ਗੁਰਦਾਸਪੁਰ, 4 ਨਵੰਬਰ (ਸਰਬਜੀਤ ਸਿੰਘ)-ਮਸੀਹ ਭਾਈਚਾਰੇ ਵੱਲੋਂ ਅੱਜ ਗੁਰਦਾਸਪੁਰ ਵਿੱਚ ਇੱਕ ਧਾਰਮਿਕ ਸਮਾਗਮ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਉਨਾਂ ਇੱਕ ਅੰਗਰੇਜੀ ਦਾ ਲਫਜ਼ ਲਿਖ ਦਿੱਤਾ ਜਿਸਦਾ ਮਤਲਬ ਇਹ ਹੈ ਕਿ ਧਰਮ ਲਈ ਜਹਾਦ ਕਰਨਾ। ਇਸ ’ਤੇ ਸਿੱਖ ਜਥੱਬੰਦੀਆਂ ਵੱਲੋਂ ਸਖਤ ਇਤਰਾਜ ਕੀਤਾ ਗਿਆ ਅਤੇ ਇਹ ਮਾਮਲਾ ਕਾਫੀ ਗਰਮਾ ਗਿਆ। ਮੰਗ ਸੀ ਕਿ ਇਸ ਲਫਜ਼ ਨੂੰ ਹਟਾਇਆ ਜਾਵੇ। ਉਧਰ ਇਹ ਮਾਮਲਾ ਜਦੋਂ ਉਪ ਪੁਲਸ ਕਪਤਾਨ ਗੁਰਦਾਸਪੁਰ ਸੁਖਪਾਲ ਸਿੰਘ ਕੋਲ ਪਹੁੰਚਾ ਤਾਂ ਉਨਾਂ ਮਸੀਹ ਭਾਈਚਾਰੇ ਦੇ ਉਚ ਤਾਲੀਮ ਹਾਸਲ ਅਤੇ ਪਾਦਰੀ ਸਾਹਿਬਾਨਾਂ ਨੂੰ ਆਪਣੇ ਕੋਲ ਬੁਲਾ ਕੇ ਕਈ ਉਦਾਹਰਣਾ ਦੇ ਕੇ ਉਤੇਜਨਾ ਕੀਤੀ ਕਿ ਆਪਾਂ ਨੇ ਪਰਮਾਤਮਾ ਦਾ ਨਾਮ ਲੈਣਾ ਹੈ। ਪ੍ਰਮਾਤਮਾ ਹਰ ਜਗਾਂ ਵਿੱਚ ਬਿਰਾਜਮਾਨ ਹਨ। ਅਸੀ ਅਜਿਹਾ ਕੰਮ ਨਾ ਕਰੀਏ ਜਿਸ ਵਿੱਚ ਕੋਈ ਵਿਵਾਦ ਖੜਾ ਹੋਵੇ। ਡੀ.ਐਸ.ਪੀ ਦੀ ਮਿਹਨਤ ਸਦਕਾ ਪਾਦਰੀ ਸਾਹਿਬਾਨਾਂ ਨੇ ਇਸ ਅੰਗਰੇਜੀ ਦੇ ਲਫਜ ਨੂੰ ਹਟਾ ਕੇ ਉਸਦੀ ਜਗਾਂ ’ਤੇ ਪ੍ਰਾਥਨਾ ਸੰਮੇਲਨ ਲਿੱਖ ਦਿੱਤਾ। ਜਿਸ ਕਰਕੇ ਇਹ ਵਿਵਾਦ ਖਤਮ ਹੋ ਗਿਆ।
ਇਸ ਸਬੰਧੀ ਸਿੱਖ ਜੱਥੇਬੰਦੀਆਂ ਨੇ ਕਿਹਾ ਕਿ ਜੇਕਰ ਡੀ.ਐਸ.ਪੀ ਸੁਖਪਾਲ ਸਿੰਘ ਆਪਣੀ ਉੱਚ ਸੋਚ ਨਾਲ ਇਹ ਮਾਮਲਾ ਨਾ ਸੁਲਝਾਉਦੇ ਤਾਂ ਟਕਰਾਓ ਦਾ ਮਾਹੌਲ ਬਣ ਜਾਣਾ ਸੀ। ਇਸ ਲਈ ਅਸੀ ਰਿਣੀ ਹਾਂ ਡੀ.ਐਸ.ਪੀ ਸੁਖਪਾਲ ਸਿੰਘ ਦੇ, ਜਿਨਾਂ ਆਪਣੀ ਸੂਝਬੂਝ ਨਾਲ ਇਸ ਮਸਲੇ ਨੂੰ ਹੱਲ ਕਰਕੇ ਆਪਸੀ ਪਿਆਰ ਵਧਾਇਆ ਹੈ। ਸਿੱਖ ਜੱਥੇਬੰਦੀਆਂ ਵੱਲੋਂ ਅਜਿਹਾ ਕਰਤੱਵ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
ਇਸ ਸਬੰਧੀ ਡੀ.ਐਸ.ਪੀ ਸੁਖਪਾਲ ਸਿੰਘ ਨੇ ਕਿਹਾ ਕਿ ਅੱਜ ਦਾ ਮਸੀਹ ਭਾਈਚਾਰੇ ਦਾ ਸੰਮੇਲਨ ਸ਼ਾਂਤੀ ਪੂਰਵਕ ਢੰਗ ਨਾਲ ਸੰਪਨ ਹੋਵੇਗਾ।


