ਗੁਰਦਾਸਪੁਰ, 2 ਜੂਨ (ਸਰਬਜੀਤ ਸਿੰਘ)–1984 ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਅਤੇ ਇੱਕ ਜੂਨ ਨੂੰ ਵਰਦੀਆਂ ਗੋਲੀਆਂ’ਚ ਗੁਰੂ ਰਾਮਦਾਸ ਦੇ ਪਵਿੱਤਰ ਘਰ ਸ਼੍ਰੀ ਹਰਮੰਦਰ ਸਾਹਿਬ ਦੀਆਂ ਪੰਜ ਪ੍ਰਤੀਕਰਮਾਂ ਕਰਨ ਵਾਲੇ ਚਸ਼ਮਦੀਦ ਗਵਾਹ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦੱਸਿਆ 1 ਜੂਨ 1984 ਨੂੰ ਸਿਖਾਂ ਦੀ ਨੰਬਰ ਵਨ ਦੁਸ਼ਮਨ ਕਾਂਗਰਸ ਸਰਕਾਰ ਦੀ ਪੰਜਾਬ ਪੁਲਿਸ,ਸੀ ਆਰ ਪੀ ਤੇ ਪੈਰਾਂ ਮਿਲਟਰੀ ਫੋਰਸਾਂ ਨੇ 8 ਘੰਟੇ ਲਗਾਤਾਰ ਹਰਮੰਦਰ ਸਾਹਿਬ ਤੇ ਸਾਂਝਾ ਹਮਲਾ ਕਰਕੇ ਭਾਈ ਮਹਿੰਗਾ ਸਿੰਘ ਬੱਬਰ ਸਮੇਤ ਜਿਥੇ10 ਨਿਹੱਥੇ ਸ਼ਰਧਾਲੂਆਂ ਨੂੰ ਬੇਰਹਿਮੀ ਨਾਲ ਸ਼ਹੀਦ ਕੀਤਾ, ਉਥੇ ਸਿੱਖਾਂ ਦੇ ਵਿਸ਼ਵ ਪ੍ਰਸਿੱਧ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਤੇ ਐਮ.ਐਮ.ਜੀ ( ਮੋਟਰ ਮਸ਼ੀਨ ਗੰਨਾਂ ) ਨਾਲ ਹਮਲਾ ਕਰਕੇ 28 ਵੱਡੇ ਹੋਲ ਕੀਤੇ ਸਨ, ਜੋਂ ਬਾਦਲਕਿਆਂ ਦੀ ਅਗਵਾਈ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਰਸੇਵਾ ਨਹੀਂ ? ਮੌਕਾ ਪ੍ਰਸਤੀ ਮਾਰ ਸੇਵਾ ਕਰਨ ਵਾਲੇ ਬਾਬਿਆਂ ਜਾ ਸਰਕਾਰ ਨਾਲ ਮਿਲ ਕੇ ਖਤਮ ਕਰ ਦਿੱਤੇ, ਭਾਈ ਖਾਲਸਾ ਨੇ ਹਰਮੰਦਰ ਸਾਹਿਬ ਤੇ ਹੋਏ ਹਮਲੇ ਦੇ 39 ਸਾਲਾਂ ਤੋਂ ਬਾਅਦ ਜਾਰੀ ਕੀਤੇ ਆਪਣੇ ਲਿਖਤੀ ਬਿਆਨ ਰਾਹੀਂ ਸਪਸ਼ਟ ਕੀਤਾ ,ਕਾਂਗਰਸ ਸਰਕਾਰ ਵੱਲੋਂ ਸ਼੍ਰੀ ਹਰਿਮੰਦਰ ਸਾਹਿਬ ਤੇ ਅਟੈਕ ਬਾਦਲਕਿਆਂ ਦੀ ਮਿਲੀ ਭੁਗਤ ਨਾਲ ਅਜਿਹੀ ਵਿਉਂਤ ਬੰਦੀ ਨਾਲ ਕੀਤਾਂ ਕੀਤਾਂ ਗਿਆ ਕਿ ਦਰਬਾਰ ਸਾਹਿਬ ਵਿਖੇ ਵੱਧ ਤੋਂ ਵੱਧ ਸਿੱਖਾਂ ਨੂੰ ਖਤਮ ਕੀਤਾ ਜਾ ਸਕੇ। ਭਾਈ ਖਾਲਸਾ ਨੇ ਕਿਹਾ ਇਸੇ ਹੀ ਕਰਕੇ 1 ਜੂਨ ਨੂੰ 8 ਘੰਟੇ ਅਟੈਕ ਤੋਂ ਬਾਅਦ 