ਏ ਆਈ ਰਾਹੀਂ ਤਿਆਰ ਵੀਡੀਓ ਦੀ ਬਿਨਾਂ ਜਾਂਚ ਕੀਤੇ ਤਲਬ ਕਰਨਾ ਮਹਿੰਗਾ ਪੈ ਸਕਦਾ ਹੈ ਜਥੇਦਾਰ ਨੂੰ ਸੱਚ ਆਉਣ ਤੇ ਜਥੇਦਾਰ ਤੇ ਕਰ ਸਕਦੇ ਹਨ ਸੀ ਐਮ ਸਾਹਿਬ ਪਰਚਾ ਦਰਜ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 10 ਜਨਵਰੀ (ਸਰਬਜੀਤ ਸਿੰਘ)— ਮਾਮਲਾ 362 ਸਰੂਪ ਲਾ ਪਤਾ ਕਰਨ ਦਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਸਰੂਪ ਪਤਾ ਕੀਤੇ ਹਨ ਬਲਦੇਵ ਸਿੰਘ ਸਿਰਸਾ ਕਹਿੰਦੇ ਹਨ ਕਿ ਸਰੂਪ ਸਰਸੇ ਵਾਲੇ ਸਾਧ ਨੂੰ ਦਿੱਤੇ ਹੋਣਗੇ ਤਾਂ ਹੀ ਇਸ ਸਬੰਧੀ ਸੰਗਤਾਂ ਤੇ ਸਿੱਖ ਪੰਥਕ ਜਥੇਬੰਦੀਆਂ ਦੇ ਪੁੱਛਣ ਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਕੁਝ ਦੱਸਣ ਵਿੱਚ ਅਸਫ਼ਲ ਸਿੱਧ ਹੋਈ ਹੈ ਇਸ ਕਰਕੇ ਅਗਰ ਸਰਕਾਰ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਥਕ ਜਥੇਬੰਦੀਆਂ ਦੀ ਮੰਗ ਤੇ ਸਰਕਾਰ ਇਸ ਦਾ ਪਤਾ ਲਾਉਣ ਲਈ ਲੱਗੀ ਹੈ ਤਾਂ ਬਾਦਲਕਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਅਤੇ ਇੱਕ ਏ ਆਈ ਤਕਨੀਕ ਰਾਹੀਂ ਤਿਆਰ ਕੀਤਾ ਵੀਡੀਓ ਦੇ ਮਾਧਿਅਮ ਰਾਹੀਂ ਬਿਨਾਂ ਕਿਸੇ ਜਾਂਚ ਤੇ ਬਾਦਲਾਂ ਦਾ ਵਫ਼ਾਦਾਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸੀ ਐਮ ਨੂੰ ਸਕੱਤਰੇਤ ਤੇ ਤਲਬ ਕਰਨ ਦਾ ਫੁਰਮਾਨ ਜਾਰੀ ਕਰ ਚੁੱਕੇ ਹਨ ਅਤੇ ਸੀ ਐਮ ਨੇ ਪੂਰੇ ਸਬੂਤਾਂ ਤਹਿਤ ਪੇਸ਼ ਹੋਣ ਲਈ ਮਨ ਬਣਾ ਲਿਆ ਹੈ ਪਰ ਜੇ ਇਹ ਵੀਡੀਓ ਝੂਠ ਸ਼ਾਬਤ ਹੁੰਦੀਆਂ ਹਨ ਤਾਂ ਜਥੇਦਾਰ ਬਹੁਤ ਤਰਾਂ ਕਸੂਤੇ ਫਸ ਸਕਦੇ ਹਨ ਕਿਉਂਕਿ ਸੀ ਐਮ ਭਗਵੰਤ ਸਿੰਘ ਮਾਨ ਉਹਨਾਂ ਤੇ ਪਰਚਾ ਦਰਜ ਕਰਾ ਸਕਦੇ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਥੇਦਾਰ ਸਾਹਿਬ ਨੂੰ ਬੇਨਤੀ ਕਰਦੀ ਹੈ ਕਿ ਬਾਦਲਾਂ ਦੀ ਚਮਚਾਗਿਰੀ ਛੱਡ ਕੇ ਪੰਥ ਦੀ ਧਰਮੀ ਅਗਵਾਈ ਕਰਨ ਦੀ ਲੋੜ ਤੇ ਜੋਰ ਦਿੱਤਾ ਜਾਵੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਜਥੇਦਾਰ ਸਾਹਿਬ ਵੱਲੋਂ ਏ ਆਈ ਤਕਨੀਕ ਨਾਲ ਬਣੀਆਂ ਵੀਡੀਓ ਦਾ ਸਹਾਰਾ ਲੈ ਸੀ ਐਮ ਪੰਜਾਬ ਨੂੰ ਸਕੱਤਰੇਤ ਵਿਖੇ ਤਲਬ ਕਰਨ ਦੀ ਨਿੰਦਾ ਅਤੇ ਜਥੇਦਾਰ ਨੂੰ ਬੇਨਤੀ ਤੇ ਸਰਕਾਰ ਨੂੰ ਗੁਰੂ ਗ੍ਰੰਥ ਸਾਹਿਬ ਜੀ 362 ਸਰੂਪ ਲਾ ਪਤੇ ਮਾਮਲੇ ਦੀ ਜਾਂਚ ਪੜਤਾਲ ਕਰਨ ਦੀ ਕਰਨ ਲਈ ਰੋੜਾ ਬਣਨ ਦੀ ਅਪੀਲ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਇਸ ਬੇਲੋੜੀ ਕਾਰਵਾਈ ਸਬੰਧੀ ਸਾਬਕਾ ਖਾੜਕੂ ਜਥੇਦਾਰ ਅਕਾਲ ਤਖ਼ਤ ਸਾਹਿਬ ਭਾਈ ਰਣਜੀਤ ਸਿੰਘ ਨੇ ਜਥੇਦਾਰ ਸਾਹਿਬ ਨੂੰ ਬਾਦਲਾਂ ਦਾ ਦਿਹਾੜੀਦਾਰ ਦੱਸਦਿਆਂ ਸਪੱਸ਼ਟ ਕੀਤਾ ਕਿ ਉਹ ਇਹ ਦੱਸਣ ਕਿ 362 ਪਾਵਨ ਸਰੂਪ ਦੀ ਜਾਂਚ ਕਰਵਾਉਣ ਸਬੰਧੀ ਉਹ ਬਾਦਲਾਂ ਨਾਲ ਹਨ ਜਾ ਸਿਖ ਪੰਥ ਦੀਆਂ ਭਾਵਨਾਵਾਂ ਨਾਲ ਹਨ ਉਨ੍ਹਾਂ ਇਹ ਵੀ ਕਿਹਾ ਅਗਰ ਜੁਰਤ ਹੈ ਤਾਂ ਮੈਨੂੰ ਤਲਬ ਕਰਕੇ ਵਿਖਾਉ , ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਏ ਆਈ ਰਾਹੀਂ ਬਣੀਆਂ ਵੀਡੀਓ ਦੇ ਸਹਾਰੇ ਸੀ ਐਮ ਨੂੰ ਤਲਬ ਕਰਨ ਦੀ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਇਸ ਮਾਮਲੇ ਸਬੰਧੀ ਸਰਕਾਰ ਨੂੰ ਕਾਰਵਾਈ ਕਰਨ ਦਿੱਤੀ ਜਾਵੇ ਤੇ ਇਵੇਂ ਬਾਦਲਾਂ ਦੇ ਕਹਿਣ ਤੇ ਰੁਕਾਵਟਾਂ ਨਾਂ ਖੜੀਆਂ ਕੀਤੀਆਂ ਜਾਣ ।

Leave a Reply

Your email address will not be published. Required fields are marked *