ਮਾਨਸਾ, ਗੁਰਦਾਸਪੁਰ, 9 ਜਨਵਰੀ (ਸਰਬਜੀਤ ਸਿੰਘ)– ਮਾਨਸਾ ਜਿਲ੍ਹੇ ਦੇ ਪਿੰਡ ਰੱਲਾ ਦੀ ਧੀ ਦਿਲਜੋਤ ਕੌਰ ਦੀ ਲੁਧਿਆਣਾ ਵਿਖੇ ਭੇਤ ਭਰੀ ਹਾਲਤ ਚ ਹੋਈ ਮੌਤ ਦੀ ਸੀ ਪੀਆਈ ਐਮ ਐਲ ਲਿਬਰੇਸ਼ਨ ਨੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਮੌਤ ਲਈ ਜੁੰਮੇਵਾਰ ਕਥਿਤ ਦੋਸੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਅੱਜ ਪਿੰਡ ਰੱਲਾ ਵਿਖੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਰਾਣਾ, ਸੂਬਾ ਆਗੂ ਹਰਭਗਵਾਨ ਭੀਖੀ, ਵਿਦਿਆਰਥੀ ਜਥੇਬੰਦੀ ਆਇਸਾ ਦੇ ਸੁਖਜੀਤ ਰਾਮਾਨੋਦੀ, ਮਜ਼ਦੂਰ ਮੁਕਤੀ ਮੋਰਚਾ ਦੇ ਗੁਰਸੇਵਕ ਸਿੰਘ ਮਾਨਬੀਬੜੀਆ ਨੇ ਕਿਹਾ ਪੀੜਤ ਪਰਿਵਾਰ ਦੀ ਮਾਤਾ ਵੀਰਪਾਲ ਕੌਰ ਤੇ ਮਾਮਾ ਸਿਵਜੀ ਰਾਮ ਨੇ ਦੱਸਿਆ ਦਿਲਜੋਤ ਪੜ੍ਹਣ ਤੇ ਖੇਡਾਂ ਚ ਕਾਫੀ ਤੇਜ਼ ਸੀ ਇਸ ਲਈ ਕਈ ਐਵਾਰਡ ਵੀ ਮਿਲੇ. ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੜ੍ਹਾਈ ਦੌਰਾਨ ਉਹ ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ ਦੀ ਸਰਗਰਮ ਕਾਰਕੁੰਨ ਬਣ ਗਈ ਤੇ ਲਾਅ ਕਰਨ ਉਪਰੰਤ ਉਹਕੁਲਵਕਤੀ ਬਣ ਲੁਧਿਆਣੇ ਲਲਕਾਰ ਵਾਲਿਆਂ ਦੇ ਦਰਤਰ ਰਹਿਣ ਲੱਗੀ ਦਿਨ ਰਾਤ ਜਥੇਬੰਦੀ ਦੀਆਂ ਸਰਗਰਮੀਆਂ ਦੌਰਾਨ ਪਾਰਟੀ ਸਾਹਿਤ ਦਾ ਪ੍ਰਚਾਰ ਕਰਨਾ ਤੇ ਮਜ਼ਦੂਰਾਂ ਦੇ ਕੇਸ ਲੜ੍ਹਣ ਲੱਗੀ
ਲਿਬਰੇਸ਼ਨ ਆਗੂਆਂ ਨੇ ਕਿਹਾ ਪਰਿਵਾਰ ਨੇ ਦੱਸਿਆ ਕਿ ਜਥੇਬੰਦੀ ਦੇ ਕੁਝ ਆਗੂ ਦਿਲਜੋਤ ਨੂੰ ਪ੍ਰੇਸਾਨ ਕਰਦੇ ਸਨ ਉਨ੍ਹਾਂ ਦੱਸਿਆ ਕਿ ਪੰਜ ਜਨਵਰੀ ਨੂੰ ਸਾਮ ਨੂੰ ਇੱਕ ਕਾਰਕੁੰਨ ਲੜਕੀ ਦਾ ਫੋਨ ਆਇਆ ਕਿ ਦਿਲਜੋਤ ਬੇਹੋਸ਼ ਹੋ ਗਈ ਹੈ ਜਦ ਪਰਿਵਾਰ ਪਹੁੰਚਿਆ ਤਾਂ ਪਰਿਵਾਰ ਨੂੰ ਦਿਲਜੋਤ ਦੀ ਭੇਤਭਰੀ ਹਾਲਤ ਚ ਲਾਸ਼ ਮਿਲੀ ਜਦ ਅਸੀਂ ਪੁਲਿਸ ਨੇ ਨਾਲ ਗੱਲਬਾਤ ਕੀਤੀ ਤਾਂ ਪੁਲਿਸ ਪ੍ਰਸਾਸ਼ਨ ਦਾ ਟਾਲਮਟੋਲ ਦਾ ਰਵੱਇਆ ਸੀ ਤੇ ਐਫ ਆਈ ਆਰ ਦਰਜ ਕਰਨ ਨੂੰ ਤਿਆਰ ਨਹੀਂ.
ਲਿਬਰੇਸ਼ਨ ਆਗੂਆਂ ਨੇ ਕਿਹਾ ਕਿ ਉਨਾਂ ਦੇ ਖੁਦਕੁਸ਼ੀ ਨੋਟ ਨੂੰ ਜਦ ਵੇਖਿਆ ਤਾਂ ਉਹ ਬਿਲਕੁਲ ਸੱਕੀ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਅਸਲੀਅਤ ਸਾਹਮਣੇ ਆ ਸਕੇ ਤੇ ਦਿਲਜੋਤ ਦੀ ਮੌਤ ਜੁੰਮੇਵਾਰ ਕਥਿਤ ਦੋਸੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ
ਆਗੂਆਂ ਨੇ ਕਿਹਾ ਦਿਲਜੋਤ ਨੂੰ ਇਨਸਾਫ਼ ਦਿਵਾਉਣ ਲਈ ਭਲਕੇ 9 ਜਨਵਰੀ ਨੂੰ ਗਿਆਰਾਂ ਵਜੇ ਲੁਧਿਆਣੇ ਵਿਖੇ ਸਾਂਝੀ ਮੀਟਿੰਗ ਬੁਲਾਈ ਗਈ ਹੈ ਜੋ ਪ੍ਰਸਾਸ਼ਨ ਨੂੰ ਮਿਲੇਗੀ ਤੇ ਐਕਸ਼ਨ ਕਮੇਟੀ ਦਾ ਗਠਨ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕਰੇਗੀ। ਇਸ ਮੌਕੇ ਕਾਮਰੇਡ ਵਿਜੈ ਭੀਖੀ, ਸਟੂਡੈਂਟਸ ਆਗੂ ਹਰਵਿੰਦਰ ਕੌਰ ਆਦਿ ਹਾਜ਼ਰ ਸਨ।



