ਫਾਜ਼ਿਲਕਾ, ਗੁਰਦਾਸਪੁਰ, 12 ਅਕਤੂਬਰ (ਸਰਬਜੀਤ ਸਿੰਘ)– ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ) ਦੀ ਚੋਣ ਜ਼ਿਲ੍ਹਾ ਫਾਜ਼ਿਲਕਾ ਦੀ ਜ਼ਿਲ੍ਹਾ ਬਾਡੀ ਦੀ ਚੋਣ ਸੂਬਾਈ ਪ੍ਰਧਾਨ ਬਿੱਕਰ ਸਿੰਘ ਮਾਖਾ ਅਤੇ ਸੂਬਾਈ ਆਗੂ ਹਰਦੀਪ ਕੁਮਾਰ ਸ਼ਰਮਾ ਸੰਗਰੂਰ ਦੀ ਪ੍ਰਧਾਨਗੀ ਹੇਠ ਹੋਈ। ਇਸ ਚੋਣ ਦੌਰਾਨ ਪ,ਸ,ਸ,ਫ, ਵਿਗਿਆਨਕ ਦੇ ਜ਼ਿਲ੍ਹਾ ਆਗੂ ਜਸਵਿੰਦਰ ਸਿੰਘ ਅਤੇ ਰੇਸ਼ਮ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਚੋਣ ਦੌਰਾਨ ਹਿੰਮਤ ਸਿੰਘ ਦੂਲੋਵਾਲ ਅਤੇ ਮਾਨਸਾ ਤੋਂ ਆਗੂ ਜਸਪ੍ਰੀਤ ਸਿੰਘ ਵਾਲੀਆ ਮਾਖਾ ਸ਼ਾਮਲ ਹੋਏ ਚੁਣੇ ਹੋਏ ਨੁਮਾਇੰਦੇ ਚੇਅਰਮੈਨ ਅਮੀਰ ਸਿੰਘ, ਪ੍ਰਧਾਨ ਮਹਿੰਦਰ ਸਿੰਘ ਘੱਲੂ,ਜਰਨਲ ਸਕੱਤਰ ਹਰਭਜਨ ਸਿੰਘ ਠਠੇਰਾ, ਕੈਸ਼ੀਅਰ ਮਹਿੰਦਰ ਪਾਲ, ਸੀਨੀਅਰ ਮੀਤ ਪ੍ਰਧਾਨ ਨਰਿੰਦਰ ਖੁੰਗਰ, ਸੀਨੀਅਰ ਮੀਤ ਪ੍ਰਧਾਨ ਧਰਮਪਾਲ, ਮੀਤ ਪ੍ਰਧਾਨ ਪ੍ਰੀਤਮ ਸਿੰਘ ਜਲਾਲਾਬਾਦ, ਮੀਤ ਪ੍ਰਧਾਨ ਸੁਖਮਿੰਦਰ ਸਿੰਘ, ਜਥੇਬੰਦਕ ਸਕੱਤਰ ਰਾਮ ਕੁਮਾਰ, ਸਹਾਇਕ ਵਿੱਤ ਸਕੱਤਰ ਟੇਕ ਚੰਦ, ਨਵੀਂ ਚੁਣੀ ਗਈ ਟੀਮ ਵੱਲੋਂ ਸਾਥੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰੇ ਜਿਵੇਂ ਕਿ ਸਾਰੇ ਵਿਭਾਗਾਂ ਵਿਚ ਕੰਮ ਕਰਦੇ ਕੱਚੇ ਕਾਮੇ ਪੱਕੇ ਕੀਤੇ ਜਾਣ ਵਿਭਾਗਾਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ ਠੇਕੇ ਤੇ ਭਰਤੀ ਬੰਦ ਕਰਕੇ ਰੈਗੂਲਰ ਭਰਤੀ ਚਾਲੂ ਕੀਤੀ ਜਾਵੇ ਮਿਡ ਡੇ ਮੀਲ,ਆਸਾ ਵਰਕਰ ਆਂਗਣਵਾੜੀ ਪੱਕੇ ਕੀਤੇ ਜਾਣ ਘੱਟੋ ਘੱਟ ਉਜ਼ਰਤਾਂ ਲਾਗੂ ਕੀਤੀਆਂ ਜਾਣ ਡਿਊ ਡੀ ਏ ਦੀਆਂ ਕਿਸ਼ਤ


