ਈ-ਰਿਕਸ਼ਾ ਦੇ ਡਿੱਗੇ ਹੋਏ ਪਰਸ ਨੂੰ ਕੀਤਾ ਵਾਪਸ
ਗੁਰਦਾਸਪੁਰ, 2 ਅਪ੍ਰੈਲ (ਸਰਬਜੀਤ ਸਿੰਘ)–ਅਕਸਰ ਹੀ ਪੁਲਸ ਰਿਸ਼ਵਤ ਲੈਣ ਕਾਰਨ ਬਦਨਾਮ ਹੁੰਦੀ ਰਹਿੰਦੀ ਹੈ। ਪਰ ਪੁਲਸ ਵਿਭਾਗ ਵਿੱਚ ਅਜਿਹੇ ਵੀ ਇਮਾਨਦਾਰ ਮੁਲਾਜਮ ਹਨ। ਜਿਸਦੀ ਤਾਜਾ ਮਿਸਾਲ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਇੱਕ ਪੁਲਸ ਮੁਲਾਜਮ ਨੂੰ ਕਿਸੇ ਈ-ਰਿਕਸ਼ਾ ਚਾਲਕ ਦੇ ਸੜਕ ਤੇ ਡਿੱਗੇ ਹੋਏ ਪਰਸ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ।
ਰਵੀ ਕੁਮਾਰ ਵਾਸੀ ਤਿੱਬੜ ਨੇ ਦੱਸਿਆ ਕਿ 1 ਅਪ੍ਰੈਲ ਨੂੰ ਉਹ ਆਪਣੀ ਈ ਰਿਕਸ਼ਾ ਤੇ ਥਾਣਾ ਸਦਰ ਗੁਰਦਾਸਪੁਰ ਵਿਖੇ ਸਵਾਰੀਆਂ ਛੱਡਣ ਲਈ ਗਿਆ ਹੋਇਆ ਸੀ ਪਰ ਰਸਤੇ ਵਿੱਚ ਹੀ ਉਸ ਦਾ ਪਰਸ ਡਿੱਗ ਗਿਆ। ਜਿਸ ਵਿੱਚ 16 ਹਜਾਰ ਰੁਪਏ ਨਗਦੀ ਅਤੇ ਜਰੂਰੀ ਦਸਤਾਵੇਜ਼ ਸਨ। ਜਿਸ ਦੀ ਉਸਨੇ ਕਾਫੀ ਭਾਲ ਕੀਤੀ ਪਰ ਉਸ ਨੂੰ ਉਸ ਦਾ ਪਰਸ ਨਹੀਂ ਮਿਲਿਆ।
ਉਸ ਨੇ ਦੱਸਿਆ ਕਿ ਗੈਸ ਏਜੰਸ ਇੰਚਾਰਜ ਅਤੇ ਪੁਲਸ ਵਿਭਾਗ ਵਿੱਚ ਤੈਨਾਤ ਸਹਾਇਕ ਸਬ ਇੰਸਪੈਕਟਰ ਰਮੇਸ਼ ਕੁਮਾਰ ਨੂੰ ਉਸਦਾ ਪਰਸ ਮਿਲਣ ਤੇ ਉਸ ਨੂੰ ਫੋਨ ਦੇ ਰਾਹੀਂ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਉਸਨੇ ਆਪਣਾ ਪਰਸ ਹਾਸਲ ਕੀਤਾ। ਉਸਨੇ ਰਮੇਸ਼ ਕੁਮਾਰ ਨੂੰ ਸ਼ੁਕਰਾਨੇ ਵਜੋਂ 1 ਹਜਾਰ ਦਿੰਦਾ ਸੀ ਪਰ ਉਹਨਾਂ ਵੱਲੋਂ ਕੋਈ ਵੀ ਪੈਸਾ ਮੇਰੇ ਕੋਲੋਂ ਨਹੀਂ ਲਿਆ। ਪਰਸ ਵਾਪਸ ਕਰਨ ਤੇ ਉਸਨੇ ਧੰਨਵਾਦ ਕੀਤਾ।
ਇਸ ਮੌਕੇ ਏ.ਐਸ.ਆਈ ਸਲਵਿੰਦਰ ਸਿੰਘ, ਅਜੈ ਕੁਮਾਰ ਤੇ ਹੋਰ ਸਟਾਫ ਵੀ ਮੌਜੂਦ ਸਨ।