ਸਰਕਾਰ ਜੀ 12 ਸਾਲਾਂ ਤੋਂ ਲੜ ਰਹੇ ਨੰਬਰਦਾਰ ਬਲਕਾਰ ਸਿੰਘ ਬਹਿਕ ਫੱਤੂ ਬਲਾਕ ਜੀਰਾ ਨੂੰ ਇਨਸਾਫ ਦਿਤਾ ਜਾਵੇ-ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 21 ਅਕਤੂਬਰ ( ਸਰਬਜੀਤ ਸਿੰਘ)– 12 ਸਾਲਾਂ ਤੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਮੁੱਖ ਅਧਿਕਾਰੀਆਂ ਨੂੰ ਚਿੱਠੀ ਪੱਤਰਾਂ ਰਾਹੀਂ ਆਪਣੇ ਨਾਲ ਬਹਿਕ ਫੱਤੂ ਬਲਾਕ ਜੀਰਾ ਜਿਲਾ ਫਿਰੋਜਪੁਰ ਪਿੰਡ ਦੀ ਪੰਚਾਇਤ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਕਰੋੜਾਂ ਰੁਪਏ ਦੀ ਜਾਇਦਾਦ ਅਤੇ ਜ਼ਮੀਨ ਹੜੱਪਣ ਦਾ ਦੋਸ਼ ਲਾਉਂਦਿਆਂ ਨੰਬਰਦਾਰ ਬਲਕਾਰ ਸਿੰਘ ਬਹਿਕ ਫੱਤੂ ਬਲਾਕ ਜੀਰਾ ਜਿਲਾ ਫਿਰੋਜਪੁਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ,ਡੀ ਜੀ ਪੀ ਪੰਜਾਬ ਪੁਲਿਸ ਨੂੰ ਚਿੱਠੀ ਪੱਤਰਾਂ ਰਾਹੀਂ ਆਪਣੇ ਹੋ ਰਹੀ ਧੱਕੇਸ਼ਾਹੀ ਬੇਇਨਸਾਫ਼ੀ ਲਈ ਇਨਸਾਫ ਦੀ ਮੰਗ ਕੀਤੀ ਉਨ੍ਹਾਂ ਪੱਤਰ ਵਿੱਚ ਸ਼੍ਰੀ ਮਤੀ ਬਲਬੀਰ ਕੌਰ ਪੰਚ ਗ੍ਰਾਮ ਪੰਚਾਇਤ ਬਹਿਕ ਫੱਤੂ ਬਲਾਕ ਜੀਰਾ ਜਿਲਾ ਫਿਰੋਜਪੁਰ ਵਿਰੁੱਧ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 ਤਹਿਤ ਸਖ਼ਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ, ਇਸ ਸਬੰਧੀ ਭਾਈ ਖਾਲਸਾ ਨੇ ਬਾਰਾਂ ਸਾਲਾਂ ਤੋਂ ਇਨਸਾਫ ਲੈਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਲਿਖੀਆਂ ਸੈਂਕੜੇ ਚਿਠੀਆਂ ਵੇਖਣ ਤੋਂ ਬਾਅਦ ਦੱਸਿਆ ਕਿ ਸਕਾਇਕ ਕਰਤਾ ਗਰੀਬ ਅਤੇ ਵਿਰੋਧੀ ਧਿਰ ਮਾਇਆਧਾਰੀ ਅਤੇ ਸਰਕਾਰੇ ਦਰਬਾਰੇ ਪਹੁੰਚ ਰੱਖਣ ਕਰਕੇ ਉਪਰਲੇ ਅਧਿਕਾਰੀਆਂ ਵੱਲੋਂ ਬਲਕਾਰ ਸਿੰਘ ਬਹਿਕ ਫੱਤੂ ਨੂੰ ਇਨਸਾਫ ਦੇਣ ਵਾਲੀਆਂ ਸਾਰੀਆਂ ਬਲਾਕ ਅਧਿਕਾਰੀਆਂ ਨੂੰ ਆਈਆਂ ਚਿਠੀਆਂ ਜਾ ਤਾਂ ਦਬਾ ਲਈਆਂ ਜਾਂਦੀਆਂ ਹਨ ਜਾਂ ਫਿਰ ਇਨ੍ਹਾਂ ਨੂੰ ਫਰਜ਼ੀ ਦੱਸ ਕੇ ਉਪਰਲੇ ਅਧਿਕਾਰੀਆਂ ਨੂੰ ਗੁਮਰਾਹ ਕਰ ਲਿਆ ਜਾਂਦਾ ਹੈ ਅਤੇ ਭਾਈ ਖਾਲਸਾ ਨੇ ਦੱਸਿਆ ਨੰਬਰਦਾਰ ਬਲਕਾਰ ਸਿੰਘ ਇਸ ਸਬੰਧੀ ਕਈਵਾਰ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਆਪਣੇ ਵਿਰੋਧੀਆਂ ਤੇ ਸਖ਼ਤ ਕਾਰਵਾਈ ਕਰਨ ਦੀ ਬੇਨਤੀ ਕਰ ਚੁੱਕੇ ਹਨ ,ਪਰ ਜਦੋਂ ਬਲਾਕ ਜੀਰਾ ਅਧਿਕਾਰੀਆਂ ਕੋਲ ਉਪਰੋਂ ਕਾਰਵਾਈ ਦੀਆਂ ਹਦਾਇਤਾਂ ਆਉਂਦੀਆਂ ਹਨ, ਤਾਂ ਇਨ੍ਹਾਂ ਵੱਲੋਂ ਅਣਦੇਖੀ ਕਰਕੇ ਦੋਸ਼ੀਆਂ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ, ਭਾਈ ਖਾਲਸਾ ਨੇ ਕਿਹਾ ਹੁਣ ਨੰਬਰਦਾਰ ਬਲਕਾਰ ਸਿੰਘ ਬਹਿਕ ਫੱਤੂ ਬਲਾਕ ਜੀਰਾ ਜਿਲਾ ਫਿਰੋਜਪੁਰ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਕੇ ਮੈਨੂੰ ਇਨਸਾਨ ਦਵਾਇਆਂ ਜਾਵੇ।

Leave a Reply

Your email address will not be published. Required fields are marked *