2 ਜੂਨ ਨੂੰ ਜਬਰ ਦਸਤ ਕਰਫਿਊ ਲਾਇਆ ਗਿਆ ਅਤੇ ਕਿਸੇ ਨੂੰ ਵੀ ਅੰਦਰ ਆਉਣ ਜਾਂ ਬਾਹਰ ਜਾਣ ਨਹੀਂ ਦਿੱਤਾ ਗਿਆ, ਭਾਈ ਖਾਲਸਾ ਨੇ ਬਿਆਨ’ਚ ਦੱਸਿਆ ਅਗਲੇ ਦਿਨ 3 ਜੂਨ ਛਬੀਲ ਵਾਲੇ ਦਿਨ ਸਰਕਾਰ ਵੱਲੋਂ ਕਰਫਿਊ ਹਟਾ ਲਿਆ ਗਿਆ ਜਿਸ ਦੇ ਸਿੱਟੇ ਵਜੋਂ ਪੰਜਾਬ ਭਰ ਤੋਂ ਹਜ਼ਾਰਾਂ ਸਿੱਖ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਅਟੈਕ ਨੂੰ ਵੇਖਣ ਲਈ ਵੱਡੀ ਗਿਣਤੀ ਵਿੱਚ ਵਹੀਰਾਂ ਘੱਤ ਕੇ ਦਰਬਾਰ ਸਾਹਿਬ ਪਹੁੰਚੀਆਂ, ਭਾਈ ਖਾਲਸਾ ਨੇ ਅੱਗੇ ਦੱਸਿਆ ਲੋਕ ਸਰਕਾਰ ਦੀਆਂ ਫੋਰਸਾਂ ਵੱਲੋਂ ਪਵਿੱਤਰ ਸ਼੍ਰੀ ਹਰਮੰਦਿਰ ਤੇ ਹਮਲੇ ਦੌਰਾਨ ਕੀਤੇ 28 mmg( ਮੋਟਰ ਮਸ਼ੀਨ ਗੰਨਾਂ) ਦੇ ਹੋਲ ਵੇਖ ਕੇ ਕੁਰਲਾ ਰਹੀਆਂ ਸਨ ਤੇ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਲਾਹਨਤਾਂ ਪਾ ਰਹੀਆਂ ਸਨ, ਭਾਈ ਖਾਲਸਾ ਨੇ ਕਿਹਾ ਇੰਨਾ ਸੰਗਤਾਂ ਨੂੰ ਪਤਾ ਨਹੀਂ ਸੀ ਕਿ ਉਹ ਵੀ ਹੁਣ ਦਰਬਾਰ ਸਾਹਿਬ ਤੋਂ ਸੁਕੇ ਨਿਕਲ ਕੇ ਘਰਾਂ ਨੂੰ ਪਰਤ ਨਹੀਂ ਸਕਣਗੇ, ਭਾਈ ਖਾਲਸਾ ਦੱਸਿਆ ਇਸ ਦਿੱਨ ਤਿੰਨ ਜੂਨ ਛਬੀਲ ਵਾਲੇ ਦਿਨ 26/27 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਵੀ ਕੀਤਾ ਜਿਸ ਵਿੱਚ ਸਭ ਤੋਂ ਆਖ਼ਰੀ ਨਾਂਮ ਮੇਰਾ ਸੀ ,ਭਾਈ ਖਾਲਸਾ ਨੇ ਦੱਸਿਆ ਦਰਬਾਰ ਸਾਹਿਬ ਸ਼ਰਧਾ ਨਾਲ ਆਏ ਲੋਕਾਂ ਨੂੰ ਚਿੱਤ ਚੇਤਾ ਵੀ ਨਹੀਂ ਸੀ, ਜਦੋਂ ਸ਼ਾਮ ਛੇ ਸੱਤ ਵਜੇ ਭਾਰਤ ਦੀ ਮਿਲਟਰੀ ਫੌਜ ਨੇ ਇੱਕ ਦਮ ਸ਼੍ਰੀ ਹਰਿਮੰਦਰ ਸਾਹਿਬ ਦੀ ਘੇਰਾਬੰਦੀ ਕਰ ਲਈ ਅਤੇ ਦਰਬਾਰ ਤੇ ਹੋਏ ਹਮਲੇ ਨੂੰ ਦੇਖਣ ਆਏ ਹਜ਼ਾਰਾਂ ਸ਼ਰਧਾਲੂਆਂ ਨੂੰ ਬੰਦ ਕਰ ਲਿਆ ਅਤੇ ਬੇਰਹਿਮੀ ਨਾਲ ਗੋਲਾਬਾਰੀ ਵਿਚ ਹਜ਼ਾਰਾਂ ਨੂੰ ਮਾਰ ਮੁਕਾਇਆ ਤੇ ਸੈਂਕੜਿਆਂ ਨੂੰ ਬੰਦੀ ਬਣਾਇਆ ਗਿਆ ਅਤੇ ਪੰਜਾਬ ਦੇ ਦਰਜਨਾਂ ਇਤਿਹਾਸਕ ਗੁਰਦੁਆਰਿਆਂ ਤੇ ਧਾਵਾ ਬੋਲਿਆ ਗਿਆ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਦਰਬਾਰ ਸਾਹਿਬ ਤੇ ਸ਼ਹੀਦ ਹੋਣ ਵਾਲੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੀ ਹੈ, ਉਥੇ ਭਾਰਤ ਸਰਕਾਰ ਵੱਲੋਂ ਤੋਪਾਂ ਟੈਂਕਾਂ ਨਾਲ ਹਰਮੰਦਰ ਸਾਹਿਬ ਤੇ ਹਮਲਾ ਕਰਕੇ ਹਜ਼ਾਰਾਂ ਨੂੰ ਮਾਰ ਮੁਕਾਉਣ ਵਾਲੇ ਸਿੱਖ ਵਿਰੋਧੀ ਕਾਲੇ ਕਾਰੇ ਕਾਰਨਾਮੇ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਸੰਗਤਾਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਕਿ ਇੱਕ ਜੂਨ ਤੋਂ ਛੇ ਜੂਨ ਤੱਕ ਦਿਨ ਕਾਲਾ ਦਿਵਸ ਮਨਾਇਆ ਜਾਵੇ ਤੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਕਰਕੇ ਯਾਦ ਕੀਤਾ ਜਾਵੇ ਤਾਂ ਕਿ ਨੌਜਵਾਨ ਪੀੜ੍ਹੀ ਨੂੰ ਕਾਂਗਰਸ ਦੇ ਕਾਲੇ ਕਾਰਨਾਮਿਆਂ ਸਬੰਧੀ ਜਾਗਰੂਕ ਕੀਤਾ ਜਾ ਸਕੇ ਭਾਈ ਖਾਲਸਾ ਨੇ ਕਿਹਾ ਏ ਆਈ ਐਸ ਐਸ ਐਫ ਖਾਲਸਾ ਜਿਥੇ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਵਿਖੇ ਕਾਲਾ ਦਿਵਸ ਮਨਾਉਣ ਹਿੱਤ ਕੱਢੇ ਜਾ ਰਹੇ ਰੋਸ ਮਾਰਚ ਦੀ ਪੂਰਨ ਹਮਾਇਤ ਕਰਦੀ ਹੈ, ਉਥੇ ਸਮੂਹ ਸੰਗਤਾਂ ਨੂੰ ਇਸ ਵਿਚ ਸ਼ਾਮਲ ਹੋਣ ਦੀ ਅਪੀਲ ਕਰਦੀ ਹੈ। ਇਸ ਵਕਤ ਭਾਈ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਲਖਵਿੰਦਰ ਸਿੰਘ ਰਾਜਿਸਥਾਨ, ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ, ਭਾਈ ਸਵਰਨ ਜੀਤ ਸਿੰਘ ਮਾਨੋਕੇ ਲੁਧਿਆਣਾ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਤੇ ਭਾਈ ਅਮਰਜੀਤ ਸਿੰਘ ਰਤਨ ਗੜ੍ਹ ਆਦਿ ਆਗੂ ਹਾਜਰ ਸਨ।