ਗੁਰਦੁਆਰਾ ਛੇਵੀਂ ਪਾਤਸ਼ਾਹੀ ਮੰਨਣ ਬਟਾਲਾ ਗੁਰਦਾਸਪੁਰ ਵਿਖੇ ਕਰਵਾਏ ਸਲਾਨਾ ਸਮਾਗਮ ‘ਚ ਤਨੋ ਮਨੋ ਧਨੋ ਸੇਵਾ ਕਰਨ ਤੇ ਮਹੱਲਾ ਖੇਡਣ ਵਾਲੀਆਂ ਲਾਡਲੀਆਂ ਫੌਜਾਂ ਦਾ ਧੰਨਵਾਦ – ਜਥੇਦਾਰ ਜਗਜੀਤ ਸਿੰਘ, ਜਥੇ ਸੁੱਖਾ ਸਿੰਘ ਮੰਨਣ

ਗੁਰਦਾਸਪੁਰ

ਗੁਰਦਾਸਪੁਰ, 7 ਨਵੰਬਰ (ਸਰਬਜੀਤ ਸਿੰਘ)– ਬੀਤੇ ਦਿਨੀਂ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਪਿੰਡ ਮੰਨਣ ਬਟਾਲਾ ਗੁਰਦਾਸਪੁਰ ਵਿਖੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਲਾਨਾ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਦਲਪੰਥਾ ਵੱਲੋਂ ਸ਼ਾਨਦਾਰ ਮਹੱਲਾ ਪ੍ਰਦਰਸ਼ਨ ਕੀਤਾ ਗਿਆ ,ਸਮਾਗਮ ਦੇ ਕਰਤਾ ਧਰਤਾ  ਜਥੇਦਾਰ ਬਾਬਾ ਸੁੱਖਾ ਮੰਨਣ ਅਤੇ ਗੁਰੂ ਨਾਨਕ ਦੇਵ ਮੜੀਆਂ ਦਲਪੰਥ ਦੇ ਮੁੱਖੀ ਸਿੰਘ ਸਾਹਿਬ ਜਥੇਦਾਰ ਬਾਬਾ ਜਗਜੀਤ ਸਿੰਘ ਵੱਲੋਂ ਇਸ ਸਮਾਗਮ ਵਿੱਚ ਤਨੋ ਮਨੋ ਤੇ ਧਨੋ ਸੇਵਾ ਕਰਨ ਵਾਲੇ ਮਹੱਲਾ ਖੇਡਣ ਵਾਲੀਆਂ ਨਿਹੰਗ ਸਿੰਘ ਜਥੇਬੰਦੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਬੇਨਤੀ ਕੀਤੀ ਗਈ ਕਿ ਸਾਨੂੰ ਪੂਰੀ ਉਮੀਦ ਹੈ ਕਿ ਆਪ ਜੀ ਹਰ ਸਾਲ ਇਸ ਸਮਾਗਮ ਦੀਆਂ ਰੌਣਕਾਂ ਨੂੰ ਵਧਾਉਣ ਲਈ ਸਾਨੂੰ ਦਰਸ਼ਨ ਦੇਂਦੇ ਰਹੋਗੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰੂ ਨਾਨਕ ਦੇਵ ਮੜੀਆਂ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜਗਜੀਤ ਸਿੰਘ ਅਤੇ ਸਮਾਗਮ ਦੇ ਮੁੱਖ ਪ੍ਰਬੰਧਕ ਜਥੇਦਾਰ ਬਾਬਾ ਸੁੱਖਾ ਮੰਨਣ ਵੱਲੋ ਸਮਾਗਮਾਂ ‘ਚ ਸੰਯੋਗ ਦੇਣ ਵਾਲਿਆਂ ਦਾ ਧੰਨਵਾਦ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ਜਿਸ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਵੱਲੋਂ ਜਾਰੀ ਕੀਤਾ ਗਿਆ, ਉਹਨਾਂ ਬਿਆਨ’ਚ ਕਿਹਾ ਅਸੀਂ ਜਿਥੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦੇਂਦੇ ਹਾਂ ਉਥੇ ਸਲਾਨਾ ਗੁਰਮਤਿ ਸਮਾਗਮ ‘ਚ ਤਨੋ ਮਨੋ ਤੇ ਧਨੋ ਸ਼ਰਧਾ ਭਾਵਨਾਵਾਂ ਨਾਲ ਸੇਵਾ ਕਰਨ ਵਾਲੀਆਂ ਸਥਾਨਕ ਸੰਗਤਾਂ ਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨਾਲ ਨਾਲ ਸਮੂਹ ਦਲ ਪੰਥਾਂ ਦੇ ਜਥੇਦਾਰ ਸਾਹਿਬਾਨਾਂ ਤੇ ਮਹੱਲਾ ਖੇਡਣ ਵਾਲੀਆਂ ਅਕਾਲ ਪੁਰਖ ਦੀਆਂ ਲਾਡਲੀਆਂ ਫੌਜਾਂ ਦਾ ਧੰਨਵਾਦ ਕੀਤਾ ।

Leave a Reply

Your email address will not be published. Required fields are marked *