ਵਕੀਲ ਦਿਲਜੋਤ ਸ਼ਰਮਾ ਦੀ ਮਾਂ ਵੱਲੋਂ ਪੁਲਸ ਕਮਿਸ਼ਨਰ ਦਫ਼ਤਰ ਅੱਗੇ 2 ਮਾਰਚ ਨੂੰ ਪੱਕੇ ਧਰਨੇ ਦਾ ਐਲਾਨ-ਸੁਖਜੀਤ ਰਾਮਾਨੰਦੀ

ਮਾਲਵਾ

ਪੁਲਿਸ ਉੱਪਰ ਦੋਸ਼ੀਆਂ ਦੀ ਪੁਸ਼ਤਪਨਾਹੀ ਦੇ ਦੋਸ਼

ਮਾਨਸਾ, ਗੁਰਦਾਸਪੁਰ, 20 ਫਰਵਰੀ (ਸਰਬਜੀਤ ਸਿੰਘ)– ਲਲਕਾਰ ਗਰੁੱਪ ਨਾਲ ਸੰਬੰਧਿਤ ਐਡਵੋਕੇਟ ਦਿਲਜੋਤ ਸ਼ਰਮਾ ਦੀ ਭੇਦ ਭਰੇ ਹਾਲਾਤਾਂ ਵਿੱਚ ਹੋਈ ਮੌਤ ਦੇ ਕਾਰਨਾਂ ਦੀ ਨਿਰਪੱਖ ਜਾਂਚ ਕਰਵਾਉਣ ਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਬਣੀ ਐਕਸ਼ਨ ਕਮੇਟੀ ਵੱਲੋਂ ਪੁਲਿਸ ਉੱਪਰ ਦੋਸ਼ੀਆਂ ਦੀ ਪੁਸ਼ਤਪਨਾਹੀ ਦੇ ਦੋਸ਼ ਲਗਾਏ ਗਏ। ਦਿਲਜੋਤ ਦੀ ਮਾਤਾ ਵੀਰਪਾਲ ਕੌਰ ਤੇ ਐਕਸ਼ਨ ਕਮੇਟੀ ਵੱਲੋਂ ਪੁਲਸ ਦੀ ਕਾਰਗੁਜ਼ਾਰੀ ਖਿਲਾਫ ਸ਼ਹਿਰ ਵਿੱਚ ਮਾਰਚ ਕਰਕੇ 2 ਮਾਰਚ ਨੂੰ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਪੱਕਾ ਧਰਨਾ ਦੇਣ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਦਿਲਜੋਤ ਦੀ ਮਾਤਾ ਵੀਰਪਾਲ ਕੌਰ,ਐਕਸ਼ਨ ਕਮੇਟੀ ਦੇ ਆਗੂਆਂ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਸੁਖਦਰਸ਼ਨ ਨੱਤ,ਆਇਸਾ ਆਗੂ ਸੁਖਜੀਤ ਸਿੰਘ ਰਾਮਾਨੰਦੀ,ਸ਼ੋਸ਼ਲਿਸਟ ਪਾਰਟੀ ਇੰਡੀਆ ਦੇ ਸਰਬਜੀਤ ਕੌਸ਼ਲ,ਹਰਿੰਦਰ ਮਾਨਸ਼ਾਹੀਆ,ਮਜ਼ਦੂਰ ਮੁਕਤੀ ਮੋਰਚਾ ਦੇ ਬਲਵਿੰਦਰ ਘਰਾਗਣਾਂ, ਗੁਰਸੇਵਕ ਸਿੰਘ ਮਾਨ,ਸੀ ਪੀ ਆਈ ਦੇ ਰਤਨ ਭੋਲਾ,ਪੈਨਸ਼ਨਰ ਐਸੋਸੀਏਸ਼ਨ ਦੇ ਮਨਿੰਦਰ ਸਿੰਘ ਜਵਾਹਰਕੇ,ਪੰਜਾਬ ਕਿਸਾਨ ਯੂਨੀਅਨ ਦੇ ਸੁਖਚਰਨ ਦਾਨੇਵਾਲੀਆ,ਬੀ ਕੇ ਯੂ ਕਾਦੀਆਂ ਦੇ ਕੁਲਦੀਪ ਚੱਕ ਭਾਈਕੇ,ਪਰਿਵਾਰਕ ਮੈਂਬਰ ਸ਼ਿਵ ਜੀ ਰਾਮ,ਅਭਿਸ਼ੇਕ ਸ਼ਰਮਾ,ਰਵਿੰਦਰ ਸ਼ਰਮਾ,ਸ਼ਹੀਦ ਲਾਭ ਸਿੰਘ ਯਾਦਗਾਰੀ ਕਮੇਟੀ ਦੇ ਹਰਗਿਆਨ ਢਿੱਲੋਂ,ਜਗਰਾਜ ਸਿੰਘ ਰੱਲਾ, ਪ੍ਰਗਤੀਸ਼ੀਲ ਇਸਤਰੀ ਸਭਾ ਦੇ ਬਲਵਿੰਦਰ ਕੌਰ ਬੈਰਾਗੀ,ਬੀ ਕੇ ਯੂ ਕ੍ਰਾਂਤੀਕਾਰੀ ਦੇ ਗੁਰਪ੍ਰਣਾਮ ਸਿੰਘ,ਬੀ ਕੇ ਯੂ ਏਕਤਾ ਡਕੌਂਦਾ ਦੇ ਮਹਿੰਦਰ ਸਿੰਘ ਭੈਣੀਬਾਘਾ,ਦਸਮੇਸ਼ ਅਕੈਡਮੀ ਮਾਨਸਾ ਦੇ ਹਰਜੀਵਨ ਸਿੰਘ ਸਰਾਂ ਨੇਂ ਕਿਹਾ ਕਿ ਮੌਤ ਹੋਈ ਨੂੰ ਲੱਗਭੱਗ ਡੇਢ ਮਹੀਨਾ ਬੀਤ ਚੁੱਕਿਆ ਹੈ,ਪਰ ਪੁਲਿਸ ਵੱਲੋਂ ਨਾਂ ਤਾਂ ਲਿਖਾਈ ਦਾ ਮਿਲਾਣ ਕਰਵਾਇਆ ਗਿਆ ਤੇ ਨਾਂ ਹੀ ਮੌਤ ਵੇਲੇ ਪਾਏ ਕੱਪੜੇ ਜਾਂਚ ਲਈ ਭੇਜੇ ਗਏ ਅਤੇ ਨਾਂ ਹੀ ਬਿਸਰਾ ਰਿਪੋਰਟ ਮੰਗਵਾਈ ਗਈ ਹੈ।ਪੁਲਿਸ ਵੱਲੋਂ ਜਾਣਬੁੱਝ ਕੇ ਜਾਂਚ ਨੂੰ ਲਮਕਾਇਆ ਜਾ ਰਿਹਾ ਹੈ। ਐੱਫ਼ ਆਈ ਆਰ ਵੀ ਲੱਗਭੱਗ ਇੱਕ ਮਹੀਨੇ ਤੋਂ ਬਾਅਦ ਕੀਤੀ ਗਈ ਸੀ ਪਰ ਐੱਫ਼ ਆਈ ਆਰ ਤੱਕ ਸੀਮਿਤ ਕਰਦਿਆਂ ਜਾਂਚ ਨੂੰ ਅੱਗੇ ਨਹੀਂ ਵਧਾਇਆ ਜਾ ਰਿਹਾ।
ਆਗੂਆਂ ਨੇ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਅਤੇ ਜਲਦੀ ਹੀ ਮਾਨਸਾ ਜ਼ਿਲ੍ਹੇ ਦੀਆਂ ਜਨਤਕ ਜਥੇਬੰਦੀਆਂ ਦੀ ਮੀਟਿੰਗ ਕੀਤੀ ਜਾਵੇਗੀ।

Leave a Reply

Your email address will not be published. Required fields are marked *