰ ਨਸ਼ੇ ਰੂਪੀ ਕੋਹੜ ਤੋਂ ਬਚਾਉਣ ਤੇ ਇਸ ਨੂੰ ਜੜ੍ਹ ਤੋਂ ਖਤਮ ਕਰਨ ਲਈ ਆਉਣ ਵਾਲੇ ਸਮੇਂ ਵਿੱਚ ਸਕੂਲਾਂ/ਕਾਲਜਾਂ ਵਿੱਚ ਵਿਸ਼ੇਸ਼ ਲੈਕਚਰ ਕਰਵਾਕੇ ਵਿਦਿਆਰਥੀਆਂ ਨੂੰ ਨਸ਼ਿਆਂ ਖਿਲਾਫ਼ ਲਾਮਬੰਦ ਕੀਤਾ ਜਾਵੇਗਾ । ਉਨ੍ਹਾਂ ਫੋਰਮ ਵਿੱਚ ਸ਼ਾਮਲ ਹੋਏ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ।
ਉਨ੍ਹਾਂ ਕਿਹਾ ਕਿ ਪਹਿਲਾਂ ਦੀ ਤਰਾਂ ਹੁਣ ਵੀ ਸੀਨੀਅਰ ਸਿਟੀਜਨ ਫੋਰਮ ਸਮਾਜ ਭਲਾਈ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਜਾਰੀ ਰੱਖੇਗੀ। ਉਨ੍ਹਾਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਗੁਰਦਰਸ਼ਨ ਸਿੰਘ ਧਾਮੀ, ਸਰਦੂਲ ਸਿੰਘ ਸੋਢੀ, ਕਸ਼ਮੀਰ ਸਿੰਘ ਛੀਨਾ ,ਨਵਤੇਜਪਾਲ ਸਿੰਘ ਪਨੇਸਰ, ਪ੍ਰਿੰਸੀਪਲ ਨਾਨਕ ਸਿੰਘ, ਅਰਵਿੰਦਰਪਾਲ ਸਿੰਘ ਪਰਮਾਰ,ਰਘਬੀਰ ਸਿੰਘ ਅੋਲਖ, ਰਜਿੰਦਰ ਸਿੰਘ ਡੀ.ਐਸ.ਐਸ.ਓ., ਗੁਰਪ੍ਰੀਤ ਸਿੰਘ ਪਰਮਾਰ, ਸਵਿੰਦਰ ਸਿੰਘ ਸੰਧੂ, ਬਲਵਿੰਦਰ ਸਿੰਘ ਸੰਘੇੜਾ, ਨਰਿੰਦਰ ਕੌਸ਼ਲ, ਨਰਿੰਦਰ ਸਿੰਘ ਸਿੱਧੂ, ਸੁਰਿੰਦਰ ਕੁਮਾਰ ਬੱਗਾ ਆਦਿ ਹਾਜ਼ਰ ਸਨ।


