ਗੁਰਦਾਸਪੁਰ, 6 ਸਤੰਬਰ (ਸਰਬਜੀਤ ਸਿੰਘ) – ਰੀਲਾਈਜੇਸ਼ਨ ਦੇ ਨਾਮ ’ਤੇ ਹੋ ਰਹੀ ਐਨ.ਐਚ.ਐਮ ਦੇ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਦੇ ਵਿਰੁੱਧ ਸਿਹਤ ਕਰਮਚਾਰੀ ਵੱਲੋਂ ਰੋਸ਼ ਪ੍ਰ੍ਰਦਰਸ਼ਨ ਕੀਤਾ ਗਿਆ।
ਬੁਲਾਰਿਆ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਡ੍ਰੀਮ ਪ੍ਰੋਜੈਕਟ ਆਮ ਆਦਮੀ ਕਲੀਨਿਕ ਦਾ ਉਦਘਾਟਨ 15 ਅਗਸਤ 2022 ਨੂੰ ਕੀਤਾ ਗਿਆ ਸੀ। ਲਗਭੱਗ 75 ਆਮ ਆਦਮੀ ਕਲੀਨਿਕ ਸੂਬੇ ਪੰਜਾਬ ਵਿੱਚ ਖੋਲੇ ਗਏ ਹਨ। ਜਿਨਾਂ ਵਿੱਚ 35 ਹੈਲਥ ਐਂਡ ਵੈਲਨੇਸ ਸੈਂਟਰਾ ਨੂੰ ਆਮ ਆਦਮੀ/ਮੁਹੱਲਾ ਕਲੀਨਿਕ ਵਿੱਚ ਤਬਦੀਲ ਕੀਤਾ ਗਿਆ। ਜਿੱਥੇ ਪਹਿਲਾਂ ਤੋਂ ਹੀ ਕੇਂਦਰ ਸਰਕਾਰ ਅਧੀਨ ਕਮਿਊਨਿਟੀ ਹੈਲਥ ਅਫਸਰ ਤੈਨਾਤ ਹਨ ਅਤੇ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਨਵ ਜੰਮੇ ਬੱਚਿਆ ਨੂੰ ਲੈ ਕੇ ਬੁਜਰਗਾਂ ਤੱਕ ਹਰ ਉਮਰ/ਵਰਗ ਦੇ ਲੋਕਾਂ ਨੂੰ ਪਿੱਛਲੇ ਕਿੰਨੇ ਸਾਲਾਂ ਤੋਂ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਹਨ।ਕਰੋਨਾ ਕਾਲ ਵਿੱਚ ਵੀ ਕਮਿਊਨਿਟੀ ਹੈਲਥ ਅਫਸਰਾਂ ਦਾ ਟ੍ਰੇਕਿੰਗ, ਕੋਵਿਡ ਸੈਂਪਲਿੰਗ ਅਤੇ ਕੋਵਿਡ ਵੈਕਸੀਨੇਸ਼ਨ ਵਿੱਚ ਵੀ ਵੱਡਾ ਯੋਗਦਾਨ ਰਿਹਾ ਹੈ।
ਇੱਕ ਪਾਤੇ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਨਵੀਂਆ ਭਰਤੀਆਂ ਕਰਨ ਦੇ ਵਾਧੇ ਕਰ ਰਹੀ ਹੈ, ਦੂਜੇ ਪਾਸੇ ਪੂਰੀ ਤਨਦੇਹੀ ਨਾਲ ਕੰਮ ਕਰ ਰਰਹੇ ਕਰਮਚਾਰੀਆ ਦੀ ਜਬਰਨ ਬਦਲੀਆ ਕਰਕੇ ਜਾਂ ਪਹਿਲਾਂ ਤੋਂ ਵੀ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਕੇਂਦਰ ਸਰਕਾਰ ਵੱਲੋਂ ਚੱਲ ਰਹੇ ਹੈਲਥ ਐਂਡ ਵੈਲਨੈਸ ਸੇਟਰਾਂ ਨੂੰ ਆਮ ਆਦਮੀ ਪਾਰਟੀ ਕਲੀਨਿਕ ਵਿੱਚ ਤਬਦੀਲ ਕਰਕੇ ਨਵੇਂ ਸਟਾਫ ਭਰਤੀ ਕਰਨ ਦਾ ਡਰਾਮਾ ਕਰ ਰਹੀ ਹੈ। ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਪੰਜਾਬ ਦੇ ਝੰਡੇ ਹੇਠ ਸਮੂਹ ਜ਼ਿਲਿਆ ਵਿੱਚ ਆਪੋ ਆਪਣੇ ਹਲਕੇ ਦੇ ਐਮ.ਐਲ.ਏ ਸਾਹਿਬਾਨ ਅਤੇ ਸਿਵਲ ਸਰਜਨ ਸਾਹਿਬਾਨਾਂ ਨੂੰ ਮੰਗ ਪੱਤਰ ਦਿੱਤੇ ਗਏ।