ਐਨ ਆਈ ਆਰ ਤੇ ਪੰਜਾਬੀ ਪੱਤਰਕਾਰ ਲੜਕੀ ਵੱਲੋਂ ਲੁਧਿਆਣਾ ‘ਚ ਨੰਗੀਂ ਕਿਰਪਾਨ ਨਾਲ ਲੁਟੇਰਿਆਂ ਨੂੰ ਅੱਗੇ ਭਜਾਉਣ ਵਾਲੀ ਬਹਾਦਰੀ ਨੂੰ ਮੁੱਖ ਰੱਖਦਿਆਂ ਪੁਲਸ ਪ੍ਰਸ਼ਾਸਨ ਸਨਮਾਨਿਤ ਕਰੇ -ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਲੁਧਿਆਣਾ, ਗੁਰਦਾਸਪੁਰ, 21 ਫਰਵਰੀ (ਸਰਬਜੀਤ ਸਿੰਘ)–ਵੈਸੇ ਪੱਤਰਕਾਰਾਂ ਨੂੰ ਪਹਿਲਾਂ ਵੀ ਆਪਣੇ ਕਾਰਜ਼ ਲਈ ਬਹੁਤ ਤਰ੍ਹਾਂ ਦੀਆਂ ਮੁਸ਼ਕਿਲਾਂ ਮੁਸੀਬਤਾਂ ਤੇ ਜਾਨ ਵੀ ਗੁਵਾਣੀ ਪੈਂਦੀ ਹੈ ਪਰ ਉਹ ਆਪਣੇ ਮਕਸਦ ਤੋਂ ਪਿੱਛੇ ਨਹੀਂ ਹਟਦੇ, ਅਜਿਹੀ ਮਿਸਾਲ ਨੂੰ ਕਾਇਮ ਕਰਦਿਆਂ ਅਸਟ੍ਰੇਲੀਆ ‘ਚ ਵੱਸਦੀ ਐਨ ਆਈ ਆਰ ਅਤੇ ਪੰਜਾਬ ਵਿੱਚ ਪੱਤਰਕਾਰੀ ਕਰਨ ਵਾਲੀ ਲੜਕੀ ਨੇ ਲੁਧਿਆਣਾ ‘ਚ ਇੱਕ ਬੇਮਿਸਾਲ ਬਹਾਦਰੀ ਦਿਖਾਈ ਜਦੋਂ ਮੋਟਰਸਾਈਕਲ ਸਵਾਰ ਕੁਝ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਕਾਰ ਦੇ ਸ਼ੀਸ਼ੀਆਂ ਤੇ ਆਂਡੇ ਸੁੱਟੇ, ਉਸ ਵਿੱਚ ਸਵਾਰ ਸਭ ਔਰਤ ਸਵਾਰੀਆਂ ਡਰ ਗਈਆਂ ਤਾਂ ਕਾਰ ਚਲਾਉਣ ਵਾਲੀ ਅਸਟ੍ਰੇਲੀਆ ਵਸਨੀਕ ਪੰਜਾਬੀ ਪੱਤਰਕਾਰ ਨੇ ਬੜੀ ਬਹਾਦਰੀ ਨਾਲ ਕਿਰਪਾਨ ਕੱਢ ਕੇ ਉਨ੍ਹਾਂ ਲੁਟੇਰਿਆਂ ਨੂੰ ਅੱਗੇ ਲਾ ਕੇ ਭਜਾਇਆ ਅਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਤੇ ਲੋਕ ਪੱਤਰਕਾਰ ਐਨ ਆਰ ਲੜਕੀ ਦੀ ਬਹਾਦਰੀ ਨੂੰ ਸਲਾਮ ਕਰ ਰਹੇ ਹਨ ਅਤੇ ਉਸ ਨੂੰ ਰਾਣੀ ਝਾਂਸੀ ਵਾਲੇ ਇਤਿਹਾਸ ਨੂੰ ਦੁਹਰਾਉਣ ਵਾਲ਼ੀ ਬਹਾਦਰ ਲੜਕੀ ਦੱਸਿਆ ਜਾ ਰਿਹਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਅਸਟ੍ਰੇਲੀਆ ਵਸਨੀਕ ਐਨ ਆਈ ਆਰ ਪੰਜਾਬੀ ਪੱਤਰਕਾਰ ਵੱਲੋਂ ਲੁਧਿਆਣਾ ਵਿਖੇ ਕਾਰ’ਚ ਨੰਗੀਂ ਕਿਰਪਾਨ ਕੱਡ ਕੇ ਸਮਾਜ ਵਿਰੋਧੀ ਲੁਟੇਰੇ ਅਨਸਰਾਂ ਨੂੰ ਅੱਗੇ ਲਾਉਣ ਵਾਲੇ ਬਹਾਦਰੀ ਨੂੰ ਸਲਾਮ ਕਰਦੀ ਹੋਈ ਲੜਕੀ ਨੂੰ ਪੁਲਿਸ ਪ੍ਰਸ਼ਾਸਨ ਵਲੋਂ ਸਨਮਾਨਿਤ ਕਰਨ ਦੀ ਮੰਗ ਕਰਦੀ ਹੈ ਕਿਉਂਕਿ ਇਸ ਨਾਲ ਲੜਕੀਆਂ ਨੂੰ ਬਹਾਦਰੀ ਵਾਲੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾ ਸਕਦਾ ਅਤੇ ਲੋਕਾਂ ਨੂੰ ਸਮਾਜ ਵਿਰੋਧੀ ਅਨਸਰਾਂ ਨਾਲ ਮੁਕਾਬਲਾ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਲੁਧਿਆਣਾ ‘ਚ ਅਸਟ੍ਰੇਲੀਆ ਨਿਵਾਸੀ ਪੰਜਾਬੀ ਪੱਤਰਕਾਰ ਲੜਕੀ ਵੱਲੋਂ ਨੰਗੀਂ ਕਿਰਪਾਨ ਨਾਲ ਲੁਟੇਰਿਆਂ ਨੂੰ ਅੱਗੇ ਭਜਾਉਣ ਵਾਲੀ ਬਹਾਦਰੀ ਨੂੰ ਸਲਾਮ ਤੇ ਪੁਲਿਸ ਪ੍ਰਸ਼ਾਸਨ ਵਲੋਂ ਬਹਾਦਰ ਪੱਤਰਕਾਰ ਐਨ ਆਈ ਆਰ ਲੜਕੀ ਨੂੰ ਸਨਮਾਨਿਤ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਦੱਸਿਆ ਸੂਤਰਾਂ ਮੁਤਾਬਕ ਇਹ ਸਾਰੀਆਂ ਕਾਰ’ਚ ਸਵਾਰ ਲੜਕੀਆਂ ਲੁਧਿਆਣਾ ਵਿਖੇ ਘੁਮ ਰਹੀਆਂ ਸਨ ਅਤੇ ਕਾਰ ਨੂੰ ਐਨ ਆਈ ਆਰ ਪੱਤਰਕਾਰ ਲੜਕੀ ਚਲਾ ਰਹੀ ਸੀ ਕਿ ਇਸ ਦੌਰਾਨ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਕਾਰ ਦੇ ਸ਼ੀਸ਼ੀਆਂ ਤੇ ਆਂਡੇ ਸੁੱਟੇ ਅਤੇ ਕਾਰ’ਚ ਸਵਾਰ ਸਾਰੀਆਂ ਲੜਕੀਆਂ ਘਬਰਾ ਗਈਆਂ ਅਤੇ ਜਦੋਂ ਕਾਰ ਚਾਲਕ ਪੱਤਰਕਾਰ ਲੜਕੀ ਨੇ ਕਿਰਪਾਨ ਨਾਲ ਬਾਹਰ ਨਿਕਲਣ ਦੀ ਕੋਸ਼ਿਸ਼ ਤਾਂ ਦੂਸਰੀਆਂ ਲੜਕੀਆਂ ਨੇ ਉਸ ਨੂੰ ਕਿਹਾ ਬਾਹਰ ਨਾਂ ਜਾਓ ਤੁਹਾਨੂੰ ਮਾਰ ਦੇਣਗੇ, ਭਾਈ ਖਾਲਸਾ ਨੇ ਕਿਹਾ ਬਹਾਦਰ ਲੜਕੀ ਨੇ ਜਾਨ ਦੀ ਪ੍ਰਵਾਹ ਨਾ ਕਰਦਿਆਂ ਨੰਗੀਂ ਕਿਰਪਾਨ ਨਾਲ ਲੁਟੇਰਿਆਂ ਨੂੰ ਅੱਗੇ ਲਾ ਕ ਭਜਾਇਆ ਅਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵੱਡੀ ਪੱਧਰ ਤੇ ਵਾਇਰਲ ਭਾਈ ਖਾਲਸਾ ਨੇ ਦੱਸਿਆ ਇਹ ਵੀਡੀਓ ਕਾਰ’ਚ ਸਵਾਰ ਲੜਕੀਆਂ ਵੱਲੋਂ ਬਣਾਈ ਗਈ, ਇਹ ਬਹਾਦਰੀ ਵਾਲੀ ਵੀਡੀਓ ਪੰਜਾਬੀ ਲੜਕੀਆਂ ਨੂੰ ਕਾਫੀ ਉਤਸ਼ਾਹਿਤ ਕਰ ਰਹੀ ਹੈ ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਨੰਗੀ ਕਿਰਪਾਨ ਨਾਲ ਲੁਟੇਰਿਆਂ ਨੂੰ ਅੱਗੇ ਲਾਉਣ ਵਾਲੀ ਬਹਾਦਰ ਲੜਕੀ ਪੱਤਰਕਾਰ ਨੂੰ ਦਿਲੋਂ ਸਲਾਮ ਕਰਦੀ ਹੋਈ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦੀ ਹੈ ਕਿ ਇਸ ਬਹਾਦਰ ਲੜਕੀ ਨੂੰ ਸਨਮਾਨਿਤ ਕੀਤਾ ਜਾਵੇ ਤਾਂ ਪੰਜਾਬੀ ਲੜਕੀਆਂ ਨੂੰ ਬਹਾਦਰ ਲਈ ਉਤਸ਼ਾਹਿਤ ਕੀਤਾ ਜਾ ਸਕੇ, ਇਸ ਮੌਕੇ ਤੇ ਭਾਈ ਖਾਲਸਾ ਨਾਲ ਫੈਡਰੇਸ਼ਨ ਦੇ ਕਾਫੀ ਕਾਰਕੁੰਨ ਹਾਜਰ ਸਨ।।

Leave a Reply

Your email address will not be published. Required fields are marked *