ਗੁਰਦਾਸਪੁਰ, 9 ਜਨਵਰੀ (ਸਰਬਜੀਤ ਸਿੰਘ)— 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਨੂੰ ਸਰਕਾਰ ਬਣਾਉਣ ਦਾ ਸਿਆਸੀ ਬੁਖਾਰ ਚੜ੍ਹਿਆ ਹੋਇਆ ਹੈ ਅਤੇ ਇਸੇ ਹੀ ਤਹਿਤ ਉਹ ਬੇਲੋੜੇ ਮੁੱਦੇ ਚੁੱਕ ਕੇ ਲੋਕਾਂ ਨੂੰ ਗੁੰਮਰਾਹ ਕਰਨ ‘ਚ ਲੱਗੀ ਹੋਈ ਹੈ,ਕੇਂਦਰੀ ਦੀ ਭਾਜਪਾ ਸਰਕਾਰ ਨੇ ਕਾਂਗਰਸ ਵੱਲੋਂ ਹੋਂਦ ‘ਚ ਲਿਆਂਦੀ ਮਨਰੇਗਾ ਸਕੀਮ ਦਾ ਨਾਂ ਬਦਲਕੇ ਇਸ ਦਾ ਨਾਂ ਜੀ ਰਾਮ ਜੀ ਰੱਖ ਦਿੱਤਾ ਹੈ ,ਇਥੇ ਹੀ ਬਸ ਨਹੀਂ ਮਨਰੇਗਾ ਸਕੀਮ ਤਹਿਤ ਗਰੀਬ ਲੋਕਾਂ ਨੂੰ 90 ਦਿਨ ਦਾ ਰੁਜਗਾਰ ਮਿਲਦਾ ਸੀ ਪਰ ਹੁਣ ਭਾਜਪਾ ਵੱਲੋਂ ਜੀ ਰਾਮ ਜੀ ਸਕੀਮ ਤਹਿਤ ਗਰੀਬ ਲ਼ੋਕਾਂ ਨੂੰ 120 ਦਾ ਰੁਜ਼ਗਾਰ ਮਿਲਿਆ ਕਰੇਗਾ ਅਤੇ ਲੋਕਾਂ ਨੂੰ ਨਾਂ ਨਾਲ ਕੀ ਮਤਲਬ ਉਹਨਾਂ ਤਾਂ ਨੂੰ ਰੁਜ਼ਗਾਰ ਮਿਲਨਾ ਚਾਹੀਦਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ 50 ਸਾਲਾਂ ਤੋਂ ਪੰਜਾਬ ਨੂੰ ਲੁੱਟਣ ਤੇ ਗਰੀਬਾਂ ਨੂੰ ਗਰੀਬ ਬਣਾਉਣ ਵਾਲੀ ਗਰੀਬ ਵਿਰੋਧੀ ਕਾਂਗਰਸ ਪੰਜਾਬ ਦੇ ਗਰੀਬ ਲੋਕਾਂ ਨੂੰ ਜੀ ਰਾਮ ਜੀ ਸਕੀਮ ਤਹਿਤ ਬੇਲੋੜਾ ਗੁਮਰਾਹ ਕਰਨਾ ਬੰਦ ਕਰੇ ਕਿਉਂਕਿ ਗਰੀਬਾ ਨੂੰ ਨਾਂ ਬਦਲਣ ਨਾਲ ਕੋਈ ਮਤਲਬ ਨਹੀਂ? ਸਗੋਂ ਉਹਨਾਂ ਨੂੰ ਰੁਜ਼ਗਾਰ ਮਿਲਨਾ ਚਾਹੀਦਾ ਹੈ, ਬਾਕੀ ਰਹੀ ਨਾ ਬਦਲਣ ਦੀ ਗੱਲ ਉਹ ਭਾਰਤ ਦੀ ਬਹੁਮਤ ਸਰਕਾਰ ਹੈ ਅਤੇ ਉਹਨਾਂ ਕੋਲ ਨਾ ਬਦਲਣ ਦਾ ਪੂਰਾ ਪੂਰਾ ਅਧਿਕਾਰ ਹੈ, ਇਸ ਕਰਕੇ ਇਸ ਮੁੱਦੇ ਤੇ ਗਰੀਬਾਂ ਨੂੰ ਗੁਮਰਾਹ ਨਾਂ ਕੀਤਾ ਜਾਵੇ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕਾਂਗਰਸ ਵੱਲੋਂ ਕੇਂਦਰ ਦੀ ਭਾਜਭਾਈ ਸਰਕਾਰ ਵੱਲੋਂ ਗ਼ਰੀਬਾ ਨੂੰ 90 ਦਿਨ ਦੀ ਜਗ੍ਹਾ 120 ਦਿਨ ਰੁਜ਼ਗਾਰ ਦੇਣ ਲਈ ਲਿਆਂਦੀ ਗਈ “ਜੀ ਰਾਮ ਜੀ” ਸਕੀਮ ਵਿਰੁੱਧ ਪੰਜਾਬ ਦੇ ਗਰੀਬ ਲੋਕਾਂ ਨੂੰ ਬੇਲੋੜਾ ਗੁਮਰਾਹ ਕਰਨ ਦੀ ਨਿੰਦਿਆ ਅਤੇ ਲੋਕਾਂ ਨੂੰ ਕਾਂਗਰਸ ਦਾ ਸਾਥ ਨਾ ਦੇਣ ਦੀ ਅਪੀਲ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਸਪਸ਼ਟ ਕੀਤਾ ਕਾਂਗਰਸ ਨੂੰ 2027 ਦੀਆਂ ਚੋਣਾਂ ਜਿੱਤਣ ਦਾ ਸਿਆਸੀ ਬੁਖਾਰ ਚੜ੍ਹਿਆ ਹੋਇਆ ਹੈ ਅਤੇ ਉਹ ਬੇਲੋੜੇ ਮੁੱਦੇ ਚੁੱਕ ਰਹੇ ਨੇ, ਭਾਈ ਖਾਲਸਾ ਨੇ ਕਿਹਾ ਕਾਂਗਰਸ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੇ ਸਕੱਤਰੇਤ ਵਿਖੇ ਪੇਸ਼ ਹੋਣ ਸਬੰਧੀ ਵੀ ਲੋਕਾਂ ਗੁਮਰਾਹ ਕਰ ਰਹੀ ਹੈ ਕਿ ਮੁੱਖ ਮੰਤਰੀ ਅਕਾਲ ਤਖ਼ਤ ਸਾਹਿਬ ਨੂੰ ਚਾਇਲਜ ਕਰ ਰਹੇ ਹਨ ਅਤੇ ਇਹ ਦੱਸਣਾ ਚਾਹੁੰਦੇ ਹਨ ਕਿ ਸਾਡੀ ਪਾਰਟੀ ਗੁਰੂਘਰ ਨੂੰ ਸਮਰਪਿਤ ਹੈ ਭਾਈ ਖਾਲਸਾ ਨੇ ਦੱਸਿਆ ਪੰਜਾਬ ਦੇ ਲੋਕ ਤੇ ਸਿੱਖ ਭਲੀਭਾਂਤ ਜਾਣਦੇ ਹਨ ਕਿ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਨੂੰ ਬੰਬਾਂ ਤੋਪਾਂ ਤੇ ਟੈਂਕਾਂ ਰਾਹੀਂ ਤਬਰ ਕਰਨ,60000 ਨੌਜਵਾਨਾਂ ਨੂੰ ਖ਼ਤਮ ਕਰਨ ਤੇ 84 ਦੇ ਦੰਗਿਆਂ ‘ਚ ਹਜ਼ਾਰਾਂ ਲੋਕਾਂ ਨੂੰ ਖਤਮ ਕਰਨ ਦੀ ਦੋਸ਼ੀ ਰਾਜਸਤਾ ਦੀ ਭੁੱਖ ਵਾਲੀ ਕਾਂਗਰਸ ਨੂੰ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਭਾਈ ਖਾਲਸਾ ਨੇ ਦੱਸਿਆ ਪੰਜਾਬ ਵਿੱਚ ਗਰੀਬਾਂ ਦੇ ਹੋਰ ਬਹੁਤ ਮੁੱਦੇ ਹਨ ਜਿਨ੍ਹਾਂ ਨੂੰ ਚੁੱਕਣ ਦੀ ਲੋੜ ਹੈ ਪਰ ਕਾਂਗਰਸ ਪਾਰਟੀ ਬੇਲੋੜੇ ਮੁੱਦੇ ਚੁੱਕ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਜੋ ਕਾਂਗਰਸ ਪਾਰਟੀ ਦਾ ਗਰੀਬ ਤੇ ਪੰਜਾਬ ਵਿਰੋਧੀ ਨਿੰਦਣਯੋਗ ਵਰਤਾਰਾ ਹੈ ।


