ਗੁਰਦਾਸਪੁਰ, 29 ਜੁਲਾਈ ( ਸਰਬਜੀਤ ਸਿੰਘ)– ਬੀਤੇ ਦਿਨੀਂ ਵਿਦੇਸ਼ਾਂ ਵਿੱਚ ਗਏ ਭਾਰਤੀਆਂ ਦੀਆਂ ਮੌਤਾਂ ਦੇ ਅੰਕੜਿਆਂ ਵਿੱਚ ਸਭ ਤੋਂ ਵੱਧ 634 ਮੌਤਾਂ ਇਕੱਲੇ ਕੈਨੇਡਾ ਦੇਸ਼ ਵਿੱਚ ਹੋਈਆਂ ਅਤੇ ਇਨ੍ਹਾਂ ਮੌਤਾਂ ਵਿਚ ਹੁਣ ਕੱਲ ਹੋਈਆਂ ਤਿੰਨ ਹੋਰ ਮੌਤਾਂ ਤੋਂ ਬਾਅਦ ਕੈਨੇਡਾ ਵਿੱਚ ਮਰਨ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਜੋ ਬਹੁਤ ਹੀ ਚਿੰਤਾ ਤੇ ਗਹਿਰੇ ਦੁੱਖ ਵਾਲ ਗੱਲ ਹੈ । ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿੱਥੇ ਸਮਾਣਾ ਦੇ ਦੋ ਭੈਣ ਭਰਾ ਤੇ ਇੱਕ ਹੋਰ ਦੋਸਤ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਵਾਲੀ ਦੁਖਦਾਈ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਭਾਰਤ ਦੇ ਵਿਦੇਸ਼ ਮੰਤਰਾਲੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਮਰਨ ਵਾਲਿਆਂ ਦੀਆਂ ਮ੍ਰਿਤਕ ਦੇਹਾਂ ਸਮਾਣਾ ਭਾਰਤ ਵਿਚ ਲਿਆਉਣ ਲਈ ਦੁਖੀ ਪਰਿਵਾਰ ਦੀ ਯੋਗ ਸਹਾਇਤਾ ਕੀਤੀ ਜਾਵੇ ਤਾਂ ਕਿ ਦੁੱਖੀ ਪਰਿਵਾਰ ਆਪਣੇ ਬੱਚਿਆਂ ਦੀਆਂ ਧਾਰਮਿਕ ਰੀਤੀ ਰਿਵਾਜਾਂ ਰਾਹੀਂ ਅੰਤਿਮ ਰਸਮਾਂ ਅਦਾ ਕਰ ਸਕਣ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਤੇ ਧਾਰਮਿਕ ਸਲਾਹਕਾਰ ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾਂ ਨੇ ਸਮਾਣਾ ਦੇ ਦੋ ਭੈਣ ਭਰਾ ਤੇ ਇੱਕ ਹੋਰ ਦੋਸਤ ਦੀ ਕਾਰ ਹਾਦਸੇ ਹੋਏ ਮੌਤ ਤੇ ਦੁੱਖੀ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਅਤੇ ਭਾਰਤ ਸਰਕਾਰ ਤੋਂ ਇਹਨਾਂ ਵਿਦੇਸ਼ਾਂ ਵਿੱਚ ਮਰਨ ਵਾਲੇ ਤਿੰਨ ਭਾਰਤੀਆਂ ਦੀਆਂ ਕੈਨੇਡਾ ਤੋਂ ਮ੍ਰਿਤਕ ਦੇਹਾ ਭਾਰਤ ਲਿਆਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ਭਾਈ ਖਾਲਸਾ ਤੇ ਭਾਈ ਜਗਰਾਵਾਂ ਨੇ ਕਿਹਾ।
ਮਿਲੀ ਜਾਣਕਾਰੀ ਅਨੁਸਾਰ ਸਮਾਣਾ ਦੇ ਦੋ ਭੈਣ ਭਰਾ ਤੇ ਇੱਕ ਹੋਰ ਦੋਸਤ ਕੈਨੇਡਾ ਵਿੱਚ ਪੱਕੇ ਹੋਣ ਲਈ ਅਪਲਾਈ ਕਰਕੇ ਵਾਪਸ ਆ ਰਹੇ ਸਨ ਤੇ ਉਨ੍ਹਾਂ ਦੀ ਕਾਰ ਦਾ ਟਾਇਰ ਫਟ ਗਿਆ ਅਤੇ ਉਹ ਸੜਕ ਤੇ ਡਿੱਗ ਗਏ ਤੇ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਭਾਈ ਖਾਲਸਾ ਨੇ ਦੱਸਿਆ ਸਮਾਣੇ ਦੇ ਮਰਨ ਵਾਲੇ ਚੁਚੇਰੇ ਭੈਣ ਭਰਾ ਤੇ ਇੱਕ ਹੋਰ ਭਾਰਤੀ ਨੌਜਵਾਨ ਕੁਝ ਸਮਾਂ ਪਹਿਲਾਂ ਉਚੇਰੇ ਪੜਾਈ ਲਈ ਕੈਨੇਡਾ ਗਏ ਸਨ ਪਰ ਪ੍ਰਮਾਤਮਾ ਨੇ ਉਨ੍ਹਾਂ ਦੀ ਮੌਤ ਕੈਨੇਡਾ ਵਿੱਚ ਲਿਖੀ ਸੀ ਜਿਸ ਕਰਕੇ ਮਾਂ ਪਿਓ ਭੈਣਾਂ ਭਰਾਵਾਂ ਤੇ ਸੱਜਣਾ ਮਿੱਤਰਾਂ ਤੋਂ ਇਲਾਵਾ ਸਮੁੱਚੇ ਪੰਜਾਬੀਆਂ ਨੂੰ ਇਸ ਦੁੱਖਦਾਈ ਘਟਨਾ ਦਾ ਬੜਾ ਦੁੱਖ ਹੈ ਅਤੇ ਉਹ ਸਾਰੇ ਦੁੱਖੀ ਪਰਿਵਾਰ ਨਾਲ ਗਹਿਰੀ ਹਮਦਰਦੀ ਅਤੇ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਇਸ ਔਖੀ ਘੜੀ ਵਿੱਚ ਪੀੜਤ ਪਰਿਵਾਰਾਂ ਦੀ ਢੁੱਕਵੀਂ ਮਦਦ ਕੀਤੀ ਜਾਵੇ ਅਤੇ ਤਿੰਨਾ ਮ੍ਰਿਤਕ ਦੇਹਾ ਨੂੰ ਭਾਰਤ ਲਿਆਉਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਤੇ ਜ਼ੋਰ ਦੇਣ ਤਾਂ ਕਿ ਪੀੜਤ ਪਰਿਵਾਰ ਆਪਣੇ ਬੱਚਿਆਂ ਦੀਆਂ ਅੰਤਿਮ ਸਮੇਂ ਦੀਆਂ ਰਸਮਾਂ ਧਾਰਮਿਕ ਰੀਤੀ ਰਿਵਾਜਾਂ ਮੁਤਾਬਕ ਨਿਭਾ ਸਕਣ।
