ਗਿਆਨੀ ਰਘਬੀਰ ਸਿੰਘ ਹੈਡ ਗ੍ਰੰਥੀ ਦਰਬਾਰ ਸਾਹਿਬ ਨੇ ਆਤਮਾ ਮਜੀਰ ਤੇ ਮਹਾਨ ਪੱਦਵੀ ਦੀ ਡਿਊਟੀ ਨੂੰ ਮੁੱਖ ਰੱਖਦਿਆਂ ਜੋ ਬਾਦਲਾਂ ਦੀਆਂ ਗੁਰੂ ਘਰਾਂ ‘ਚ ਚੱਲ ਰਹੀਆਂ ਮਨ ਮਰਜ਼ੀਆਂ ਸਬੰਧੀ ਬੋਲਿਆ,ਉਹ ਸੋਨੇ ਤੇ ਸੁਹਾਗਾ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 21 ਫਰਵਰੀ (ਸਰਬਜੀਤ ਸਿੰਘ)– ਇਹ ਤਾਂ ਕੌਮ ਦਾ ਬੱਚਾ ਬੱਚਾ ਜਾਣਦਾ ਹੈ ਕਿ ਇਤਿਹਾਸਕ ਗੁਰਦੁਆਰਿਆਂ ਦੀਆਂ ਗੋਲਕਾਂ ਦੀ ਬਾਦਲ ਕੇ ਦੁਰਵਰਤੋਂ ਕਰ ਰਹੇ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਹੋਣ ਵਾਲੇ ਘੁਟਾਲੇ ਜਿਨ੍ਹਾਂ ਸਬੰਧੀ ਸਾਬਕਾ ਜਥੇਦਾਰ ਤੇ ਮੌਜੂਦਾ ਹੈਂਡ ਗ੍ਰੰਥੀ ਦਰਬਾਰ ਸਾਹਿਬ ਅੰਮ੍ਰਿਤਸਰ ਗਿਆਨੀ ਰਘਬੀਰ ਸਿੰਘ ਜੀ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਜਨਤਾ ਦੀ ਕਚਹਿਰੀ ਵਿੱਚ ਰੱਖਿਆ ਹੈ ਇਹ ਬਹੁਤ ਹੀ ਚਿੰਤਾ ਜਨਕ ਮੁੱਦਾ ਤੇ ਕੌਮ ਨੂੰ ਵੱਡੀ ਚੁਣੌਤੀ ਹੈ ਅਗਰ ਗੁਰੂ ਘਰਾਂ ਵਿੱਚ ਇਨ੍ਹੀਂ ਆਂ ਬੇਨਿਯਮੀਆਂ,ਭਿਰਸਟਾਚਾਰਿਆਂ, ਘੁਟਾਲੇ ਹੁੰਦੇ ਹਨ ਅਤੇ ਲੰਮੇਂ ਸਮੇਂ ਤੋਂ ਇਹਨਾਂ ਇਤਿਹਾਸਕ ਗੁਰਦੁਆਰਿਆਂ ਵਿੱਚ ਜਬਰੀ ਕਬਜ਼ਾ ਕਰੀ ਬੈਠੇ ਬਾਦਲ ਕੇ ਜ਼ਬਰੀ ਕਬਜ਼ਾ ਕਰੀ ਬੈਠੇ ਹਨ ਤਾਂ ਇਹਨਾਂ ਤੋਂ ਗੁਰਦਵਾਰਿਆਂ ਨੂੰ ਛੁਡਾਉਣ ਦੀ ਸਖਤ ਜ਼ਰੂਰਤ ਤੇ ਕੌਮੀ ਮੁੱਦਾ ਬਣ ਚੁੱਕਾ ਅਤੇ ਗਿਆਨੀ ਰਘਬੀਰ ਦੀ ਅਵਾਜ਼ ਤੇ ਪਹਿਰਾ ਦਿੰਦਿਆਂ ਸਮੁੱਚੇ ਦੇਸਾਂ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਨੂੰ ਅੰਮ੍ਰਿਤਸਰ ਵਿਖੇ ਸਰਬੱਤ ਖਾਲਸਾ ਸੱਦਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ਤਾਂ ਕਿ ਇਤਿਹਾਸਕ ਗੁਰਦੁਆਰਿਆਂ ਨੂੰ ਬਾਦਲਕਿਆਂ ਤੋਂ ਅਜ਼ਾਦ ਕਰਵਾਇਆ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਾਬਕਾ ਜੱਥੇਦਾਰ ਅਕਾਲ-ਤਖਤ ਸਾਹਿਬ ਤੇ ਹੈਂਡ ਗ੍ਰੰਥੀ ਦਰਬਾਰ ਸਾਹਿਬ ਅੰਮ੍ਰਿਤਸਰ ਗਿਆਨੀ ਰਘਬੀਰ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਹੋ ਰਹੀਆਂ ਬੇਨਿਯਮੀਆਂ, ਸਿੱਖੀਂ ਸਿਧਾਂਤਾਂ ਦਾ ਘਾਣ, ਭਿਰਸ਼ਟਾਚਾਰ ਦੇ ਬੋਲ ਬਾਲੇ ਸਬੰਧੀ ਬਾਦਲਕਿਆਂ ਨੂੰ ਜ਼ਿਮੇਵਾਰ ਦੱਸਣ ਤੇ ਸਰਬੱਤ ਖਾਲਸਾ ਸੱਦਣ ਦੀ ਮੰਗ ਦੀ ਪੂਰਨ ਹਮਾਇਤ ਅਤੇ ਇਸ ਨੂੰ ਸਮੇਂ ਦੀ ਲੋੜ ਵਾਲਾਂ ਵਧੀਆ ਉਪਰਾਲਾ ਦੱਸਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਕਿ ਗਿਆਨੀ ਰਘਬੀਰ ਸਿੰਘ ਵੱਲੋਂ ਲਾਏ ਦੋਸ਼ਾਂ ਸਬੰਧੀ ਕੁਝ ਕੁ ਕਹਿਣਾ ਹੈ ਕਿ ਇਹ ਦੋਸ਼ ਗਿਆਨੀ ਰਘਬੀਰ ਸਿੰਘ ਜੀ ਨੇ ਉਸ ਵਕ਼ਤ ਕਿਉਂ ਨਾ ਲਾਏ ? ਜਦੋਂ ਉਹ ਅਕਾਲਤਖਤ ਸਾਹਿਬ ਜਥੇਦਾਰ ਸਨ, ਅਤੇ ਬਹੁਤਿਆਂ ਦਾ ਇਹ ਮੰਨਣਾ ਹੈ ਕਿ ਜੋ ਇਤਿਹਾਸਕ ਗੁਰਦੁਆਰਿਆਂ ਵਿੱਚ ਹੋ ਰਹੀਆਂ ਬੇਨਿਯਮੀਆਂ ਘਪਲੇਬਾਜੀਆਂ,ਭਿਰਸਟਾਚਾਰੀਆ, ਜਥੇਦਾਰਾਂ ਦੀਆਂ ਨਿਯੁਕਤੀਆਂ, ਲਾਉਣ ਅਤੇ ਆਪਣੇ ਹਿੱਤਾਂ ਵਿੱਚ ਵਰਤਣ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਜੋ ਕੋਈ ਇਹਨਾਂ ਸਬੰਧੀ ਸੰਗਤਾਂ ਸਾਹਮਣੇ ਸੱਚ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਸਖ਼ਤ ਸਜ਼ਾਵਾਂ ਦਾ ਸਹਾਮਣਾ ਕਰਨਾ ਪੈਂਦਾ ਹੈ, ਭਾਈ ਖਾਲਸਾ ਨੇ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਬਰੀ ਕਾਬਜ਼ ਬਾਦਲਾਂ ਵਿਰੁੱਧ ਚੁੱਕੀ ਅਵਾਜ਼ ਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪੂਰਨ ਹਮਾਇਤ ਕਰਦੀ ਹੋਈ ਸੰਗਤਾਂ ਨੂੰ ਗਿਆਨੀ ਰਘਬੀਰ ਸਿੰਘ ਹੈਂਡ ਗ੍ਰੰਥੀ ਦਰਬਾਰ ਸਾਹਿਬ ਵੱਲੋ ਸਰੱਬਤ ਖਾਲਸਾ ਸੱਦਣ ਵਾਲੀ ਆਵਾਜ਼ ਤੇ ਪਹਿਰਾ ਦੇ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸੰਯੋਗ ਨਾਲ ਸਰਬੱਤ ਖਾਲਸਾ ਅੰਮ੍ਰਿਤਸਰ ਦੀ ਧਰਤੀ ਤੇ ਸੱਦਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਤਾਂ ਕਿ ਬਾਦਲਾਂ ਤੋਂ ਇਤਿਹਾਸਕ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਇਆ ਜਾ ਸਕੇ,ਜੋ ਸਮੇਂ ਅਤੇ ਲੋਕਾਂ ਦੀ ਮੁੱਖ ਮੰਗ ਹੈ ।

Leave a Reply

Your email address will not be published. Required fields are marked *